41.31 F
New York, US
March 29, 2024
PreetNama
ਖੇਡ-ਜਗਤ/Sports News

ਦੱਖਣੀ ਅਫਰੀਕਾ ਨੇ ਟਾਸ ਜਿੱਤ ਪਹਿਲਾਂ ਚੁਣੀ ਬੱਲੇਬਾਜ਼ੀ, ਭਾਰਤ ਤੋਂ ਜਿੱਤ ਦੀਆਂ ਉਮੀਦਾਂ

ਨਵੀਂ ਦਿੱਲੀਭਾਰਤ ਤੇ ਦੱਖਣੀ ਅਫਰੀਕਾ ‘ਚ ਅੱਜ ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਦਾ ਅੱਠਵਾਂ ਮੁਕਾਬਲਾ ਸ਼ੁਰੂ ਹੋ ਗਿਆ ਹੈ। ਬੇਸ਼ੱਕ ਦੱਖਣੀ ਅਫਰੀਕਾ ਇਸ ਤੋਂ ਪਹਿਲਾਂ ਦੋ ਮੈਚ ਖੇਡ ਚੁੱਕੀ ਹੈ ਜਿਸ ਦੇ ਪਹਿਲੇ ਮੈਚ ‘ਚ ਉਸ ਨੂੰ ਜਿੱਤ ਤੇ ਦੂਜੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਰਲਡ ਕੱਪ ‘ਚ ਭਾਰਤ ਦਾ ਇਹ ਪਹਿਲਾ ਮੁਕਬਾਲਾਦੋਵੇਂ ਟੀਮਾਂ ‘ਚ ਟਾਸ ਹੋ ਚੁੱਕਿਆ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਦੱਖਣੀ ਅਫਰੀਕਾ ਦੀ ਕਮਾਨ ਫਾਫ ਡੁਪਲੈਸਿਸ ਦੇ ਹੱਥਾਂ ‘ਚ ਹੈ। ਦੱਖਣੀ ਅਫਰੀਕਾ ਆਪਣੇ ਦੂਜੇ ਮੈਚ ‘ਚ ਬੰਗਲਾਦੇਸ਼ ਤੋਂ ਹਾਰਨ ਕਰਕੇ ਕਾਫੀ ਟੁੱਟ ਚੁੱਕਿਆ ਹੈ ਜਿਸ ਦਾ ਫਾਇਦਾ ਭਾਰਤ ਨੂੰ ਚੁੱਕਣਾ ਚਾਹੀਦਾ ਹੈ।

ਅਮਰੀਕੀ ਟੀਮ ਦੀ ਹਾਲਤ ਦੀ ਗੱਲ ਕਰੀਏ ਤਾਂ ਉਹ ਕੁਝ ਖਾਸ ਨਹੀ ਹੈ। ਉਨ੍ਹਾਂ ਦੇ ਖਿਡਾਰੀ ਡੇਲ ਸਟੇਨ ਦੇ ਮੋਢੇ ‘ਚ ਸੱਟ ਲੱਗਣ ਕਾਰਨ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਸਟੇਨ ਦੀ ਥਾਂ ਤੇਜ਼ ਗੇਂਦਬਾਜ਼ ਬਯੂਰਾਨ ਹੇਂਡ੍ਰਿਕਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਨੂੰ ਲੁੰਗੀ ਨਗਿਡੀ ਦੀ ਵੀ ਕਮੀ ਮਹਿਸੂਸ ਹੋਣ ਵਾਲੀ ਹੈ।ਸਾਉਥ ਅਫਰੀਕਾ ਨੇ ਆਪਣੀ ਟੀਮ ‘ਚ ਦੋ ਬਦਲਾਅ ਕੀਤੇ ਹਨ। ਬੰਗਲਾਦੇਸ਼ ਖਿਲਾਫ ਪਲੇਇੰਗ ਇਲੈਵਨ ਤੋਂ ਬਾਹਰ ਰਹਿਣ ਵਾਲੇ ਹਾਸ਼ਿਮ ਅਲਮਾ ਦੀ ਵਾਪਸੀ ਹੋਈ ਹੈ ਜਦਕਿ ਕਪਤਾਨ ਡੁਪਲੇਸੀ ਨੇ ਇੱਕ ਹੋਰ ਸਪਿਨਰ ਤਬਰੇਜ ਸ਼ੰਸ਼ੀ ਨੂੰ ਵੀ ਮੈਦਾਨ ‘ਚ ਉਤਾਰਿਆ ਹੈ।

ਉਧਰ ਭਾਰਤੀ ਟੀਮ ਦੋ ਤੇਜ਼ ਤੇ ਦੋ ਸਪਿਨਰ ਗੇਂਦਬਾਜ਼ਾਂ ਨੂੰ ਮੈਦਾਨ ‘ਚ ਉਤਾਰ ਰਹੀ ਹੈ। ਅੱਜ ਦੇ ਮੁਕਾਬਲੇ ‘ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਸ਼ਾਮਲ ਨਹੀ ਕੀਤਾ ਗਿਆ। ਤੇਜ਼ ਗੇਂਦਬਾਜ਼ਾਂ ‘ਚ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਟੀਮ ‘ਚ ਥਾਂ ਮਿਲੀ ਹੈ। ਅੱਜ ਦੇ ਮੈਚ ‘ਚ ਯੁਜਵੇਂਦਰ ਚਹਿਲ ਅਤੇ ਕੁਲਦੀਪ ਦੋਵਾਂ ਨੂੰ ਮੌਕਾ ਮਿਲਿਆ ਹੈ।

Related posts

ਭਾਰਤ ਨੇ ਨਿਸ਼ਾਨੇਬਾਜ਼ੀ Junior World Championship ’ਚ ਦੋ ਹੋਰ ਗੋਲਡ ਮੈਡਲ ਜਿੱਤੇ

On Punjab

ਖੇਡ ਰਤਨ ਤੋਂ ਖੁੰਝੇ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗੀ ਜਾਂਚ

On Punjab

IPL 2020: XII Punjab ਦਾ ਅੱਜ Delhi Capitals ਨਾਲ ਮੁਕਾਬਲਾ, ਦਿੱਲੀ ਦੇ ਕੋਚ ਨੇ ਦੱਸੀ ਆਪਣੀ ਤਿਆਰੀ

On Punjab