48.69 F
New York, US
March 28, 2024
PreetNama
ਖੇਡ-ਜਗਤ/Sports News

ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਕਾਰਨਾਮਾ ਕਰਨ ਵਾਲੇ ਏਸ਼ੀਆ ਦੇ ਪਹਿਲੇ ਖਿਡਾਰੀ

ਨਾਰਥ ਸਾਉਂਡਟੈਸਟ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਹੀ ਮੈਚ ‘ਚ ਟੀਮ ਇੰਡੀਆ ਨੇ ਵੈਸਟਵਿੰਡੀਜ਼ ‘ਤੇ 318 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਦੀ ਜਿੱਤ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਅਹਿਮ ਯੋਗਦਾਨ ਰਿਹਾ ਹੈ। ਉਹ ਵਿਕਟ ਲੈ ਕੇ ਮੈਚ ਦੇ ਹੀਰੋ ਬਣ ਗਏ। ਇਸ ਦੇ ਨਾਲ ਹੀ ਬੁਮਰਾਹ ਨੇ ਉਹ ਕਾਰਨਾਮਾ ਕੀਤਾ ਹੈ ਜੋ ਏਸ਼ੀਆ ਦਾ ਕੋਈ ਵੀ ਗੇਂਦਬਾਜ਼ ਨਹੀਂ ਕਰ ਸਕਿਆ।

ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੱਖਣੀ ਅਫਰੀਕਾਇੰਗਲੈਂਡਆਸਟ੍ਰੇਲੀਆ ਤੇ ਵੈਸਟਇੰਡੀਜ਼ ਟੈਸਟ ‘ਚ ਪੰਜ ਵਿਕਟ ਲੈਣ ਵਾਲੇ ਪਹਿਲੇ ਏਸ਼ਿਆਈ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ ਇਨ੍ਹਾਂ ਚਾਰਾਂ ਦੇਸ਼ਾਂ ਦਾ ਪਹਿਲੀ ਵਾਰ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਟੈਸਟ ‘ਚ ਪਹਿਲੀ ਪਾਰੀ ਚ ਪੰਜ ਜਾਂ ਉਸ ਤੋਂ ਜ਼ਿਆਦਾ ਵਿਕਟ ਲਏ ਹਨ।

ਬੁਮਰਾਹ ਨੇ ਮੈਚ ਦੀ ਦੂਜੀ ਪਾਰੀ ‘ਚ ਸੱਤ ਦੌੜਾਂ ਦੇ ਕੇ ਪੰਜ ਵਿਕਟ ਹਾਸਲ ਕੀਤੇ। ਇਸ ਸ਼ਾਨਦਾਰ ਗੇਂਦਬਾਜ਼ੀ ਅੱਗੇ ਵੈਸਟਇੰਡੀਜ਼ ਦੀ ਟੀਮ ਭਾਰਤ ਦੇ 419 ਦੌੜਾਂ ਦੇ ਟੀਚੇ ਅੱਗੇ 100ਦੌੜਾਂ ‘ਤੇ ਹੀ ਢੇਰ ਹੋ ਗਈ ਤੇ ਭਾਰਤ ਨੇ ਮੈਚ 318 ਦੌੜਾਂ ਨਾਲ ਜਿੱਤ ਲਿਆ। ਭਾਰਤ ਤੇ ਵੈਸਟਇੰਡੀਜ਼ ‘ਚ ਦੂਜਾ ਤੇ ਆਖਰੀ ਟੈਸਟ ਮੈਚ ਸ਼ੁੱਕਰਵਾਰ ਨੂੰ ਕਿੰਗਸਟਨ ਦੇ ਸਬੀਨਾ ਪਾਰਕ ‘ਚ ਖੇਡਿਆ ਜਾਵੇਗਾ।

Related posts

7 ਫੁੱਟ ਲੰਮੇ ਪਾਕਿਸਤਾਨੀ ਗੇਂਦਬਾਜ਼ ਨੇ ਖ਼ਤਮ ਕੀਤਾ ਗੌਤਮ ਗੰਭੀਰ ਦਾ ਵਨਡੇਅ-T20 ਕਰੀਅਰ !

On Punjab

ਆਲ ਇੰਡੀਆ ਅਥਲੈਟਿਕਸ ਚੈਂਪੀਅਨਸ਼ਿਪ ‘ਚ ਹਿੱਸਾ ਲਵੇਗੀ ਪੰਜਾਬ ਦੀ ਟੀਮ

On Punjab

ਟੀਮ ਇੰਡੀਆ ‘ਚ ਵੱਡੀ ਤਬਦੀਲੀ! ਇਹ ਹੋ ਸਕਦੇ ਨਵੇਂ ਚਿਹਰੇ, ਇਨ੍ਹਾਂ ਦੀ ਹੋਏਗੀ ਛੁੱਟੀ

On Punjab