48.63 F
New York, US
April 20, 2024
PreetNama
ਸਮਾਜ/Social

ਕੌਮਾਂਤਰੀ ਨਗਰ ਕੀਰਤਨ ਬਾਰੇ ਜਾਣਕਾਰੀ ਲਈ ਕਰੋ ਇਨ੍ਹਾਂ ਨੰਬਰਾਂ ‘ਤੇ ਫੋਨ

ਅੰਮ੍ਰਿਤਸਰ: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ ਨੂੰ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦਿੱਸ ਰਿਹਾ ਹੈ। ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸੰਗਤ ਨੂੰ ਨਗਰ ਕੀਰਤਨ ਸਬੰਧੀ ਜਾਣਕਾਰੀ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਦਫ਼ਤਰ ਸਥਾਪਤ ਕਰਦਿਆਂ 4 ਮੋਬਾਈਲ ਨੰਬਰ ਜਾਰੀ ਕੀਤੇ ਗਏ ਹਨ, ਤਾਂ ਜੋ ਉਨ੍ਹਾਂ ਨੂੰ ਸਵਾਗਤੀ ਪ੍ਰਬੰਧਾਂ ਸਬੰਧੀ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ।

 

ਡਾ. ਰੂਪ ਸਿੰਘ ਮੁਤਾਬਕ ਨਗਰ ਕੀਰਤਨ ਦੇ ਕੋਆਰਡੀਨੇਟਰ ਮਨਜੀਤ ਸਿੰਘ ਬਾਠ ਸਕੱਤਰ ਕੋਲ 99145-50550, ਸਕੱਤਰ ਸਿੰਘ ਸਹਾਇਕ ਕੋਆਰਡੀਨੇਟਰ ਕੋਲ 75278-00550, ਨਗਰ ਕੀਰਤਨ ਨਾਲ ਚੱਲ ਰਹੇ ਅਧਿਕਾਰੀ ਕੋਲ 75269-00550 ਤੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਕੰਟਰੋਲ ਰੂਮ ਵਿੱਚ 95925-00550 ਨੰਬਰ ਲਗਾਤਾਰ ਸੰਗਤ ਦੀ ਪਹੁੰਚ ਵਿੱਚ ਰਹਿਣਗੇ।

 

ਦੱਸ ਦੇਈਏ ਲੱਖਾਂ ਦੀ ਗਿਣਤੀ ’ਚ ਸੰਗਤ ਸਵਾਗਤ ਲਈ ਪੁੱਜ ਰਹੀ ਹੈ। ਬੇਸ਼ੱਕ ਸੰਗਤਾਂ ਦੇ ਉਤਸ਼ਾਹ ਕਰਕੇ ਨਗਰ ਕੀਰਤਨ 24 ਘੰਟੇ ਪੱਛੜ ਕੇ ਚੱਲ ਰਿਹਾ ਹੈ, ਪਰ ਸੰਗਤਾਂ ਘੰਟਿਆਂ ਤੱਕ ਰਸਤਿਆਂ ’ਚ ਖਲ੍ਹੋ ਕੇ ਨਗਰ ਕੀਰਤਨ ਦਾ ਇੰਤਜ਼ਾਰ ਕਰ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਪ੍ਰਤੀ ਸੰਗਤਾਂ ਦੇ ਉਤਸ਼ਾਹ ਨੂੰ ਵੇਖਦਿਆਂ ਇਸ ਨੂੰ ਨਿਰੰਤਰ ਅੱਗੇ ਤੋਰਿਆ ਜਾ ਰਿਹਾ ਹੈ। ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਉਤਸ਼ਾਹ ਦੇ ਮੱਦੇਨਜ਼ਰ ਨਗਰ ਕੀਰਤਨ ਬਹੁਤ ਘੱਟ ਰਫ਼ਤਾਰ ਨਾਲ ਚੱਲ ਰਿਹਾ ਹੈ, ਜਿਸ ਕਾਰਨ ਅਗਲੇ ਪੜਾਵਾਂ ’ਤੇ ਪੁੱਜਣ ਲਈ ਹੁਣ ਤੱਕ 24 ਘੰਟੇ ਦੀ ਦੇਰੀ ਹੋ ਰਹੀ ਹੈ।

 

ਸ਼੍ਰੋਮਣੀ ਕਮੇਟੀ ਵੱਲੋਂ ਬਦਲਵੇਂ ਪ੍ਰਬੰਧਾਂ ਤਹਿਤ ਪਾਲਕੀ ਸਾਹਿਬ ਵਾਲੀ ਬੱਸ ਸਮੇਤ ਹੋਰ ਗੱਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਤਿੰਨ ਸਿਫ਼ਟਾਂ ਵਿੱਚ ਮੁਲਾਜ਼ਮ ਡਿਊਟੀ ਲਈ ਭੇਜੇ ਗਏ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਨਗਰ ਕੀਰਤਨ ਪਹਿਲੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਚੱਲ ਰਿਹਾ ਹੈ ਤੇ ਉਹ ਲਗਭਗ 24 ਘੰਟੇ ਦੇ ਫ਼ਰਕ ਅਨੁਸਾਰ ਹੀ ਸਵਾਗਤੀ ਪ੍ਰਬੰਧ ਕਰਨ। ਉਨ੍ਹਾਂ ਸੰਗਤ ਵੱਲੋਂ ਮਿਲ ਰਹੇ ਭਰਵੇਂ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਹੀ ਸ਼੍ਰੋਮਣੀ ਕਮੇਟੀ ਨਗਰ ਕੀਰਤਨ ਦੇ ਪ੍ਰਬੰਧ ਕਰ ਰਹੀ ਹੈ ਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸੰਗਤ ਸਹਿਯੋਗੀ ਬਣੀ ਰਹੇਗੀ।

Related posts

ਮਲਵਈ ਗਿੱਧੇ ਦੀ ਸ਼ਾਨ (ਜੰਟਾ ਬਰਾੜ)

Pritpal Kaur

ਮੋਦੀ ਰਾਜ ‘ਚ ਹੋਰ ਲੁੜਕੀ ਅਰਥਵਿਵਸਥਾ, 7.1 ਤੋਂ 4.5% ’ਤੇ ਪਹੁੰਚੀ ਵਿਕਾਸ ਦਰ

On Punjab

ਨਵੇਂ ਸਾਲ ‘ਤੇ ਰੇਲਵੇ ਨੇ ਯਾਤਰੀਆਂ ਨੂੰ ਦਿੱਤਾ ਝਟਕਾ, ਕਿਰਾਏ ‘ਚ ਹੋਇਆ ਵਾਧਾ

On Punjab