PreetNama
ਸਮਾਜ/Social

ਚੀਨ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 560 ਤੋਂ ਪਾਰ

Coronavirus death toll: ਚੀਨ: ਚੀਨ ਵਿੱਚ ਕੋਰੋਨਾ ਵਾਇਰਸ ਬੁਰੀ ਤਰ੍ਹਾਂ ਤਬਾਹੀ ਮਚਾ ਰਿਹਾ ਹੈ । ਜਿਸ ਕਾਰਨ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਕ ਵਾਧਾ ਹੋ ਰਿਹਾ ਹੈ । ਚੀਨ ਵਿੱਚ ਫੈਲੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 560 ਨੂੰ ਪਾਰ ਕਰ ਗਈ ਹੈ, ਜਦਕਿ 28000 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ । ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 563 ਹੋ ਗਈ ਹੈ ।

ਚੀਨ ਵਿੱਚ ਫੈਲੇ ਇਸ ਵਾਇਰਸ ਦਾ ਕਹਿਰ ਹੁਣ ਚੀਨ ਤੋਂ ਬਾਹਰ ਜਾਂ ਹੋਰਨਾਂ ਦੇਸ਼ਾਂ ਵਿੱਚ ਦਿਖਾਈ ਦੇਣ ਲੱਗ ਪਿਆ ਹੈ । ਜਿਸਦੇ ਦੋ ਦਰਜਨ ਤੋਂ ਵੱਧ ਦੇਸ਼ਾਂ ਵਿੱਚ ਕੋਰੋਨਾ ਵਿਸ਼ਾਣੂ ਦੇ ਸੰਕਰਮਣ ਦੇ 180 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ । ਦੂਜੇ ਦੇਸ਼ਾਂ ਵਿੱਚ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 182 ਹੋ ਗਈ ਹੈ ।

ਕੋਰੋਨਾ ਵਾਇਰਸ ਕਾਰਨ ਮਕਾਊ ਵਿੱਚ ਬੁੱਧਵਾਰ ਰਾਤ ਤੋਂ 41 ਇੰਟਰਟੇਨਮੈਂਟ ਸੈਂਟਰ ਬੰਦ ਕਰ ਦਿੱਤੇ ਗਏ ਹਨ । ਜਿਨ੍ਹਾਂ ਵਿੱਚ ਕੈਸਿਨੋ, ਥਿਏਟਰ, ਗੇਮ ਸੈਂਟਰ, ਡਿਸਕੋ ਬਾਰ, ਇੰਟਰਨੈੱਟ ਕੈਫੇ ਸ਼ਾਮਿਲ ਹਨ । ਇਸ ਵਾਇਰਸ ਦੇ ਚੱਲਦਿਆਂ ਚੀਨ ਵਿੱਚ ਲਗਭਗ 6 ਕਰੋੜ ਲੋਕਾਂ ਦੇ ਆਵਾਜਾਈ ਕਰਨ ‘ਤੇ ਰੋਕ ਲੱਗੀ ਹੈ ਤੇ ਸੜਕਾਂ ਬਿਲਕੁਲ ਖਾਲੀ ਹਨ ।

ਚੀਨ ਦੀ ਸਰਕਾਰੀ ਸਿਹਤ ਕਮੇਟੀ ਅਨੁਸਾਰ 5 ਫਰਵਰੀ ਨੂੰ ਅੱਧੀ ਰਾਤ ਤੱਕ 3,859 ਲੋਕਾਂ ਦੀ ਸਥਿਤੀ ਗੰਭੀਰ ਹੈ । ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਪੈਰ ਪਸਾਰ ਲਏ ਹਨ ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਨੇ ਚੀਨ ਜਾਣ ਲਈ ਆਪਣੇ ਯਾਤਰੀਆਂ ਨੂੰ ਰੋਕ ਦਿੱਤਾ ਹੈ ਤੇ ਕਈ ਫਲਾਈਟਾਂ ਵੀ ਰੱਦ ਕਰ ਦਿੱਤੀਆਂ ਹਨ ।

ਦੱਸ ਦੇਈਏ ਕਿ ਇਸ ਖਤਰਨਾਕ ਵਾਇਰਸ ਦੇ ਚੱਲਦਿਆਂ ਭਾਰਤ ਵੱਲੋਂ ਆਪਣੇ 647 ਵਿਦਿਆਰਥੀਆਂ ਨੂੰ ਵੁਹਾਨ ਤੋਂ ਕੱਢ ਲਿਆ ਗਿਆ ਹੈ । ਉੱਥੇ ਹੀ ਸੈਂਕੜੇ ਪਾਕਿਸਤਾਨ ਦੇ ਵਿਦਿਆਰਥੀ ਵੁਹਾਨ ਅਤੇ ਹੁਬੇਈ ਪ੍ਰਾਂਤਾਂ ਵਿੱਚ ਫਸੇ ਹੋਏ ਹਨ, ਪਰ ਉਨ੍ਹਾਂ ਨੇ ਇਹ ਕਹਿ ਕੇ ਆਪਣੇ ਲੋਕਾਂ ਨੂੰ ਉਥੋਂ ਕੱਢਣ ਤੋਂ ਇਨਕਾਰ ਕਰ ਦਿੱਤਾ ਕਿ ਚੀਨ ਨੇ ਉਨ੍ਹਾਂ ਨੂੰ ਸਹੀ ਦੇਖਭਾਲ ਦਾ ਵਾਅਦਾ ਕੀਤਾ ਹੈ ।

Related posts

ਦੁਬਈ ਤੋਂ ਆ ਰਹੀ ਉਡਾਣ ਦੀ ਇਹਤਿਆਤੀ ਲੈਂਡਿੰਗ

On Punjab

Beetroot Juice Benefits: ਬਹੁਤੇ ਲੋਕ ਨਹੀਂ ਜਾਣਦੇ ਚੁਕੰਦਰ ਦੇ ਜੂਸ ਦੇ ਫਾਇਦੇ! ਜਾਣੋ ਆਖਰ ਕਿਉਂ ਮੰਨਿਆ ਜਾਂਦਾ ਪੌਸਟਿਕ ਤੱਤਾਂ ਦਾ ਖ਼ਜ਼ਾਨਾ

On Punjab

ਅਕਸ਼ੈ ਕੁਮਾਰ ਨੇ ਪੂਰੀ ਕੀਤੀ ਸਕਾਈ ਫੋਰਸ ਦੀ ਸ਼ੂਟਿੰਗ, ਇਸ ਐਕਸ ਕਪਲ ਨੂੰ ਅਦਾਕਾਰ ਲਿਆਏ ਫਿਲਮ ‘ਚ

On Punjab