PreetNama
ਖੇਡ-ਜਗਤ/Sports News

ਤਾਮਿਲਨਾਡੂ ਦੀ ਰਕਸ਼ਣਾ ਤੇ ਰਾਜਸਥਾਨ ਦੇ ਦਿਵਆਂਸ਼ ਸਿੰਘ ਨੇ ਜਿੱਤੇ ਕੌਮੀ ਟ੍ਰਾਇਲ

ਤਾਮਿਲਨਾਡੂ ਦੀ ਸੀ. ਕਵੀ ਰਕਸ਼ਣਾ ਤੇ ਰਾਜਸਥਾਨ ਦੇ ਦਿਵਆਂਸ਼ ਸਿੰਘ ਪੰਵਾਰ ਨੇ ਐਤਵਾਰ ਨੂੰ ਇੱਥੇ ਕੌਮੀ ਨਿਸ਼ਾਨੇਬਾਜ਼ੀ ਟੀ-2 ਟ੍ਰਾਇਲ ‘ਚ ਕ੍ਰਮਵਾਰ ਮਹਿਲਾ ਤੇ ਪੁਰਸ਼ 10 ਮੀਟਰ ਏਅਰ ਰਾਈਫਲ ਮੁਕਾਬਲੇ ਜਿੱਤੇ। ਰਕਸ਼ਣਾ ਨੇ ਵਿਸ਼ਵ ਰੈਂਕਿੰਗ ਦੀ ਮੌਜੂਦਾ ਨੰਬਰ ਇਕ ਨਿਸ਼ਾਨੇਬਾਜ਼ ਏਲਾਵੇਨਿਲ ਵਲਾਰਿਵਨ ਨਾਲ ਹੀ ਟੋਕੀਓ ਓਲੰਪਿਕ ਦੀ ਕੋਟਾ ਧਾਰਕ ਅਪੂਰਵੀ ਚੰਦੇਲਾ ਤੇ ਅੰਜੁਮ ਮੌਦਗਿਲ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ।

ਉਨ੍ਹਾਂ ਰਾਜਸਥਾਨ ਦੀ ਨਿਸ਼ਾ ਕੰਵਰ ਨੂੰ ਪਿੱਛੇ ਛੱਡਦੇ ਹੋਏ ਫਾਈਨਲਜ਼ ‘ਚ 251.4 ਅੰਕ ਹਾਸਲ ਕੀਤੇ। ਟ੍ਰਾਈਲਸ ਦੇ ਟੀ-1 ‘ਚ ਜਿੱਤ ਦਰਜ ਕਰਨ ਵਾਲੀ ਗੁਜਰਾਤ ਦੀ ਏਲਾਵੇਨਿਲ ਇਸ ਮੁਕਾਬਲੇ ‘ਚ ਤੀਸਰੇ ਨੰਬਰ ‘ਤੇ ਰਹੀ। ਇਸ ਤੋਂ ਪਹਿਲਾਂ ਕੁਆਲੀਫਾਇੰਗ ਦੇ 60 ਨਿਸ਼ਾਨਿਆਂ ਤੋਂ ਬਾਅਦ ਨਿਸ਼ਾ 630.7 ਅੰਕਾਂ ਨਾਲ ਚੋਟੀ ‘ਤੇ ਸੀ ਜਦੋਂ ਕਿ ਰਕਸ਼ਣਾ 627.7 ਅੰਕਾਂ ਨਾਲ ਸੱਤਵੇਂ ਨੰਬਰ ‘ਤੇ ਸੀ। ਹਾਲਾਂਕਿ ਫਾਈਨਲਜ਼ ‘ਚ ਰਕਸ਼ਣਾ ਸ਼ੁਰੂਆਤ ‘ਚ ਲੀਡ ਬਣਾ ਕੇ ਉਸ ਨੂੰ ਅਖੀਰ ਤਕ ਬਰਕਰਾਰ ਰੱਖਣ ‘ਚ ਸਫਲ ਰਹੀ।

ਪੁਰਸ਼ਾਂ ਦੇ ਮੁਕਾਬਲੇ ‘ਚ ਪੰਜਾਬ ਦੇ ਅਰਜੁਨ ਬਬੁਤਾ ਕੁਆਲੀਫਿਕੇਸ਼ਨ ‘ਚ 632.1 ਅੰਕਾਂ ਨਾਲ ਚੋਟੀ ‘ਤੇ ਸਨ ਪਰ ਅੱਠ ਖਿਡਾਰੀਆਂ ਦੇ ਫਾਈਨਲਜ਼ ‘ਚ ਵਿਸ਼ਵ ਨੰਬਰ ਇਕ ਤੇ ਟੋਕੀਓ ਓਲੰਪਿਕ ਕੋਟਾਧਾਰਕ ਪੰਵਾਰ ਦਾ ਦਬਦਬਾ ਰਿਹਾ। ਉਹ 250.9 ਅੰਕ ਨਾਲ ਜੇਤੂ ਬਣੇ ਜਦੋਂਕਿ ਮਹਾਰਾਸ਼ਟਰ ਦੇ ਰੁਦਰਾਂਕਸ਼ ਪਾਟਿਲ 249.7 ਅੰਕਾਂ ਨਾਲ ਦੂਸਰੇ ਨੰਬਰ ‘ਤੇ ਰਹੇ।

Related posts

Ind vs SL: ਰਵਿੰਦਰ ਜਡੇਜਾ ਬਣੇ ਟੈਸਟ ‘ਚ ਨੰਬਰ ਇਕ ਆਲਰਾਊਂਡਰ, ਵੈਸਟਇੰਡੀਜ਼ ਦੇ ਇਸ ਖਿਡਾਰੀ ਨੂੰ ਛੱਡਿਆ ਪਿੱਛੇ

On Punjab

ਦੁਤੀ ਚੰਦ ਤੇ ਹਰਭਜਨ ਸਿੰਘ ਨੂੰ ਨਹੀਂ ਮਿਲੇਗਾ ਕੋਈ ਖੇਡ ਪੁਰਸਕਾਰ, ਮੰਤਰਾਲੇ ਵੱਲੋਂ ਨਾਂ ਰੱਦ

On Punjab

ਵਿਰਾਟ ਕੋਹਲੀ ਨੇ ‘ਚੱਕ ਦੇ’ ਸਟਾਈਲ ’ਚ IPL ’ਚ ਉਤਰਨ ਤੋਂ ਪਹਿਲਾਂ ਟੀਮ ਨੂੰ ਦਿੱਤਾ ਭਾਸ਼ਣ, ਜਾਣੋ ਕਿਵੇਂ ਭਰਿਆ ਜੋਸ਼

On Punjab