48.69 F
New York, US
March 28, 2024
PreetNama
ਸਮਾਜ/Social

ਜੰਗ ਦੀ ਬਲੀ ਸਿਰਫ ਪੰਜਾਬ ——ਕੋੜਾ ਸੱਚ 

ਜੰਗ ਦੀ ਬਲੀ ਸਿਰਫ ਪੰਜਾਬ ——ਕੋੜਾ ਸੱਚ 

ਮੇਰੀਆਂ ਗੱਲਾਂ ਕੋੜੀਆਂ ਲੱਗ ਸਕਦੀਆਂ,ਪਰ ਸੱਚੀਆਂ ਨੇ ਤੇ ਮੈ ਸੱਚ ਕਹਿਣਾ ਚਾਹੁੰਦੀ ਹਾ । ਜੋ ਅੱਜ ਦੇਸ਼ ਦੇ ਹਾਲਾਤ ਨੇ ਖ਼ਾਸ ਤੋਰ ਤੇ ਪੰਜਾਬ ਦੇ ਬਹੁੱਤ ਮਾੜੇ ਨੇ ।ਦੁੱਖ ਲੱਗਦਾ ਦਿਲ ਨੂੰ ਰੋਂਦੀਆਂ ਮਾਂਵਾਂ ਭੈਣਾਂ ਦੇਖ ਕੇ ।ਦਿਲ ਘਟਦਾ ਧੀਆਂ ਦੀ ਇੱਜਤ ਰੁਲ਼ਦੀ ਵੇਖ ਕੇ । ਖ਼ੂਨ ਡੁੱਲ ਰਿਹਾ ਨਿਰਦੋਸ਼ ਜਨਤਾ ਦਾਂ ।ਰੋਜੀ ਰੋਟੀ ਕਮਾਉਣੀ ਮੁਸ਼ਕਿਲ ਹੋ ਗਈ ਹੈ । ਜੰਗ ਦੀ ਅਫ਼ਵਾਹ ਨਾਲ ਪੰਜਾਬ ਦੀ ਜਨਤਾ ਨੂੰ ਆਪਣੀਆਂ ਜਾਨਾਂ ਦੀ ਫਿੱਕਰ ਪੈ ਗਈ ਹੈ ।ਕੋਣ ਜਿੰਮੇਵਾਰ ਹੈ ਇਸ ਸਭ ਦਾ ।

ਇਕੱਲੇ ਚੜਦੇ ਹੀ ਨਹੀਂ ਬਲਕਿ ਲਹਿੰਦੇ ਪੰਜਾਬ ਦੀ ਆਮ ਜਨਤਾ ਵੀ ਪਰੇਸ਼ਾਨ ਹੈ । ਕਿਉਂਕਿ ਦੋਵਾ ਦੇਸ਼ਾਂ ਦੇ ਸਿਆਸੀ ਝਗੜੇ ਦੀ ਬਲੀ ਮਾਸੂਮ ਜਨਤਾ ਹੀ ਚੜਦੀ ਹੈ ।ਆਤੰਕਵਾਦ ਦੀ ਜੜ ਵੱਡਣ ਦੀ ਬਜਾਏ ਦੋਵੇਂ ਦੇਸ਼ ਆਪਸ ਵਿੱਚ ਉੱਲਝ ਰਹੇ ਨੇ ।ਆਤੰਕਵਾਦ ਦਾ ਨਾ ਤਾਂ ਕੋਈ ਧਰਮ ਹੁੰਦਾ ਹੈ ਨਾ ਦੇਸ਼ । ਸਿਆਸੀ ਲੀਡਰ ਇਹ ਕਿਉਂ ਨਹੀਂ ਸੋਚਦੇ ਕੇ ਨੋਜਵਾਨ ਆਤਕੀ ਬਣਦੇ ਕਿਉ ਨੇ । ਇਸ ਆਤੰਕਵਾਦ ਨੂੰ ਕਿਵੇਂ ਠੱਲ ਪਾਇਆ ਜਾ ਸਕਦਾ ਹੈ ।ਇਹ ਸਭ ਸੋਚਣ ਦੀ ਬਜਾਏ ਸਿਆਸੀ ਲੀਡਰ ਆਪਣੀਆਂ ਸੀਟਾਂ ਨੂੰ ਮਜ਼ਬੂਤ ਕਰਨ ਲੱਗੇ ਹੋਏ ਹਨ ਜਨਤਾ ਨੂੰ ਨੂੰ ਬਹਕਾ ਕੇ ।ਇਮੋਸ਼ਨਲ ਬਲੈਕਮੇਲ ਕਰ ਕੇ ।

