46.04 F
New York, US
April 19, 2024
PreetNama
ਸਮਾਜ/Social

ਤਪਦੀ ਗਰਮੀ ਤੋਂ ਜਲਦ ਮਿਲੇਗੀ ਰਾਹਤ, ਮੌਸਮ ਵਿਭਾਗ ਦਾ ਅਲਰਟ

ਮੈਦਾਨੀ ਇਲਾਕਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਪਹਾੜਾਂ ਵਿੱਚ ਵੀ ਬੀਤੇ ਇੱਕ ਹਫ਼ਤੇ ਤੋਂ ਤੇਜ਼ ਧੁੱਪ ਪੈਣ ਨਾਲ ਤਪਸ਼ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ 11 ਨੂੰ ਇਸ ਗਰਮੀ ਤੋਂ ਰਾਹਤ ਮਿਲੇਗੀ।

ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ 11 ਜੂਨ ਨੂੰ ਮੌਸਮ ਠੰਢਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 11 ਤੇ 12 ਜੂਨ ਨੂੰ ਪੰਜਾਬ ਵਿੱਚ ਵੀ ਗਰਮੀ ਤੋਂ ਰਾਹਤ ਮਿਲਣ ਦੇ ਆਸਾਰ ਹਨ।

ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ 45 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਦਕਿ ਸ਼ਿਮਲਾ ਵਿੱਚ ਵੀ ਤਾਪਮਾਨ 30 ਦੇ ਪਾਰ ਹੋਣ ਕਰਕੇ ਅੱਜ ਦਾ ਦਿਨ ਗਰਮ ਰਿਹਾ।

ਮੌਸਮ ਵਿਭਾਗ ਮੁਤਾਬਕ 11 ਜੂਨ ਨੂੰ ਸੂਬੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਨਾਲ 11 ਤੇ 12 ਜੂਨ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਵੇ ਤੇਜ਼ ਹਵਾਵਾਂ ਤੇ ਮੱਧ ਉਚਾਈ ਵਾਲੇ ਖੇਤਰਾਂ ਵਿੱਚ ਬਾਰਸ਼ ਦੇ ਨਾਲ ਗੜੇ ਵਰ੍ਹਨ ਦੀ ਚੇਤਾਵਨੀ ਦਿੱਤੀ ਹੈ।
ਇਸ ਮੁਤਾਬਕ 11 ਜੂਨ ਤੋਂ 14 ਜੂਨ ਤਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਮਾਨਸੂਨ ਕੇਰਲਾ ਪਹੁੰਚ ਚੁੱਕਾ ਹੈ, ਇਸ ਲਈ ਹਵਾਵਾਂ ਵਿੱਚ ਵੀ ਫਰਕ ਨਜ਼ਰ ਆਏਗਾ।

Related posts

PUBG ਤੇ Zoom ਐਪ ਨਹੀਂ ਹੋਏ ਬੈਨ, ਜਾਣੋ ਕੀ ਹੈ ਇਸ ਦੀ ਵਜ੍ਹਾ

On Punjab

ਚੀਨ ਨੇ ਸਰਹੱਦ ‘ਤੇ ਖੇਡੀ ਨਵੀਂ ਚਾਲ, ਫ਼ੌਜ ਨੂੰ ਦਿੱਤੇ ਸਪੈਸ਼ਲ ਹਥਿਆਰ

On Punjab

ਸ੍ਰੀਲੰਕਾਈ ਨਾਗਰਿਕ ਦੀ ਟੁੱਟ ਗਈਆਂ ਸਨ ਸਾਰੀਆਂ ਹੱਡੀਆਂ, 99 ਫ਼ੀਸਦੀ ਸੜਿਆ ਸਰੀਰ, ਪਤਨੀ ਨੇ ਲਗਾਈ ਇਨਸਾਫ਼ ਦੀ ਗੁਹਾਰ

On Punjab