52.14 F
New York, US
April 26, 2024
PreetNama
ਫਿਲਮ-ਸੰਸਾਰ/Filmy

ਕੁਲਵਿੰਦਰ ਬਿੱਲਾ ਦੇ ਦੋਸਤ ਦੀ ਹੋਈ ਮੌਤ, ਸੋਸ਼ਲ ਮੀਡੀਆ ‘ਤੇ ਇੰਝ ਜਤਾਇਆ ਦੁੱਖ

Kulwinder Billa friend die : ਕੁਲਵਿੰਦਰ ਬਿੱਲਾ ਨੇ ਇੰਸਟਾਗ੍ਰਾਮ ਉੱਤੇ ਇਕ ਪੋਸਟ ਰਾਹੀਂ ਆਪਣੇ ਜਿਗਰੀ ਮਿੱਤਰ ਸੋਨੀ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਨਾਲ ਹੀ ਇੰਸਟਾਗ੍ਰਾਮ ਪੋਸਟ ਵਿਚ ਆਪਣੇ ਕਰੀਬੀ ਦੋਸਤ ਦੇ ਜਾਣ ਦੇ ਦੁੱਖ ਨਾਲ ਕੁਝ ਬਚਪਨ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ. ਕੁਲਵਿੰਦਰ ਬਿੱਲਾ ਨੇ ਪੋਸਟ ਵਿੱਚ ਲਿਖਿਆ ਕਿ ”ਬਹੁਤ ਹੀ ਦੁੱਖ ਲੱਗਿਆ ਸੁਨ ਕੇ ਕਿ ਸਾਡਾ ਵੀਰ ਸੋਨੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁਕਿਆ ਹੈ. ਅਸੀਂ ਸਕੂਲ ਤੋਂ ਹੀ ਦੋਸਤ ਸੀ ਅਤੇ ਬਚਪਨ ਵਿਚ ਇੱਕਠੇ ਕਬੱਡੀ ਅਤੇ ਕ੍ਰਿਕਟ ਖੇਡਿਆ ਕਰਦੇ ਸੀ।

ਵੀਰ ਮੈਨੂੰ ਥੋੜੀ ਦੇਰ ਪਹਿਲਾਂ ਹੀ ਵਿਆਹ ‘ਤੇ ਮਿਲਿਆ ਸੀ। ਅਸੀਂ ਕਾਫੀ ਸਮੇ ਬਾਅਦ ਮਿਲੇ ਸੀ। ਅਸੀਂ ਤਾਂ ਵਿਆਹ ਵਿਚ ਖੁੱਲ ਕੇ ਗੱਲਾਂ ਵੀ ਨਹੀਂ ਕਰ ਸਕੇ ਕਿਉਂਕਿ ਵਿਆਹ ਵਿਚ ਬਹੁਤ ਭੀੜ ਸੀ। ਕੁਝ ਦੋ-ਚਾਰ ਤਸਵੀਰਾਂ ਖਿਚਵਾਈਆਂ ਸੀ, ਸੋਨੀ ਵੀਰ ਨੇ ਮੇਰੇ ਨਾਲ, ਇਸ ਦੇ ਨਾਲ ਹੀ ਆਪਣੇ ਦੋਸਤਾਂ ਦੀਆਂ ਵੀ, ਯਾਰਾ ਮੈਂ ਤੈਨੂੰ ਬਹੁਤ ਯਾਦ ਕਰਾਂਗਾ, ਤੇਰੀ ਘਾਟ ਤੇਰੇ ਜਾਣ ‘ਤੇ ਪਤਾ ਲੱਗੀ ਹੈ, RIP ਸੋਨੀ ਵੀਰ”।

