PreetNama
ਖਾਸ-ਖਬਰਾਂ/Important News

ਜਬਰ ਜਨਾਹ ਮੁਲਜ਼ਮ ਵੇਇੰਸਟੇਨ ਨੂੰ ਹੋਰ ਮਾਮਲਿਆਂ ‘ਚ ਕੈਲੀਫੋਰਨੀਆ ਲਿਆਂਦਾ ਗਿਆ

ਨਿਊਯਾਰਕ ਜੇਲ੍ਹ ਦੇ ਅਧਿਕਾਰੀਆਂ ਨੇ ਜਬਰ ਜਨਾਹ ਦੇ ਮਾਮਲੇ ‘ਚ ਮੁਲਜ਼ਮ ਹਾਰਵੇ ਵੇਇੰਸਟੇਨ ਨੂੰ ਕੈਲੀਫੋਰਨੀਆ ਹਵਾਲੇ ਕਰ ਦਿੱਤਾ ਹੈ। ਇੱਥੇ ਉਹ ਜਬਰ ਜਨਾਹ ਦੇ ਚਾਰ ਮਾਮਲਿਆਂ ਸਮੇਤ ਜਿਨਸੀ ਹਮਲੇ ਦੇ 11 ਮਾਮਲਿਆਂ ਦਾ ਸਾਹਮਣਾ ਕਰੇਗਾ। ਇਸ ਦੇ ਨਾਲ ਹੀ ਸਾਬਕਾ ਫਿਲਮੀ ਹਸਤੀ ਦੀ ਹਵਾਲਗੀ ਦੀ ਲੰਬੀ ਲੜਾਈ ਦਾ ਅੰਤ ਹੋ ਗਿਆ। ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਮੰਗਲਵਾਰ ਨੂੰ 69 ਸਾਲਾ ਵੇਇੰਸਟੇਨ ਨੂੰ ਲਾਸ ਏਂਜਲਸ ਦੀ ਜੇਲ੍ਹ ‘ਚ ਭੇਜ ਦਿੱਤਾ ਗਿਆ। ਉਸ ਦੇ ਵਕੀਲ ਮਾਰਕ ਵੇਕਰਸਮੈਨ ਮੁਤਾਬਕ ਬੁੱਧਵਾਰ ਤੋਂ ਉਸ ਖ਼ਿਲਾਫ਼ ਸੁਣਵਾਈ ਸ਼ੁਰੂ ਹੋਣੀ ਹੈ।

Related posts

ਮੈਕਸੀਕੋ ’ਚ ਬੱਸ ਹਾਦਸਾ, ਛੇ ਭਾਰਤੀਆਂ ਸਣੇ 17 ਦੀ ਮੌਤ

On Punjab

ਝੂਠੇ ਮੁਕਾਬਲੇ ਮਾਮਲੇ ਵਿਚ ਨਾਮਜ਼ਦ 21 ਪੁਲਿਸ ਮੁਲਾਜ਼ਮਾਂ ਖਿਲਾਫ਼ ਦੋਸ਼ ਤੈਅ

On Punjab

ਬੇਲਆਊਟ ਪੈਕੇਜ ਲਈ ਆਈਐੱਮਐੱਫ ਦੀਆਂ ਸ਼ਰਤਾਂ ਨਾਲ ਪਾਕਿਸਤਾਨ ਸਹਿਮਤ

On Punjab