PreetNama
ਖਾਸ-ਖਬਰਾਂ/Important News

ਕੋਰੋਨਾ ਵਾਇਰਸ : ਅਮਰੀਕਾ ‘ਚ ਹੋਰ 30 ਲੱਖ ਲੋਕ ਹੋਏ ਬੇਰੁਜ਼ਗਾਰ, ਅਜੇ ਵੀ ਛਾਂਟੀ ਜਾਰੀ ਰਹਿਣ ਦੀ ਸੰਭਾਵਨਾ

3 million Americans filed jobless: ਪਿੱਛਲੇ ਹਫ਼ਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਕਰੀਬਨ 3 ਮਿਲੀਅਨ ਅਮਰੀਕੀ ਲੋਕਾਂ ਨੇ ਬੇਰੁਜ਼ਗਾਰੀ ਦੇ ਲਾਭ ਲਈ ਅਰਜ਼ੀ ਦਿੱਤੀ ਸੀ। ਅਮਰੀਕਾ ਦੇ ਬਹੁਤੇ ਰਾਜਾਂ ਦੁਆਰਾ ਬਹੁਤ ਸਾਰੇ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੀ ਇਜ਼ਾਜ਼ਤ ਦੇ ਬਾਵਜੂਦ, ਕੰਪਨੀਆਂ ਛਾਂਟੀ ਕਰਨ ਲਈ ਮਜਬੂਰ ਹਨ। ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਤਕਰੀਬਨ 3.6 ਕਰੋੜ ਲੋਕਾਂ ਨੇ ਸਿਰਫ ਦੋ ਮਹੀਨਿਆਂ ਵਿੱਚ ਬੇਰੁਜ਼ਗਾਰੀ ਦੇ ਲਾਭ ਲਈ ਅਰਜ਼ੀ ਦਿੱਤੀ ਹੈ। ਇਸ ਤੋਂ ਇਲਾਵਾ ਪਿੱਛਲੇ ਹਫਤੇ ਤਕਰੀਬਨ 8.42 ਲੱਖ ਲੋਕਾਂ ਨੇ ਸਵੈ-ਰੁਜ਼ਗਾਰ ਪ੍ਰਾਪਤ ਅਤੇ ਅਸਥਾਈ ਕਰਮਚਾਰੀਆਂ ਲਈ ਵੱਖਰੀ ਸਕੀਮ ਤਹਿਤ ਸਹਾਇਤਾ ਲਈ ਅਰਜ਼ੀ ਦਿੱਤੀ ਸੀ।

ਇਹ ਅੰਕੜੇ ਦਰਸਾਉਂਦੇ ਹਨ ਕਿ ਰੋਜ਼ਗਾਰ ਦੀ ਮਾਰਕੀਟ ਇੱਕ ਵੱਡੇ ਸੰਕਟ ਦੀ ਪਕੜ ਵਿੱਚ ਹੈ ਅਤੇ ਆਰਥਿਕਤਾ ਨੂੰ ਇੱਕ ਡੂੰਘੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਅਰਥ ਸ਼ਾਸਤਰੀ ਕਹਿੰਦੇ ਹਨ ਕਿ ਕਿਸੇ ਹੋਰ ਸਹਾਇਤਾ ਪੈਕੇਜ ਤੋਂ ਬਿਨਾਂ ਹਜ਼ਾਰਾਂ ਛੋਟੇ ਕਾਰੋਬਾਰ ਦੀਵਾਲੀਆ ਹੋ ਜਾਣਗੇ, ਅਤੇ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਹੋਣਾ ਪਏਗਾ। ਦੂਜੇ ਪਾਸੇ, ਕੇਂਦਰ ਸਰਕਾਰ ਅਤੇ ਸਥਾਨਕ ਸਰਕਾਰਾਂ ਨੂੰ ਮਾਲੀਏ ਵਿੱਚ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਮਰੀਕਾ ਤੋਂ ਇਲਾਵਾ ਰੂਸ ਅਤੇ ਬ੍ਰਾਜ਼ੀਲ ਵਿੱਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਪੰਜ ਦੇਸ਼ (ਅਮਰੀਕਾ, ਸਪੇਨ, ਇਟਲੀ, ਫਰਾਂਸ, ਬ੍ਰਿਟੇਨ) ਹਨ ਜਿੱਥੇ 25 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 87 ਹਜ਼ਾਰ ਨੂੰ ਪਾਰ ਕਰ ਗਈ ਹੈ।

Related posts

ਸੋਸ਼ਲ ਮੀਡੀਆ ਪੋਸਟ ਪਾਉਣੀ ਪਈ ਮਹਿੰਗੀ, ਪੇਜ ਐਡਮਿਨ ਵਿਰੁੱਧ ਐਫਆਈਆਰ ਦਰਜ

On Punjab

ਮਸ਼ਹੂਰ ਰੈਪਰ ਦੇ Music Festival ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਭੱਜ-ਦੌੜ ‘ਚ 8 ਲੋਕਾਂ ਦੀ ਗਈ ਜਾਨ

On Punjab

ਯੂਕਰੇਨ ਦੇ ਕਿਹੜੇ ਇਲਾਕੇ ‘ਤੇ ਹੈ ਹੁਣ ਰੂਸ ਦੀ ਨਜ਼ਰ, ਜਲਦ ਖ਼ਤਮ ਨਹੀਂ ਹੋਣ ਵਾਲੀ ਇਹ ਜੰਗ, ਮਾਸਕੋ ਨੇ ਦਿੱਤਾ ਸਪੱਸ਼ਟ ਸੰਕੇਤ

On Punjab