45.79 F
New York, US
March 29, 2024
PreetNama
ਖਬਰਾਂ/News

ਚਾਈਲਡ ਹੈਲਥ ਵਰਕਸ਼ਾਪ ਵਿਚ ਬੱਚਿਆ ਅਤੇ ਮਾਵਾਂ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਕੀਤੇ ਗਏ ਸਾਂਝੇ

ਮਾਂ ਦੀ ਸਿਹਤ ਜੇਕਰ ਤੰਦਰੁਸਤ ਹੋਵੇਗੀ ਤਾਂ ਹੀ ਉਸਦਾ ਬੱਚਾ ਸਿਹਤ ਪੱਖੋਂ ਨਿਰੋਗ ਅਤੇ ਸਿਹਤਮੰਦ ਹੋਵੇਗਾ ਇਹ ਸ਼ਬਦਾਂ ਦਾ ਪ੍ਰਗਟਾਵਾ ਡਾ: ਸੰਜੀਵ ਗੁਪਤਾ ਅਸਿਸਟੇਟ ਸਿਵਲ ਸਰਜਨ ਫਿਰੋਜ਼ਪੁਰ ਨੇ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਅਧੀਨ ਆਉਦੇ ਪਿੰਡ ਕੰਧਾ ਵਾਲੀ ਵਿੱਖੇ ਕਰਵਾਈ ਗਈ ਚਾਈਲਡ ਹੈਲਥ ਵਰਕਸ਼ਾਪ ਦੌਰਾਨ ਕੀਤਾ।ਇਸ ਮੌਕੇ ਡਾ:ਰਜਿੰਦਰ ਮਨਚੰਦਾ ਐਸ.ਐਮ.ਓ. ਮਮਦੋਟ, ਡਾ:ਰੇਖਾ ਮੈਡੀਕਲ ਅਫਸਰ,ਡਾ ਹਰਪ੍ਰੀਤ, ਸ਼੍ਰੀਮਤੀ ਸਿਮਰਨ ਸਰਪੰਚ ਪਿੰਡ ਕੰਧਾ ਵਾਲੀ ਸ਼੍ਰ ਪਰਮਜੀਤ ਸਿੰਘ ਪਿੰਡ ਕੰਧਾ ਵਾਲੀ, ਅੰਕੁਸ਼ ਭੰਡਾਰੀ ਬੀ ਈ ਈ,ਸ਼ੀ੍ਰ ਹਰੀਸ਼ ਕਟਾਰੀਆ ਡੀ ਪੀ ਐਮ,ਸਤਪਾਲ ਸਿੰਘ,ਅਮਰਜੀਤ ਸਿੰਘ ਐਮ ਪੀ ਐਚ ਡਬਲਯੂ ਮੇਲ ਸਮੇਤ ਪਿੰਡ ਦੀ ਪੰਚਾਇਤ ਮੈਬਰ ਸਮੇਤ ਵੱਡੀ ਤਦਾਦ ਵਿੱਚ ਗਰਭਵਤੀ ਔਰਤਾਂ ਤੇ ਆਮ ਲੋਕ ਮੌਜੂਦ ਸਨ। ਡਾ: ਸੰਜੀਵ ਗੁਪਤਾ ਨੇ ਕਿਹਾ ਕਿ ਗਰਭਵਤੀ ਔਰਤ ਨੂੰ ਬੱਚੇ ਦੀ ਤੰਦਰੁਸਤੀ ਲਈ ਜਿਥੇ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਉਥੇ ਬੱਚੇ ਦੇ ਜਨਮ ਤੋਂ ਛੇ ਮਹੀਨੇ ਤੱਕ ਅਪਣੇ ਦੁੱਧ ਨਾਲ ਪਾਲਣ ਕਰਨਾ ਚਾਹੀਦਾ ਹੈ, ਜੋ ਬੱਚੇ ਲਈ ਅੰਮ੍ਰਿਤ ਵਾਂਗ ਸਾਬਤ ਹੁੰਦਾ ਹੈ। ਅੱਜ ਕਰਵਾਏ ਗਏ ਸੈਮੀਨਾਰ ਵਿੱਚ ਮੌਜੂਦ ਏ ਐਨ ਐਮ,ਆਸ਼ਾ ਵਰਕਰ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ ਰਜਿੰਦਰ ਮਨਚੰਦਾ ਐਸ ਐਮ ਓ ਮਮਦੋਟ, ਡਾ:ਰੇਖਾ ਮੈਡੀਕਲ ਅਫਸਰ,ਡਾ ਹਰਪ੍ਰੀਤ ਨੇ ਸਿਹਤਮੰਦ ਸਮਾਜ ਦੀ ਸਿਰਜਨਾ ਲਈ ਬੱਚਿਆਂ ਨੂੰ ਪੂਰੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਡਾ ਰਜਿੰਦਰ ਮਨਚੰਦਾ ਐਸ ਐਮ ਓ ਮਮਦੋਟ,ਅੰਕੁਸ਼ ਭੰਡਾਰੀ ਬੀ ਈ ਈ,ਸ਼ੀ੍ਰ ਹਰੀਸ਼ ਕਟਾਰੀਆ ਡੀ ਪੀ ਐਮ,ਸ਼੍ਰੀ ਅਮਰਜੀਤ ਨੇ  ਕਿਹਾ ਕਿ ਬੱਚੇ ਦੇ ਜਨਮ ਤੋਂ ਲੈ ਕੇ ਲੱਗਦੇ ਟੀਕੇ ਸਮੇਂ-ਸਮੇਂ ‘ਤੇ ਲਗਾਉਣਾ ਨਾਲ ਜਿਥੇ ਬੱਚੇ ਦੀ ਬਿਮਾਰੀਆਂ ਨਾਲ ਲੜਣ ਦੀ ਸਮੱਰਥਾ ਵਧਦੀ ਹੈ, ਉਥੇ ਤੰਦਰੁਸਤ ਬੱਚਾ ਪੜ੍ਹਾਈ ਵਿਚ ਵੀ ਪਰਪੱਕ ਹੋ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਸਹਾਈ ਹੁੰਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨੂੰ ਬਚਪਨ ਵਿਚ ਸਹੀ ਸਮੇਂ ਤੇ ਟੀਕਾਕਰਣ ਹੁੰਦਾ ਹੈ ਤਾਂ ਉਸ ਬੱਚੇ ਦਾ ਪੋਲੀਓ, ਟੀ.ਬੀ. ਖਸਰਾ, ਪੀਲੀਆ ਅਤੇ ਕਾਲੀ ਖੰਘ ਆਦਿ ਗੰਭੀਰ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਉਨਾਂ੍ਹ ਕਿਹਾ ਕਿ ਦੇਸ਼ ਵਿਚੋਂ ਪੋਲੀਓ ਦੇ ਖਾਤਮੇ ਲਈ ਸਰਕਾਰ ਵੱਲੋਂ ਪੋਲੀਓ ਦੀ ਵੈਕਸੀਨ ਤਿਆਰ ਕੀਤੀ ਗਈ ਹੈ, ਜੋ ਸਮੇਂ-ਸਮੇਂ ‘ਤੇ ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਨੂੰ ਪਿਲਾ ਕੇ ਦੇਸ਼ ਵਿਚੋਂ ਪੋਲੀਓ ਦਾ ਖਾਤਮਾ ਕੀਤਾ ਜਾ ਚੁੱਕਾ ਹੈ। ਇਸ ਮੋਕੇ ਉਹਨਾਂ ਕਿਹਾ ਕਿ ਜਿਥੇ ਇਕ ਤੋਂ ਦੂਸਰੇ ਬੱਚੇ ਦੀ ਪਲਾਨਿੰਗ ਵਿਚ 3 ਸਾਲ ਦਾ ਫਰਕ ਹੋਣਾ ਚਾਹੀਦਾ ਹੈ, ਉਥੇ ਔਰਤ ਨੂੰ 20 ਤੋਂ 35 ਸਾਲ ਤੱਕ ਦੀ ਉਮਰ ਵਿਚ ਹੀ ਗਰਭਧਾਰਨ ਕਰਨਾ ਚਾਹੀਦਾ ਹੈ, ਜੋ ਬੱਚੇ ਤੇ ਮਾਂ ਲਈ ਸਹੀ ਸਿੱਧ ਹੁੰਦਾ ਹੈ। ਇਸ ਮੌਕੇ ਅੰਕੁਸ਼ ਭੰਡਾਰੀ ਬੀ ਈ ਈ,ਡਾ ਸ਼ਿਵਲਕਸ਼ਨਾ ਸੀ ਐਚ ਓ, ਸਤਪਾਲ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਗਰਭਵਤੀ ਔਰਤ ਨੂੰ ਜਿਥੇ ਸੂਬਾ ਸਰਕਾਰ ਵੱਲੋਂ 108 ਨੰਬਰ ਐਬੂਲੈਂਸ ਰਾਹੀਂ ਲਿਆਉਣ ਤੇ ਲਿਜਾਣ ਦੀ ਸੁਵਿਧਾ ਹੈ, ਉਥੇ ਡਲੀਵਰੀ ਕੇਸ ਵੀ ਮੁਫਤ ਵਿਚ ਕਰਨ ਦੇ ਨਾਲ-ਨਾਲ ਰਹਿਣ-ਸਹਿਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਡਲੀਵਰੀ ਕਰਵਾਉਣ ਵਾਲੀ ਔਰਤ ਦਾ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾ ਕੇ ਮੁਫਤ ਦਵਾਈਆਂ ਤੇ ਖਾਣਾ ਮੁਈਆ ਕਰਵਾਇਆ ਜਾਂਦਾ ਹੈ ਤਾਂ ਜੋ ਪਰਿਵਾਰ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਹੋਵੇ। ਇਸ ਮੌਕੇ ਬੋਲਦਿਆਂ ਸ੍ਰੀ ਅੰਕੁਸ਼ ਭੰਡਾਰੀ ਬੀ.