PreetNama
ਸਿਹਤ/Health

ਜਾਣੋ ਟਮਾਟਰ ਦਾ ਜੂਸ ਪੀਣ ਦੇ ਫ਼ਾਇਦੇ

Tomato juice benefits: ਟਮਾਟਰ ਦਾ ਰੋਜ਼ਾਨਾ ਇਸਤੇਮਾਲ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੈਲਸ਼ੀਅਮ, ਫ਼ਾਰਫ਼ੋਰਸ ਅਤੇ ਵਾਇਟਾਮਿਨ-C ਦੇ ਗੁਣਾਂ ਨਾਲ ਭਰਪੂਰ ਟਮਾਟਰ ਦਾ ਜੂਸ ਐਸੀਡਿਟੀ, ਮੋਟਾਪਾ ਅਤੇ ਅੱਖਾਂ ਤਕ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ।ਪੌਸ਼ਟਿਕ ਤੱਤਾਂ ਨਾਲ ਭਰਪੂਰ – ਟਮਾਟਰ ‘ਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ‘ਚ ਵਾਇਟਾਮਿਨ-A, C ਅਤੇ ਹੋਰ ਪੌਸ਼ਟਿਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦੇ ਹਨ।
ਦਿਲ ਦੀਆਂ ਬੀਮਾਰੀਆਂ – ਫ਼ਾਈਬਰ, ਪੋਟੈਸ਼ੀਅਮ, ਵਾਇਟਾਮਿਨ-C ਅਤੇ ਕੋਲੀਨ ਨਾਲ ਭਰਪੂਰ ਟਮਾਟਰ ਤੁਹਾਡੇ ਦਿਲ ਦਾ ਖ਼ਾਸ ਧਿਆਨ ਰੱਖਦਾ ਹੈ। ਇਸ ‘ਚ ਮੌਜੂਦ ਲੀਕੋਪੀਨ ਦਿਲ ਲਈ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇੱਕ ਟਮਾਟਰ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਣ ਤੋਂ ਇਲਾਵਾ ਇਹ ਤੁਹਾਡੇ ਸ਼ਰੀਰ ‘ਚ ਕੋਲੈਸਟਰੋਲ ਨੂੰ ਵਧਣ ਤੋਂ ਰੋਕਦਾ ਹੈ।
ਅੱਖਾਂ ਲਈ ਫ਼ਾਇਦੇਮੰਦ – ਰੋਜ਼ ਇਸ ਦਾ ਇੱਕ ਗਿਲਾਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਚਸ਼ਮਾ ਲੱਗਾ ਹੈ ਤਾਂ ਦਿਨ ‘ਚ ਦੋ ਵਾਰ ਇਸ ਦੇ ਜੂਸ ਦਾ ਸੇਵਨ ਕਰੋ। ਤੁਹਾਡਾ ਚਸ਼ਮਾ ਕੁੱਝ ਸਮੇਂ ‘ਚ ਹੀ ਉਤਰ ਜਾਵੇਗਾ। ‘
ਚਮਕਦਾਰ ਚਮੜੀ – ਟਮਾਟਰ ਦਾ ਜੂਸ ਸਿਹਤ ਹੀ ਨਹੀਂ ਸਗੋਂ ਚਿਹਰੇ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ-ਔਕਸੀਡੈਂਟਸ, ਵਾਇਟਾਮਿਨ ਦੇ ਅਤੇ ਕੈਲਸ਼ੀਅਮ ਵਰਗੇ ਗੁਣ ਤੁਹਾਡੀ ਚਮੜੀ ਨੂੰ ਸੂਰਜ ਦੀਆਂ ਨੁਕਸਾਨਦਾਇਕ ਕਿਰਨਾਂ ਦੇ ਪ੍ਰਭਾਵ ਤੋਂ ਬਚਾਉਂਦੇ ਹਨ ਜਿਸ ਨਾਲ ਤੁਹਾਨੂੰ ਰੈਸ਼ ਅਤੇ ਸਨਟੈਨ ਵਰਗੀਆਂ ਪਰੇਸ਼ਾਨੀਆਂ ਨਹੀਂ ਹੁੰਦੀਆਂ।
ਭਾਰ ਘਟਾਉਣ ‘ਚ ਮਦਦਗਾਰ – ਇਸ ਦਾ ਸੇਵਨ ਕਰਨ ਨਾਲ ਭਾਰ ਵੀ ਘੱਟ ਹੁੰਦਾ ਹੈ। ਰੋਜ਼ ਸਵੇਰੇ ਖ਼ਾਲੀ ਪੇਟ ਟਮਾਟਰ ਦਾ ਜੂਸ ਪੀਓ। ਤੁਹਾਨੂੰ ਕੁੱਝ ਸਮੇਂ ‘ਚ ਹੀ ਫ਼ਰਕ ਨਜ਼ਰ ਆਉਣ ਲੱਗੇਗਾ।
ਲਿਵਰ ਡਿਟੌਕਸ – ਲਿਵਰ ਨੂੰ ਡਿਟੌਕਸ ਕਰਨ ਲਈ ਇਹ ਸਭ ਤੋਂ ਚੰਗਾ ਤਰੀਕਾ ਹੈ। ਇਸ ਦਾ ਸੇਵਨ ਬੌਡੀ ਅਤੇ ਲਿਵਰ ‘ਚੋਂ ਸਾਰੇ ਜ਼ਹਿਰੀਲੇ ਪਦਾਰਥ ਕੱਢ ਕੇ ਲਿਵਰ ਨੂੰ ਸਿਹਤਮੰਦ ਰੱਖਦਾ ਹੈ। ਇਸ ਦੇ ਨਾਲ ਹੀ ਇਹ ਸ਼ਰੀਰ ਨੂੰ ਹੋਣ ਵਾਲੇ ਕਈ ਨੁਕਸਾਨਾਂ ਤੋਂ ਵੀ ਬਚਾਉਂਦਾ ਹੈ।

Related posts

ਇਸ ਤਰ੍ਹਾਂ ਘਟਾਈ ਜਾ ਸਕਦੀ ਹੈ ਢਿੱਡ ਦੀ ਚਰਬੀ

Pritpal Kaur

ਇਸ ਤਰੀਕੇ ਨਾਲ ਸੌਣ ‘ਤੇ ਘਟੇਗਾ ਭਾਰ, ਜ਼ਰੂਰ ਅਜ਼ਮਾਓ

On Punjab

ਬਾਡੀ ‘ਚੋਂ ਬੈਡ ਕਲੈਸਟ੍ਰੋਲ ਨੂੰ ਘੱਟ ਕਰਨਗੇ ਯੋਗਾ ਦੇ ਇਹ ਆਸਨ

On Punjab