PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚੰਦਰਯਾਨ-3,ਸ਼ੁਭਾਂਸ਼ੂ ਸ਼ੁਕਲਾ ਅਤੇ ਪੁਲਾੜ ਖੇਤਰ ਵਿੱਚ ਵਧਦੇ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ

ਨਵੀਂ ਦਿੱਲੀ- ਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਤੋਂ ਧਰਤੀ ‘ਤੇ ਸੁਰੱਖਿਅਤ ਵਾਪਸੀ ਦੀ ਪ੍ਰਸ਼ੰਸਾ ਕਰਦੇ ਹੋਏ ਮਨ ਕੀ ਬਾਤ ਦੇ 124ਵੇਂ ਐਪੀਸੋਡ ਦੌਰਾਨ ਕਿਹਾ ਕਿ ਦੇਸ਼ ਵਿੱਚ ਪੁਲਾੜ ਖੇਤਰ ਨਾਲ ਸਬੰਧਤ 200 ਤੋਂ ਵੱਧ ਸਟਾਰਟਅੱਪ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦਾ ਰਸਤਾ ਸਵੈ-ਨਿਰਭਰਤਾ ਵਿੱਚੋਂ ਲੰਘਦਾ ਹੈ ਅਤੇ ‘ਵੋਕਲ ਫਾਰ ਲੋਕਲ’ ‘ਆਤਮਨਿਰਭਰ ਭਾਰਤ’ ਦਾ ਸਭ ਤੋਂ ਮਜ਼ਬੂਤ ਆਧਾਰ ਹੈ।

ਸ਼ੁਭਾਂਸ਼ੂ ਸ਼ੁਕਲਾ, ਜੋ ਕਿ ਐਕਸੀਓਮ-4 ਮਿਸ਼ਨ ਦੇ ਚਾਰ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇੱਕ ਸਨ ਉਨ੍ਹਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਜਦੋਂ ਸ਼ੁਭਾਂਸ਼ੂ ਸ਼ੁਕਲਾ ਧਰਤੀ ‘ਤੇ ਵਾਪਸ ਆਏ, ਤਾਂ ਹਰ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਜਿਸਨੇ ਹਰ ਭਾਰਤੀ ਨਾਗਰਿਕ ਨੂੰ ਮਾਣ ਨਾਲ ਭਰ ਦਿੱਤਾ।”

ਕੌਮੀ ਪੁਲਾੜ ਦਿਵਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਾੜ ਖੇਤਰ ‘ਚ ਭਾਰਤ ਦੀਆਂ ਵਧਦੇ ਯੋਗਦਾਨ ਅਤੇ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਹਾਲੀਆ ਯਾਤਰਾ, ਚੰਦਰਯਾਨ 3 ਦੇ ਸਫਲ ਲਾਂਚ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਨਾਲ ਭਾਰਤ ਦਾ ਮਾਣ ਵਧਿਆ ਹੈ।

ਮੋਦੀ ਨੇ ਕਿਹਾ ਕਿ ਭਾਰਤ ਭਰ ਦੇ ਬੱਚਿਆਂ ਵਿੱਚ ਪੁਲਾੜ ਬਾਰੇ ਉਤਸੁਕਤਾ ਦੀ ਇੱਕ ਨਵੀਂ ਲਹਿਰ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੁਲਾੜ ਦੇ ਖੇਤਰ ਨਾਲ ਸਬੰਧਤ ਸਟਾਰਟਅੱਪ ਵੀ ਤੇਜ਼ੀ ਨਾਲ ਉੱਭਰ ਰਹੇ ਹਨ।

ਉਨ੍ਹਾਂ ਅੱਗੇ ਕਿਹਾ, “ਪੰਜ ਸਾਲ ਪਹਿਲਾਂ 50 ਤੋਂ ਘੱਟ ਸਟਾਰਟਅੱਪ ਸਨ। ਅੱਜ ਸਿਰਫ਼ ਪੁਲਾੜ ਖੇਤਰ ਵਿੱਚ ਹੀ 200 ਤੋਂ ਵੱਧ ਸਟਾਰਟਅੱਪ ਹਨ।”

ਮੋਦੀ ਨੇ 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਮਨਾਉਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨੂੰ ਕਿਵੇਂ ਮਨਾਉਣਾ ਹੈ ਇਸ ਬਾਰੇ ਸੁਝਾਅ ਸਾਂਝੇ ਕਰੋ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਨੌਜਵਾਨ ਰਸਾਇਣ ਵਿਗਿਆਨ ਤੋਂ ਲੈ ਕੇ ਗਣਿਤ ਓਲੰਪੀਆਡ ਤੱਕ ਹਰ ਜਗ੍ਹਾ ਚਮਕ ਰਹੇ ਹਨ। ਇਹ ਹਰ ਭਾਰਤੀ ਲਈ ਮਾਣ ਦੀ ਗੱਲ ਹੈ ਕਿ ਬਹਾਦਰੀ ਅਤੇ ਦੂਰਅੰਦੇਸ਼ੀ ਦੇ ਪ੍ਰਤੀਕ 12 ਮਰਾਠਾ ਕਿਲ੍ਹਿਆਂ ਨੂੰ ਯੂਨੈਸਕੋ (ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ) ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ  ਨੇ ਮਨ ਕੀ  ਬਾਤ ਵਿੱਚ ਨਕਸਲੀਆਂ ਦਾ ਜ਼ਿਕਰ ਕਰਦਿਆ ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿੱਚ  ਉਨ੍ਹਾਂ  ਦੇ ਸ਼ਾਨਦਾਰ ਬਦਲਾਅ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਹਿੰਸਾ ਨੂੰ ਮੱਛੀ ਪਾਲਣ ਲਈ ਬਦਲ ਦਿੱਤਾ ਹੈ ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਬੂਤ ਹੈ ਕਿ  ਵਿਕਾਸ ਦਾ ਦੀਵਾ ਸਭ ਤੋਂ ਔਖੇ ਹਾਲਾਤਾਂ ਵਿੱਚ ਵੀ ਜਗਾਇਆ ਜਾ ਸਕਦਾ ਹੈ।

Related posts

ਫਲਾਈਟ ਡਿਊਟੀ ਨਿਯਮਾਂ ਦੀ ਉਲੰਘਣਾ ਲਈ DGCA ਵੱਲੋਂ ਏਅਰ ਇੰਡੀਆ ਨੂੰ ਨੋਟਿਸ ਜਾਰੀ

On Punjab

Russian-Ukraine War:ਅਮਰੀਕਾ ਨਹੀਂ ਭੇਜੇਗਾ ਫ਼ੌਜ, ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ -ਜੰਗ ‘ਚ ਅਸੀਂ ਪਏ ਇਕੱਲੇ

On Punjab

ਇਟਲੀ ‘ਚ ਬਿਨਾਂ ਕਾਰਨ ਘਰ ਤੋਂ ਬਾਹਰ ਨਿਕਲਣ ਤੇ ਲੱਗੇਗਾ 25000 ਰੁਪਏ ਦਾ ਜੁਰਮਾਨਾ

On Punjab