ਈ.ਈ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦੇ ਨਾਲ-ਨਾਲ ਹਰੇਕ ਮਨੁੱਖ ਨੂੰ ਬਚਾਉਣ ਲਈ ਪੂਰੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦਾ ਚੈਕਅਪ ਕੀਤਾ ਜਾਂਦਾ ਹੈ, ਉਥੇ ਬਹੁਤੀਆਂ ਬਿਮਾਰੀਆਂ ਦੀ ਦਵਾਈ ਹਸਪਤਾਲ ਵਿਚੋਂ ਮੁਫਤ ਦੇ ਕੇ ਮਰੀਜ਼ ਨੂੰ ਬਚਾਉਣ ਦਾ ਹਰ ਉਪਰਾਲਾ ਕੀਤਾ ਜਾਂਦਾ ਹੈ।ਇਸ ਮੋਕੇ ਉਹਨਾਂ ਕਿਹਾ ਕਿ ਜਨਮ ਤੋਂ ਲੈ ਕੇ ਛੇ ਮਹੀਨੇ ਤੱਕ ਮਾਂ ਦਾ ਦੁੱਧ ਹੀ ਬੱਚੇ ਲਈ ਮੁਕੰਮਲ ਖੁਰਾਕ ਹੈ। ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ 0-1 ਦੇ ਲੜ੍ਹਕੇ ਅਤੇ 0-5 ਸਾਲ ਦੀਆਂ ਲੜਕੀਆਂ ਦਾ ਮੁਫ਼ਤ ਇਲਾਜ  ਕੀਤਾ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਿਹਤਮੰਤ ਸਮਾਜ ਦੀ ਸਿਰਜਨਾ ਵਿਚ ਆਪਣਾ ਯੋਗਦਾਨ ਪਾਉਣ।ਇਸ ਮੌਕੇ ਜਿੰਨਾ੍ਹ ਬੱਚਿਆਂ ਦਾ ਟੀਕਾਕਰਨ ਮੁਕੰਮਲ ਸੀ ਉਨਾਂ੍ਹ ਨੂੰ ਸਨਮਾਨਿਤ ਕੀਤਾ ਗਿਆ।ਇਸ ਸੈਮੀਨਾਰ ਵਿੱਚ ਸਕੂਲੀ ਬੱਚਿਆਂ ਵਲੋ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਮੈਡਮ ਸਰਬਜੀਤ,ਮੈਡਮ ਰਣਜੀਤ,ਮੈਡਮ ਰਮਨਦੀਪ ਸੀ ਐਚ ਓ,ਮੈਡਮ ਜ਼ਸਵਿੰਦਰ,ਸਰੋਜਬਾਲਾ ਏ ਐਨ ਐਮ,ਮੈਡਮ ਲਕਸ਼ਮੀ ਆਸ਼ਾ ਫੈਸੀਲੀਟੇਟਰ,ਸ਼ੀ੍ਰ ਭੁਪਿੰਦਰ ਸਕੂਲ ਪ੍ਰਸੀਪਲ ਸਮੇਤ ਵੱਡੀ ਤਦਾਦ ਵਿੱਚ ਲੋਕ ਮੌਜੂਦ ਸਨ।

 

Related posts

ਪੀ.ਪੀ.ਅੈੱਸ.ਸੀ. ਦੀ ਪ੍ਰੀਖਿਅਾ ਵਿੱਚ ਪਤੀ-ਪਤਨੀ ਨੇ ਮਾਰੀ ਬਾਜੀ, ਦੋਵੇਂ ਬਣੇ ਸਕੂਲ ਮੁਖੀ

Pritpal Kaur

ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਕਤਲ, ਖੇਤਾਂ ’ਚ ਸੁੱਟੀ ਲਾਸ਼

Pritpal Kaur

ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦਾ ਵਫ਼ਦ ਡੀਐੱਸਪੀ ਗੁਰੂਹਰਸਹਾਏ ਨੂੰ ਮਿਲਿਆ

Pritpal Kaur