ਮੇਰੇ ਮੁਤਾਬਕ ਆਤੰਕ ਦਾ ਇੱਕ ਵੱਡਾ ਕਾਰਨ ਨੋਜਵਾਨਾ ਦੀ ਬੇਰੁਜ਼ਗਾਰੀ ਵੀ ਹੈ ।ਗਲਤ ਕਿਸਮ ਦੇ ਅਨਸਰ ਤੇ ਸਿਆਸੀ ਪਾਰਟੀਆਂ ਨੋਜਵਾਨਾ ਦੀ ਆਰਥਿਕ ਸਥਿਤੀ ਦਾ ਫ਼ਾਇਦਾ ਉਠਾਉਂਦੀਆਂ ਹਨ ।ਮੋਟੇ ਪੈਸੇ ਦਾ ਲਾਲਚ ਦੇ ਇੰਨਾਂ ਨੋਜਵਾਨਾ ਨੂੰ ਵਰਤਿਆਂ ਜਾਂਦਾ ਹੈ ਚਾਹੇ ਆਤੰਕਵਾਦ ਬਣਾ ਕੇ ਚਾਹੇ ਸਿਆਸੀ ਪਾਰਟੀਆਂ ਦੇ ਨਾਆਰੇ ਲਗਾ ਕੇ ਜਨਤਾ ਨੂੰ ਭੜਕਾ ਕੇ ।

ਗੋਰ ਕਰੋ ਤਾਂ ਪਤਾ ਚੱਲੇਗਾ ਕਿ ਕਦੇ ਵੀ ਕਿਸੇ ਪ੍ਰਧਾਨਮੰਤਰੀ ਜਾ ਕਿਸੇ ਵੀ ਸਿਆਸੀ ਲੀਡਰ ਦਾ ਪੁੱਤਰ ਸੈਨਾ ਵਿੱਚ ਭਰਤੀ ਨਹੀਂ ਹੁੰਦਾ ।ਕਿਉ ? ਕਦੇ ਵੀ ਕਿਸੇ ਆਗੂ ਦੀ ਅੋਲਾਦ ਸ਼ਹੀਦ ਨਹੀਂ ਹੁੰਦੀ ਨਾ ਗੋਲੀ ਦਾ ਸ਼ਿਕਾਰ ਕਿਉਂ ? ਇੱਥੋਂ ਤੱਕ ਛੋਟੇ ਜਿਹੇ ਨੇਤਾ ਦਾ ਪੁੱਤਰ ਸਰੇਆਮ ਕਿਸੇ ਮਾਸੂਮ ਨਾਲ ਬਲਾਤਕਾਰ ਕਰ ਕੇ ਵੀ ਅਜ਼ਾਦ ਰਹਿੰਦਾ ਹੈ। ਕਿਉ ਸੋਚੋ ਕਿਉਂ ? ਦਾਵਾ ਮੇਰਾ ਕਿ ਦੋਵਾ ਦੇਸ਼ਾਂ ਦੇ ਆਗੂਆਂ ਦੀ ਅੋਲਾਦ ਸੈਨਾ ਵਿੱਚ ਭਰਤੀ ਕਰ ਕੇ ਸਰਹੱਦਾਂ ਤੇ ਤੈਨਾਤ ਕਰ ਦਿੱਤਾ ਜਾਵੇ ਤਾਂ ਕਦੇ ਵੀ ਕੋਈ ਗੋਲੀਬਾਰੀ ਨਹੀਂ ਹੋਵੇਗੀ ਨਾ ਕੋਈ ਸ਼ਹੀਦ ਹੋਵੇਗਾ ਨਾ ਕਿਸੇ ਮਾਂ ਦੀ ਕੁੱਖ ਉਜੜੇਗੀ ।ਇੱਕ ਹੋਰ ਨੋਟਿਸ ਕਰਨ ਵਾਲੀ ਗੱਲ ਜਦੋਂ ਵੀ ਜੰਗ ਜਾ ਲੜਾਈ ਦੀ ਗੱਲ ਚਲਦੀ ਹੈ ਨਿਸ਼ਾਨਾ ਪੰਜਾਬ ਹੀ ਕਿਉਂ ਬਣਦਾ ।ਕਿਉਂ ਪੰਜਾਬ ਦੀਆ ਹੱਦਾਂ ਤੇ ਹੀ ਗੋਲੀਬਾਰੀ ਹੀ ਹੁੰਦੀ ਹੈ । ਗੁਜਰਾਤ ਜਾ ਰਾਜਸਥਾਨ ਨਾਲ ਲੱਗਦੀਆਂ ਹੱਦਾਂ ਤੇ ਗੋਲੀਬਾਰੀ ਕਿਉਂ ਨਹੀਂ ਹੁੰਦੀ ।ਮੈ ਇਹ ਨਹੀਂ ਕਹਿੰਦੀ ਕਿ ਇੰਨਾਂ ਸਰਹੱਦਾਂ ਉਤੇ ਵੀ ਆਤੰਕ ਫੈਲੇ ਪਰ ਸਵਾਲ ਇਹ ਕਿ ਪੰਜਾਬ ਹੀ ਮੂਹਰੇ ਕਿਉ ?