ਕੁਲਵਿੰਦਰ ਬਿੱਲਾ ਨੇ ਇੰਸਟਾਗ੍ਰਾਮ ਉੱਤੇ ਆਪਣੇ ਦੋਸਤ ਸੋਨੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਕੁਲਵਿੰਦਰ ਬਿੱਲਾ ਦੇ ਪ੍ਰਸ਼ੰਕਾਂ ਨੇ ਪੋਸਟ ‘ਤੇ ਕਮੈਂਟਸ ਵਿਚ ਅਫਸੋਸ ਜਤਾਇਆ ਹੈ। ਕਿਸੇ ਨੂੰ ਖੋਣ ਦਾ ਦੁੱਖ ਕੀ ਹੁੰਦਾ ਹੈ ਇਹ ਕੁਲਵਿੰਦਰ ਬਿੱਲਾ ਦਾ ਮਨ ਜਾਣਦਾ ਹੈ। ਕੁਲਵਿੰਦਰ ਬਿੱਲਾ ਇੱਕ ਪ੍ਰਸਿੱਧ ਪੰਜਾਬੀ ਗਾਇਕ ਅਤੇ ਕਲਾਕਾਰ ਹੈ।

ਗਾਇਕ ਕੁਲਵਿੰਦਰ ਬਿੱਲਾ ਨੇ ਪੰਜਾਬੀ ਇੰਡਸਟਰੀ ‘ਚ ਬਹੁਤ ਹੀ ਹਿੱਟ ਪੰਜਾਬੀ ਗਾਣੇ ਗਾਏ ਹਨ, ਜਿਹਨਾਂ ਵਿੱਚ ਕੁਝ ਪ੍ਰਸਿੱਧ ਗਾਣੇ ਹਨ – ”ਪੰਜਾਬ”, ”ਕੋਹਿਨੂਰ”, ”12 ਮਹੀਨੇ”, ”ਟਾਈਮ ਟੇਬਲ 1 ‘ਤੇ 2”, ”ਚੱਕਵੇਂ ਸੂਟ”, ”ਅੰਗਰੇਜ਼ੀ ਵਾਲੀ ਮੈਡਮ” ਅਤੇ ਕਈ ਹੋਰI ਕੁਲਵਿੰਦਰ ਬਿੱਲਾ ਨੇ 2018 ਵਿੱਚ ਗਿੱਪੀ ਗਰੇਵਾਲ ਦੀ ਫਿਲਮ ”ਸੂਬੇਦਾਰ ਜੋਗਿੰਦਰ ਸਿੰਘ” ਨਾਲ ਪੰਜਾਬੀ ਸਿਨੇਮਾ ਵਿੱਚ ਕਲਾਕਾਰੀ ਦੀ ਸ਼ੁਰੁਆਤ ਕੀਤੀ।

ਫਿਰ ਉਸੇ ਹੀ ਸਾਲ ਬਿੱਲਾ ਦੀ ਫ਼ਿਲਮ ”ਪ੍ਰਾਹੁਣਾ” ਵੀ ਰਿਲੀਜ਼ ਹੋਈ ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਅਤੇ ਉਸ ਨੇ ਵਧੀਆ ਕਮਾਈ ਕੀਤੀ। ਬਿੱਲਾ ਦੀ ਫ਼ਿਲਮ ”ਟੈਲੀਵਿਜ਼ਨ” ਇਸੇ ਸਾਲ 2020 ਵਿੱਚ ਰਿਲੀਜ਼ ਹੋਵੇਗੀ। ਕੁਲਵਿੰਦਰ ਬਿੱਲਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

Related posts

Happy Birthday Ayesha Takia: ਬਚਪਨ ’ਚ ਸ਼ਾਹਿਦ ਕਪੂਰ ਦੇ ਨਾਲ ਕੀਤੀ ਸੀ ਐਡ, ਹੋਈ ਸੀ ਖੂਬ ਵਾਇਰਲ

On Punjab

ਜਦੋਂ ਔਰਤ ਨੇ ਸੰਨੀ ਦਿਓਲ ਨਾਲ ਕੀਤੀ ਸ਼ਰੇਆਮ ਕਿੱਸ ਤਾਂ ਸੰਨੀ ਵੀ ਰਹਿ ਗਏ ਹੱਕੇ-ਬੱਕੇ

On Punjab

ਆਖਰ ਜਿੱਤ ਹੀ ਗਏ ‘ਕੌਮ ਦੇ ਹੀਰੇ’

On Punjab