PreetNama
ਖਬਰਾਂ/News

ਨਰੇਗਾ ਕਾਮਿਆਂ ਨੂੰ ਕੰਮ ਦੇਣ ਵਿੱਚ ਅੜਿੱਕੇ ਖੜੇ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ:- ਛੱਪੜੀ ਵਾਲਾ,ਬਨ ਵਾਲਾ

ਨਰੇਗਾ ਕਾਨੂੰਨ ਅਧੀਨ ਕਾਮਿਆਂ ਨੂੰ ਸਾਲ ਵਿਚ 100 ਦਿਨ ਕੰਮ ਦੇਣ ਦੀ ਬਜਾਏ ਸਰਕਾਰਾਂ ਵਲੋਂ ਸਿਰਫ ਖਾਨਾਂ ਪੂਰਤੀ ਕਰਕੇ ਕਾਮਿਆਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਅਧਿਕਾਰੀਆਂ ਵਲੋਂ ਨਜਾਇਜ਼ ਰੁਕਾਵਟਾਂ ਖੜੀਆਂ ਕਰਕੇ ਨਰੇਗਾ ਕਾਮਿਆਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਜੋ ਬਰਦਾਸ਼ਤ ਯੋਗ ਨਹੀਂ ਹੈ ਅਤੇ ਅਜਿਹੇ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ਟੇ ਬਖਸ਼ਿਆ ਨਹੀਂ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲਾ ਪ੍ਰਧਾਨ ਹਰਭਜਨ ਛੱਪੜੀ ਵਾਲਾ ਅਤੇ ਨਰੇਗਾ ਆਗੂ ਜੰਮੂ ਰਾਮ ਬੰਨ ਵਾਲਾ ਨੇ ਵੱਖ ਵੱਖ ਪਿੰਡਾਂ ਚੱਕ ਡੱਬ ਵਾਲਾ,ਘੱਟਿਆਂ ਵਾਲਾ ਜੱਟਾਂ,ਘੱਟਿਆ ਵਾਲਾ ਬੋਦਲਾ ਅਤੇ ਖਿਓ ਵਾਲਾ ਬੋਦਲਾ ਵਿਚ ਨਰੇਗਾ ਕਾਮਿਆਂ ਨੂੰ ਲਾਮਬੰਦ ਕਰਦਿਆਂ ਕੀਤਾ। ਨਰੇਗਾ ਕਾਮਿਆਂ ਦੀ ਮੁਸ਼ਕਲਾਂ ਸੁਣਦਿਆਂ ਅਤੇ ਜਵਾਬ ਵਿੱਚ ਨਰੇਗਾ ਵਿਰੋਧੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਨਰੇਗਾ ਕਾਮਿਆਂ ਦੇ ਹਰ ਵੇਲੇ ਨਾਲ ਖੜੀ ਹੈ ਅਤੇ ਨਰੇਗਾ ਨੂੰ ਪਾਰਦਰਸ਼ਤਾ ਨਾਲ ਲਾਗੂ ਕਰਵਾਉਣ ਲਈ ਨਰੇਗਾ ਕਾਮਿਆਂ ਦੀ ਲਾਮਬੰਧੀ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਨਰੇਗਾ ਨੇ ਭੁੱਖਮਰੀ ਅਤੇ ਗਰੀਬੀ ਦੀ ਦਲਦਲ ਵਿਚ ਡੁੱਬਦੀਆਂ ਨੂੰ ਇੱਜਤ ਨਾਲ ਜਿੰਦਗੀ ਜਿਉਣ ਦਾ ਆਸਰਾ ਦਿੱਤਾ ਹੈ। ਨਰੇਗਾ ਕਾਮੇ ਇਸ ਆਸਰੇ ਦੀ ਜੀ ਜਾਣ ਨਾਲ ਰਾਖੀ ਕਰਨ ਲਈ ਲਾਮਬੰਦੀ ਕਰ ਰਹੇ ਹਨ। ਨਰੇਗਾ ਆਗੂਆਂ ਨੇ ਉਕਤ ਵੱਖ ਵੱਖ ਪਿੰਡਾਂ ਵਿਚ ਨਰੇਗਾ ਕਾਮਿਆਂ ਦੀਆਂ ਕੰਮ ਮੰਗ ਦੀਆਂ ਅਰਜ਼ੀਆਂ ਵੀ ਭਰਵਾਈਆਂ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਯੂਨਿਟਾਂ ਦਾ ਗਠਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਦਰਸ਼ਨ ਰਾਮ ਬੰਨ ਵਾਲਾ,ਸੁਮਿੱਤਰਾ ਰਾਣੀ,ਸੰਤੋਸ਼ ਕੁਮਾਰ,ਸਿੰਪਲ ਰਾਣੀ,ਤਰਸੇਮ ਸਿੰਘ, ਜੱਸਾ ਸਿੰਘ ਘੱਟਿਆਂ ਵਾਲਾ ਜੱਟਾਂ, ਆਦਿ ਹਾਜ਼ਰ ਸਨ ।

Related posts

ਕੈਪਟਨ ਸਰਕਾਰ ਨੇ ਦਿੱਤੇ ਨਵੇਂ ਸਾਲ ‘ਤੇ ਦੋ ਵੱਡੇ ਤੋਹਫੇ

Pritpal Kaur

ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਕਮਲ ਗਰੇਵਾਲ ’ਤੇ ਕੇਸ ਦਰਜ ਕੀਤਾ

On Punjab

ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਸਬੰਧੀ 12 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਬੁਲਾਈ ਮੀਟਿੰਗ

Pritpal Kaur