PreetNama
ਖਾਸ-ਖਬਰਾਂ/Important News

ਚੁਰਾਸੀ ਕਤਲੇਆਮ ਦੇ ਨੌਂ ਦੋਸ਼ੀ ਬਰੀ, ਸੁਪਰੀਮ ਕੋਰਟ ਨੇ ਪਲਟਿਆ ਹਾਈਕੋਰਟ ਦਾ ਫੈਸਲਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਬੂਤਾਂ ਦੀ ਘਾਟ ਦੇ ਕਾਰਨ 1984 ਸਿੱਖ ਕਤਲੇਆਮ ਦੇ ਨੌਂ ਦੋਸ਼ੀ ਬਰੀ ਕਰ ਦਿੱਤੇ ਸਨ। ਦਿੱਲੀ ਹਾਈਕੋਰਟ ਨੇ ਉਕਤ ਵਿਅਕਤੀਆਂ ਨੂੰ ਤ੍ਰਿਲੋਕਪੁਰੀ ਇਲਾਕੇ ਵਿੱਚ ਅੱਗਜ਼ਨੀ ਕਰਨ ਦਾ ਦੋਸ਼ੀ ਠਹਿਰਾਇਆ ਸੀ, ਪਰ ਹੁਣ ਦੇਸ਼ ਦੀ ਸਿਖਰਲੀ ਅਦਾਲਤ ਨੇ ਇਨ੍ਹਾਂ ਨੂੰ ਬਰੀ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕੋਈ ਸਬੂਤ ਨਹੀਂ ਸੀ ਚਸ਼ਮਦੀਦਾਂ ਨੇ ਇਨ੍ਹਾਂ ਨੂੰ ਸਿੱਧੇ ਤੌਰ ‘ਤੇ ਪਛਾਣਿਆਂ ਵੀ ਨਹੀਂ। ਸੁਪਰੀਮ ਕੋਰਟ ਤੋਂ ਰਾਹਤ ਪਾਉਣ ਵਾਲੇ ਵਿਅਕਤੀਆਂ ਵਿੱਚ ਗਨੇਸ਼ਨ, ਵੇਦ ਪ੍ਰਕਾਸ਼, ਤਾਰਾ ਚੰਦ, ਸੁਰੇਂਦਰ ਸਿੰਘ (ਕਲਿਆਣਪੁਰੀ), ਹਬੀਬ, ਰਾਮ ਸ਼੍ਰੋਮਣੀ, ਬਰ੍ਹੰਮ ਸਿੰਘ, ਸੁੱਬਾਰ ਸਿੰਘ, ਸੁਰੇਂਦਰ ਮੂਰਤੀ ਦਾ ਨਾਂਅ ਸ਼ਾਮਲ ਹੈ।

ਦਿੱਲੀ ਹਾਈਕੋਰਟ ਨੇ ਇਸ ਸਾਲ ਨਵੰਬਰ ਵਿੱਚ ਉਕਤ ਨੌਂ ਜਣਿਆਂ ਦੀ ਸਜ਼ਾ ਬਰਕਰਾਰ ਰੱਖੀ ਸੀ, ਜਿਸ ਮਗਰੋਂ ਸਾਰੇ ਦੋਸ਼ੀ ਸੁਪਰੀਮ ਕੋਰਟ ਚਲੇ ਗਏ ਸਨ। ਹੁਣ ਸੁਪਰੀਮ ਕੋਰਟ ਨੇ ਇਨ੍ਹਾਂ ਨੂੰ ਦੋਸ਼ ਮੁਕਤ ਐਲਾਨਦਿਆਂ ਬਰੀ ਕਰ ਦਿੱਤਾ ਹੈ।

Related posts

ਅੱਗ ‘ਚ ਫਾਸੀਆਂ ਸਨ 3 ਜਾਨਾਂ, ਪੁਲਿਸ ਵਾਲਿਆਂ ਇੰਝ ਪਲਟੀ ਬਾਜ਼ੀ, ਕੀਤਾ ਰੈਸਕਿਊ

On Punjab

ਰੂਸ ਦੀ ਯੂਕਰੇਨ ‘ਤੇ ਜਿੱਤ ਤੋਂ ਬਾਅਦ ਹੀ ਖ਼ਤਮ ਹੋਵੇਗੀ ਜੰਗ, ਅਗਲੇ ਸਾਲ ਤਕ ਜਾਰੀ ਰਹਿ ਸਕਦੀ ਹੈ ਲੜਾਈ : ਬੋਰਿਸ ਜਾਨਸਨ

On Punjab

ਸਿਲੈਕਟ ਕਮੇਟੀ ਵੱਲੋਂ ਬੇਅਦਬੀ ਖਿਲਾਫ਼ ਬਿੱਲ ਦੇ ਖਰੜੇ ’ਤੇ ਚਰਚਾ

On Punjab