44.15 F
New York, US
March 29, 2024
PreetNama
ਰਾਜਨੀਤੀ/Politics

ਚਿਦੰਬਰਮ ਨੂੰ 3 ਦਿਨ ਹੋਰ ਰਿੜਕੇਗੀ ਸੀਬੀਆਈ

ਨਵੀਂ ਦਿੱਲੀ: ਆਈਐਨਐਕਸ ਮੀਡੀਆ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਪੀ ਚਿਦੰਬਰਮ ਦੀ ਸੀਬੀਆਈ ਹਿਰਾਸਤ 3 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਹੁਣ ਚਿਦੰਬਰਮ ਨੂੰ 2 ਸਤੰਬਰ ਤਕ ਸੀਬੀਆਈ ਹਿਰਾਸਤ ਵਿੱਚ ਹੀ ਰਹਿਣਾ ਪਏਗਾ। ਰਾਉਜ ਐਵੇਨਿਊ ਕੋਰਟ ਨੇ ਅੱਜ ਇਹ ਫੈਸਲਾ ਸੁਣਾਇਆ। ਉਂਞ ਅੱਜ ਚਿਦੰਬਰਮ ਦੀ ਸੀਬੀਆਈ ਰਿਮਾਂਡ ਖ਼ਤਮ ਹੋ ਜਾਣੀ ਸੀ। ਇਸ ਲਈ ਸੀਬੀਆਈ ਨੇ ਚਿਦੰਬਰਮ ਨੂੰ ਰਾਊਜ ਐਵੇਨਿਊ ਕੋਰਟ ਵਿੱਚ ਪੇਸ਼ ਕੀਤਾ।ਅਦਾਲਤ ਵਿੱਚ ਸੀਬੀਆਈ ਨੇ ਚਿਦੰਬਰਮ ਦੀ ਹਿਰਾਸਤ 5 ਦਿਨ ਤਕ ਵਧਾਉਣ ਦੀ ਮੰਗ ਕੀਤੀ ਸੀ। ਇਸ ‘ਤੇ ਅਦਾਲਤ ਨੇ ਕਿਹਾ ਕਿ ਜੇ 8 ਤੋਂ 10 ਘੰਟੇ ਪੁੱਛਗਿੱਛ ਹੋਈ ਹੈ ਤਾਂ ਫਿਰ ਵਾਰ-ਵਾਰ ਰਿਮਾਂਡ ਵਧਾਉਣ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ। ਇਸ ‘ਤੇ ਸੀਬੀਆਈ ਨੇ ਕਿਹਾ ਕਿ ਹਾਲੇ ਕੁਝ ਜ਼ਰੂਰੀ ਕਾਗਜ਼ਾਂ ਨਾਲ ਸਾਹਮਣਾ ਕਰਾਉਣਾ ਹੈ।

ਦੱਸ ਦੇਈਏ ਸਾਬਕਾ ਵਿੱਤ ਮੰਤਰੀ ਖ਼ੁਦ ਸੀਬੀਆਈ ਰਿਮਾਂਡ ਵਿੱਚ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਰਿਮਾਂਡ ਬਾਅਦ ਜ਼ਮਾਨਤ ਨਹੀਂ ਮਿਲੀ ਤਾਂ ਉਨ੍ਹਾਂ ਨੂੰ ਤਿਹਾੜ ਜੇਲ੍ਹ ਭੇਜਿਆ ਜਾ ਸਕਦਾ ਹੈ। ਸੁਪਰੀਮ ਕੋਰਟ ਵਿੱਚ ਅੱਜ ਚਿਦੰਬਰਮ ਦੇ ਵਕੀਲ ਨੇ ਕਿਹਾ ਕਿ ਉਹ ਖ਼ੁਦ 2 ਸਤੰਬਰ ਤਕ ਸੀਬੀਆਈ ਦੀ ਹਿਰਾਸਤ ਵਿੱਚ ਰਹਿਣਾ ਚਾਹੁੰਦੇ ਹਨ। ਈਡੀ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।

Related posts

ਆਖਰ ਪ੍ਰੱਗਿਆ ਨੂੰ ਮੰਗਣੀ ਪਈ ਮੁਆਫੀ

On Punjab

ਦੁਬਈ ‘ਚ ਫਸੇ ਦੋ ਪੰਜਾਬੀ ਨੌਜਵਾਨ, ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰਾਲੇ ਨੂੰ ਕੀਤੀ ਅਪੀਲ

On Punjab

Lakhimpur Kheri Farmers Death: ਲਖੀਮਪੁਰ ਪਹੁੰਚੇ ਰਾਕੇਸ਼ ਟਿਕੈਤ ਅਤੇ ਪ੍ਰਿਯੰਕਾ ਗਾਂਧੀ ਹਿਰਾਸਤ ‘ਚ, ਵੱਡੀ ਗਿਣਤੀ ਵਿੱਚ ਇਕੱਠੇ ਹੋਣ ਲੱਗੇ ਕਿਸਾਨ, ਇੰਟਰਨੈਟ ਸੇਵਾਵਾਂ ਵੀ ਬੰਦ

On Punjab