PreetNama
ਖਾਸ-ਖਬਰਾਂ/Important News

ਕੋਰੋਨਾ ਮਗਰੋਂ ਅਮਰੀਕਾ ‘ਚ ਨਵੀਂ ਆਫਤ, ਦੋ ਡੈਮ ਟੁੱਟਣ ਨਾਲ ਚਾਰੋਂ ਪਾਸੇ ਪਾਣੀ ਹੀ ਪਾਣੀ

ਮਿਡਲੈਂਡ: ਕੋਰੋਨਾ ਤੋਂ ਪੀੜਤ ਅਮਰੀਕਾ ‘ਚ ਕੁਦਰਤੀ ਆਫ਼ਤ ਵੀ ਤਬਾਹੀ ਦੇ ਮੂਡ ‘ਚ ਹੈ। ਮਿਸ਼ੀਗਨ ਵਿੱਚ ਦੋ ਡੈਮ ਟੁੱਟਣ ਕਾਰਨ ਹੜ੍ਹ ਦਾ ਪਾਣੀ ਨੀਵੇਂ ਇਲਾਕਿਆਂ ਵਿੱਚ ਦਾਖਲ ਹੋ ਗਿਆ ਹੈ। ਹੜ੍ਹਾਂ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
ਇੱਥੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਨੀਵੇਂ ਇਲਾਕਿਆਂ ਤੋਂ ਬਾਹਰ ਕੱਢ ਕੇ ਉੱਚੇ ਸਥਾਨਾਂ ‘ਤੇ ਭੇਜਿਆ ਗਿਆ ਹੈ। ਸ਼ਹਿਰ ਵਿੱਚ ਨੌਂ ਫੁੱਟ ਪਾਣੀ ਭਰਨ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ। ਮੰਗਲਵਾਰ ਨੂੰ ਟਿੱਟਾਬਾਵਾਸੀ ਨਦੀ ਤੇ ਮਿਡਲੈਂਡ ਕਾਉਂਟੀ ਵਿੱਚ ਜੁੜੀਆਂ ਝੀਲਾਂ ਦੇ ਕਿਨਾਰੇ ਵੱਸਦੇ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਜਾਣ ਲਈ ਕਿਹਾ ਗਿਆ ਸੀ।
ਇੱਥੋਂ ਦਾ ਨੀਵਾਂ ਇਲਾਕਾ ਹੜ੍ਹ ਨਾਲ ਭਰਿਆ ਹੋਇਆ ਹੈ। ਇੱਥੋਂ ਦੀਆਂ ਸੜਕਾਂ, ਪਾਰਕਿੰਗ ਪਲੈਸਿਸ ਤੇ ਘਰਾਂ-ਹੋਟਲਾਂ ਦੇ ਅੰਦਰ ਵੀ ਪਾਣੀ ਹੀ ਪਾਣੀ ਹੀ ਹੋ ਗਿਆ ਹੈ।

Related posts

ਅਮਰੀਕਾ ਤੇ ਚੀਨ ਦਾ ਮੁੜ ਪਿਆ ਪੇਚਾ, ਸਰਹੱਦ ਨੇੜੇ ਫਾਈਟਰ ਜੈੱਟ ਦੀ ਉਡਾਣ

On Punjab

ਜੰਮੂ ਦੇ ਤੇਜ਼ ਗੇਂਦਬਾਜ਼ ਔਕਿਬ ਨਬੀ ਨੇ ਤੋੜਿਆ ਕਪਿਲ ਦੇਵ ਦਾ ਰਿਕਾਰਡ

On Punjab

ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ‘ਚ 1738 ਮੌਤਾਂ

On Punjab