ਪੋਲਾਮਾ ਵਿੱਚ ਸ਼ਹੀਦ ਹੋਏ ਵੀਰ ਵੀ ਕਿਸੇ ਮਾਂ ਦੇ ਨਿਰਦੋਸ਼ ਪੁੱਤ ਸੀ ਤੇ ਪਾਕ ਵਿੱਚ ਮਰਨ ਵਾਲੇ ਕਿਸੇ ਮਾਂ ਦੇ ਪੁੱਤਰ । ਇਹਨਾਂ ਦਾਂ ਖ਼ੂਨ ਡੋਲ ਕੇ ਸਿਆਸੀ ਲੀਡਰ ਆਪਣੀ ਕੁਰਸੀ ਮਜ਼ਬੂਤ ਕਰ ਰਹੇ ਹਨ । ਮੀਡੀਆ ਅੱਗ ਹੋਰ ਭੜਕਾ ਰਿਹਾ ਹੈ । ਝੂਠੀਆਂ ਖ਼ਬਰਾਂ ਨਾਲ ਦੇਸ਼ ਦੇ ਹਾਲਾਤ ਖ਼ਰਾਬ ਕਰ ਰਿਹਾ ਹੈ । ਜਨਤਾ ਨੂੰ ਇਮੋਸ਼ਨਲ ਕਰ ਕੇ ਸਰਕਾਰ ਦੀ ਬੱਲੇ ਬੱਲੇ ਦਾ ਰੋਲਾ ਪਵਾ ਰਿਹਾ ਹੈ ਤੇ ਭੋਲੇ ਭਾਲੇ ਲੋਕ ਇੰਨਾਂ ਸਿਆਸੀ ਚਾਲਾ ਦਾ ਸ਼ਿਕਾਰ ਹੋ ਰਹੇ ਨੇ ।ਜਨਤਾ ਨਹੀਂ ਸਮਝ ਰਹੀ ਪੰਜਾਬ ਦੀ ਕਿ 1947 ਵਿੱਚ ਵੰਡੇ ਗਏ ਪੰਜਾਬ ਦੇ ਸੂਬੇ ਨੂੰ ਜੰਗ ਦਾ ਸ਼ਿਕਾਰ ਬਣਾ ਕੇ ਚੜਦੇ ਤੇ ਲਹਿੰਦੇ ਬਾਕੀ ਬਚੇ ਪੰਜਾਬ ਨੂੰ ਵੀ ਇਹ ਲ਼ੀਡਰ ਖਤਮ ਕਰਨਾ ਚਾਹੁੰਦੇ ਨੇ ।

ਮੇਰੀ ਬੇਨਤੀ ਹੈ ਕਿਰਪਾ ਕਰ ਕੇ ਸਮਝੋ ਸਿਆਸੀ ਚਾਲਾ ਨੂੰ । ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾ ਲਵੋ । ਜੋ ਸਰਕਾਰ ਭਗਤ ਸਿੰਘ ਸ਼ਹੀਦ ਨੂੰ ਆਤਕੀ ਕਹਿ ਸਕਦੀ ਹੈ ਉਹ ਤੁਹਾਡੇ ਪੁੱਤਰਾਂ ਦੀ ਸ਼ਹੀਦੀ ਦਾ ਬਦਲਾ ਕੀ ਲਵੇਗੀ ।ਸਮਝ ਜਾਵੋ ਆਪਣਾ ਵਤਨ ਆਪ ਸੰਭਾਲ਼ੋ ।ਆਪਣੇ ਬੱਚਿਆ ਨੂੰ ਸਿੱਖਿਆ ਦੇਵੋ ਕੇ ਉਹ ਆਪਣੇ ਮੁੱਲਕ ਦੀ ਕਮਾਨ ਆਪ ਸੰਭਾਲਣ । ਗੱਲਾਂ ਗਲਤ ਜਾ ਕੋੜੀਆਂ ਲੱਗੀਆਂ ਹੋਣ ਤਾਂ ਕੋਝੀ ਮੱਤ ਸਮਝ ਮਾਫ਼ ਕਰਨਾ । ਪਰ ਜੋ ਕਿਹਾ ਸੋ ਫੀਸ਼ਦੀ ਸੱਚ ਕਿਹਾ ।

ਪ੍ਰਿਤਪਾਲ ਕੋਰ ਪ੍ਰੀਤ 

ਸੰਪਾਦਕ ਪ੍ਰੀਤਨਾਮਾ

Related posts

ਮਿਲਾਨ ‘ਚ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੀ ਮੰਜ਼ਿਲਾ ਖਾਲੀ ਇਮਾਰਤ ਨਾਲ ਟਕਰਾਇਆ, ਇੱਕ ਬੱਚੇ ਸਣੇ ਅੱਠ ਦੀ ਮੌਤ

On Punjab

ਰਿਆਜ਼ ਨਾਇਕੂ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਦੇ ਨਿਸ਼ਾਨੇ ‘ਤੇ ਟਾਪ 10 ਅੱਤਵਾਦੀ, ਗਾਜ਼ੀ ਵੀ ਸ਼ਾਮਲ

On Punjab

ਦੁਬਈ ‘ਚ ਸੜਕ ਹਾਦਸੇ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤ

On Punjab