PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਰਿਸ਼ਦ ਚੋਣਾਂ: ਪੁਲੀਸ ਵੱਲੋਂ ਸ਼ਰਾਬ ਦੀਆਂ 14 ਪੇਟੀਆਂ ਜ਼ਬਤ

ਚੰਡੀਗੜ੍ਹ- ਥਾਣਾ ਜੋਧਾਂ ਦੀ ਪੁਲੀਸ ਨੇ ਕਥਿਤ ਤੌਰ ’ਤੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਵੰਡਣ ਲਈ ਲਿਆਂਦੀ ਸ਼ਰਾਬ ਦੀਆਂ 14 ਪੇਟੀਆਂ ਜ਼ਬਤ ਕੀਤੀਆ ਹਨ। ਇਸ ਬਾਰੇ ਉਪ ਪੁਲੀਸ ਕਪਤਾਨ ਦਾਖਾ ਵਰਿੰਦਰ ਸਿੰਘ ਖੋਸਾ ਨੇ ਵੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਬਾਅਦ ਇਹ ਵੀ ਖ਼ੁਲਾਸਾ ਕਰ ਦਿੱਤਾ ਜਾਵੇਗਾ ਕਿ ਇਹ ਸ਼ਰਾਬ ਕਿੱਥੋਂ ਲਿਆਂਦੀ ਗਈ ਸੀ ਅਤੇ ਕਿਸ ਇਲਾਕੇ ਵਿੱਚ ਵੰਡੀ ਜਾਣੀ ਸੀ। ਉਨ੍ਹਾਂ ਹਾਲ ਦੀ ਘੜੀ ਕੇਵਲ ਇਨ੍ਹਾਂ ਹੀ ਕਿਹਾ ਕਿ ਸ਼ਰਾਬ ਕਾਂਗਰਸ ਪਾਰਟੀ ਦੇ ਕਿਸੇ ਉਮੀਦਵਾਰ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Related posts

ਹਰਸ਼ ਵਰਧਨ ਦਾ ਬਿਆਨ ਟਾਈਟੈਨਿਕ ਦੇ ਕਪਤਾਨ ਵਰਗਾ: ਰਾਹੁਲ ਗਾਂਧੀ

On Punjab

ਪਾਕਿਸਤਾਨ ਵੱਲੋਂ ਲਗਾਤਾਰ 11ਵੇਂ ਦਿਨ ਗੋਲੀਬੰਦੀ ਦੀ ਉਲੰਘਣਾ

On Punjab

ਕੌਣ ਹੈ ਪਿੰਕੀ ਪੀਰਨੀ? ਜਿਸ ਦੇ ਇਸ਼ਾਰੇ ‘ਤੇ ਫੈਸਲਾ ਲੈ ਰਹੇ ਇਮਰਾਨ ਖਾਨ

On Punjab