47.3 F
New York, US
March 28, 2024
PreetNama
ਖਾਸ-ਖਬਰਾਂ/Important News

ਧਾਰਾ 370 ਖ਼ਤਮ ਹੋਣ ਬਾਅਦ ਪਹਿਲੀ ਵਾਰ ਸ੍ਰੀਨਗਰ ਪੁੱਜੇ ਫੌਜ ਮੁਖੀ, ਫਿਰ ਲੱਗੀ 144

ਸ੍ਰੀਨਗਰ: ਫੌਜ ਮੁੱਖੀ ਬਿਪਿਨ ਰਾਵਤ ਜੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਵਾਰ ਸ੍ਰੀਨਗਰ ਪਹੁੰਚੇ। ਇਸ ਦੌਰਾਨ ਫੌਜ ਮੁਖੀ ਨੇ ਕਸ਼ਮੀਰ ਘਾਟੀ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇੱਥੇ ਸੁੱਰਖਿਆ ਬਲਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ ਜਾਂ ਨਹੀਂ, ਇਸ ਬਾਰੇ ਵੀ ਸਮੀਖਿਆ ਬੈਠਕ ਕੀਤੀ ਗਈ।

ਸੂਬਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਸ਼ਮੀਰ ਘਾਟੀ ਸਮੇਤ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਿਰ ਤੋਂ ਧਾਰਾ 144 ਲਾਗੂ ਕਰ ਦਿੱਤੀ ਹੈ। ਧਾਰਾ 370 ਖ਼ਤਮ ਹੋਣ ਦੇ 26ਵੇਂ ਦਿਨ ਫਿਰ ਤੋਂ ਆਮ ਜੀਵਨ ਪ੍ਰਭਾਵਿਤ ਹੋਇਆ ਹੈ। ਜੁੰਮੇ ਦੀ ਖਾਸ ਨਮਾਜ਼ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ ਫਿਰ ਤੋਂ ਪਾਬੰਦੀਆਂ ਲਾ ਦਿੱਤੀਆਂ ਹਨ।

ਹਾਲ ਹੀ ਵਿੱਚ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਤੇ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸੂਬੇ ਵਿੱਚ ਹਾਤਾਲ ਆਮ ਹਨ। ਇੱਥੇ ਜਨਜੀਵਨ ਫੇਰ ਤੋਂ ਪਟਰੀ ‘ਤੇ ਪਰਤ ਰਿਹਾ ਹੈ। ਬੁੱਧਵਾਰ ਨੂੰ ਰਾਜਪਾਲ ਨੇ ਕਿਹਾ ਸੀ ਕਿ ਧਾਰਾ 370 ਦੇ ਹੋਣ ਬਾਅਦ ਹੁਣ ਤਕ ਇੱਥੇ ਕੋਈ ਜਾਨਹਾਨੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਰ ਇਕ ਕਸ਼ਮੀਰੀ ਦੀ ਜਾਨ ਉਨ੍ਹਾਂ ਲਈ ਅਹਿਮ ਹੈ।

Related posts

ਭਾਜਪਾ ਦੀ ਅਧੀਕਾਰਤ ਵੈਬਸਇਟ ਹੋਈ ਹੈਕ, ਪਾਕਿਸਤਾਨੀ ਹੈਕਰ ਦਾ ਹੈ ਕਾਰਾ

On Punjab

ਰਾਮ ਰਹੀਮ ਦੋਸ਼ੀ ਕਰਾਰ, ਸਜ਼ਾ ਦਾ ਫੈਸਲਾ 17 ਜਨਵਰੀ

Pritpal Kaur

ਪਾਕਿ ਦੇ ਮੂੰਹ ‘ਤੇ ਤਾਲਿਬਾਨ ਦਾ ਥੱਪੜ, ਪਾਕਿਸਤਾਨੀ ਕਰੰਸੀ ’ਚ ਲੈਣ-ਦੇਣ ਤੋਂ ਕੀਤੀ ਨਾਂਹ, ਜਾਣੋ ਕੀ ਕਿਹਾ

On Punjab