PreetNama
ਸਿਹਤ/Health

ਕੋਰੋਨਾ ਵੈਕਸੀਨ ਲਈ ਕੱਚਾ ਮਾਲ ਦੇਣ ਨੂੰ ਤਿਆਰ ਅਮਰੀਕਾ, ਭਾਰਤੀ ਕੰਪਨੀਆਂ ਨੇ ਲਿਆ ਸੁੱਖ ਦਾ ਸਾਹ, ਉਤਪਾਦਨ ‘ਚ ਆਵੇਗੀ ਤੇਜ਼ੀ

ਭਾਰਤ ‘ਚ ਕੋਰੋਨਾ ਕਹਿਰ ਕਾਰਨ ਅਮਰੀਕਾ ਵੈਕਸੀਨ ਲਈ ਕੱਚਾ ਮਾਲ ਦੇਣ ਲਈ ਰਾਜ਼ੀ ਹੋ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਅਮਰੀਕਾ ਨੇ ਭਾਰਤ ‘ਚ ਬਣ ਰਹੀ ਵੈਕਸੀਨ ਦੇ ਕੱਚੇ ਮਾਲ ਲਈ ਉਸ ਸਮੇਂ ਰੋਕ ਲਗਾ ਦਿੱਤੀ ਜਦੋਂ, ਦੇਸ਼ ‘ਚ ਕੋਰੋਨਾ ਮਹਾਮਾਰੀ ਭਿਆਨਕ ਰੂਪ ਧਾਰਨ ਕਰ ਰਹੀ ਹੈ। ਅਮਰੀਕੀ ਪ੍ਰਸ਼ਾਸਨ ਦੇ ਇਸ ਕਦਮ ਨਾਲ ਵੈਕਸੀਨ ਬਣਾਉਣ ਵਾਲੀਆਂ ਭਾਰਤੀ ਕੰਪਨੀਆਂ ਤੇ ਭਾਰਤ ਸਰਕਾਰ ਦੀਆਂ ਸਮੱਸਿਆਵਆਂ ਵਧਾ ਦਿੱਤੀਆਂ ਸੀ। ਅਮਰੀਕਾ ਦੇ ਇਸ ਫੈਸਲੇ ਨਾਲ ਭਾਰਤ ਸਰਕਾਰ ਤੇ ਵੈਕਸੀਨ ਕੰਪਨੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਦੂਜੇ ਪਾਸੇ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਮਹਾਮਾਰੀ ਰਾਹੀਂ ਪੈਦਾ ਹੋਈ ਇਸ ਭਿਆਨਕ ਸਥਿਤੀ ‘ਚ ਅਮਰੀਕਾ ਪੂਰੀ ਤਰ੍ਰਾਂ ਭਾਰਤ ਦੇ ਨਾਲ ਖੜਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਹੈ।

ਭਾਰਤ ਵੱਲੋਂ ਕੋਰੋਨਾ ਵੈਕਸੀਨ ਨਿਰਮਾਣ ਲਈ ਜ਼ਰੂਰੀ ਕੱਚੇ ਮਾਲ ਦੀ ਪੂਰਤੀ ‘ਤੇ ਲੱਗੀ ਰੋਕ ਹਟਾਉਣ ਲਈ ਕਈ ਵਾਰ ਅਪੀਲ ਕਰਨ ਪਿਛੋਂ ਹੁਣ ਅਮਰੀਕਾ ਰਾਜ਼ੀ ਹੋ ਗਿਆ ਹੈ। ਵਿਦੇਸ਼ ਮੰਤਰੀ ਬਲਿੰਕਨ ਨੇ ਟਵਿੱਟਰ ਜ਼ਰੀਏ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਕੋਵਿਡ ਦੇ ਭਿਆਨਕ ਕਹਿਰ ਜਿਹੇ ਹਾਲਾਤਾਂ ਵਿਚ ਅਸੀਂ ਭਾਰਤੀ ਜਨਤਾ ਦੇ ਨਾਲ ਖੜੇ ਹਾਂ।

ਸੀਰਮ ਕੰਪਨੀ ਨੇ ਕੇਂਦਰ ਸਰਕਾਰ ਕੀਤੀ ਸੀ ਅਪੀਲ ਭਾਰਤ ਨੋਵਾਵੈਕਸ ਤੇ ਏਕਟ੍ਰਾਜੇਨੇਕਾ ਦਾ ਉਤਪਾਦਨ ਕਰਨ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਹਾਲ ਹੀ ਵਿਚ ਕੱਚੇ ਮਾਲ ਦੀ ਕਮੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਸੀਰਮ ਕੰਪਨੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਮਾਮਲੇ ‘ਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ, ਤਾਂਕਿ ਬਿਨ੍ਹਾਂ ਕਿਸੇ ਰੁਕਾਵਟ ਦੇ ਟੀਕਿਆਂ ਦਾ ਉਤਪਾਦਨ ਕੀਤਾ ਜਾ ਸਕੇ।

Related posts

Hearing Loss: ਇਹ ਆਦਤਾਂ ਤੁਹਾਡੀ ਸੁਣਨ ਦੀ ਸਮਰੱਥਾ ਨੂੰ ਕਰ ਸਕਦੀਆਂ ਹਨ ਪ੍ਰਭਾਵਿਤ

On Punjab

ਕੋਰੋਨਾ ਵਾਇਰਸ: ਸਬਜ਼ੀਆਂ ਨੂੰ ਧੋਣ ਦਾ ਸਹੀ ਤਰੀਕਾ

On Punjab

ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਹੋ ਸਕਦੈ ਅਲਸਰ

On Punjab