PreetNama
ਰਾਜਨੀਤੀ/Politics

ਕਿਸਾਨ ਪ੍ਰਧਾਨ ਮੰਤਰੀ ਦੀ ਗਰਿਮਾ ਦਾ ਸਨਮਾਨ ਰੱਖਣਗੇ ਪਰ ਆਤਮ ਸਨਮਾਨ ਨਾਲ ਵੀ ਸਮਝੌਤਾ ਨਹੀਂ ਕਰਨਗੇ : ਟਿਕੈਤ

ਭਾਰਤ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ‘ਤੇ ਪ੍ਰਤਿਕਿਰਿਆ ਦਿੱਤੀ ਹੈ ਜਿਸ ‘ਚ ਗਣਤੰਤਰ ਦਿਵਸ ਦੇ ਦਿਨ ਲਾਲ ਕਿਲ੍ਹੇ ‘ਤੇ ਟਰੈਕਟਰ ਰੈਲੀ ਦੌਰਾਨ ਹੁੜਦੰਗ ਤੇ ਹਿੰਸਾ ਨੂੰ ਕਿਨਾਰੇ ਰੱਖਦਿਆਂ ਖੇਤੀ ਸੁਧਾਰ ਕਾਨੂੰਨਾਂ ‘ਤੇ ਸਰਕਾਰ ਵੱਲੋਂ ਖੁੱਲ੍ਹੀ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਟਿਕੈਤ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ ਪ੍ਰਧਾਨ ਮੰਤਰੀ ਦੀ ਗਰਿਮਾ ਦਾ ਸਨਮਾਨ ਕਰਨਗੇ ਪਰ ਆਪਣੇ ਖ਼ੁਦ ਦੇ ਸਨਮਾਨ ਦੀ ਰੱਖਿਆ ਲਈ ਵਚਨਬੱਧ ਹੈ।

ਕੇਂਦਰ ਸਰਕਾਰ ਨਾਲ ਕਿਸਾਨਾਂ ਨਾਲ ਗੱਲਬਾਤ ਦੇ ਮੁੱਦੇ ‘ਤੇ ਨਰੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰਨਾ ਚਾਹੀਦਾ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਾਂ ਜੋ ਗੱਲਬਾਤ ਲਈ ਅਨੁਕੂਲ ਮਾਹੌਲ ਬਣ ਸਕੇ। ਦੱਸ ਦੇਈਏ ਕਿ ਪੀਐੱਮ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ‘ਚ ਦਿੱਲੀ ‘ਚ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਤੇ ਲਾਲ ਕਿਲ੍ਹੇ ਦੀ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਤਿਰੰਗੇ ਦੇ ਅਪਮਾਨ ਨਾਲ ਉਨ੍ਹਾਂ ਦਾ ਮਨ ਦੁਖੀ ਹੋਇਆ ਹੈ।ਸਰਕਾਰ ਨੂੰ ਝੁਕਾਉਣਾ ਨਹੀਂ ਚਾਹੁੰਦੇ : ਟਿਕੈਤ

ਨਰੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਨਹੀਂ ਚਾਹੁੰਦੇ ਹਨ ਕਿ ਸਰਕਾਰ ਜਾਂ ਸੰਸਦ ਮੈਂਬਰ ਉਨ੍ਹਾਂ ਦੇ ਸਾਹਮਣੇ ਝੁਕਣ। ਉਨ੍ਹਾਂ ਕਿਹਾ ਕਿ ਇਹ ਵੀ ਸੁਨਿਸ਼ਚਿਤ ਕਰਨਾ ਚਾਹੀਦਾ ਕਿ ਕਿਸਾਨਾਂ ਦਾ ਆਤਮ ਸਨਮਾਨ ਸੁਰੱਖਿਅਤ ਰਹੇ। ਵਿਚਕਾਰ ਦਾ ਰਸਤਾ ਲੱਭਣਾ ਚਾਹੀਦਾ। ਗੱਲਬਾਤ ਹੋਣੀ ਚਾਹੀਦੀ। ਟਿਕੈਤ ਨੇ ਕਿਹਾ, ’26 ਜਨਵਰੀ ਦੀ ਹਿੰਸਾ ਇਕ ਸਾਜਿਸ਼ ਦਾ ਹਿੱਸਾ ਸੀ। ਤਿਰੰਗਾ ਸਭ ਤੋਂ ਉਪਰ ਹੈ। ਅਸੀਂ ਕਦੇ ਵੀ ਕਿਸੇ ਦਾ ਅਪਮਾਨ ਨਹੀਂ ਹੋਣ ਦੇਵਾਂਗੇ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦਿੱਲੀ ਪੁਲਿਸ ਨੇ ਹਿੰਸਾ ਤੇ ਬਬਰਤਾ ਦੇ ਸਬੰਧ ‘ਚ ਲਗਪਗ 40 ਮਾਮਲੇ ਦਰਜ ਕੀਤੇ ਗਏ ਹਨ ਤੇ 80 ਤੋਂ ਜ਼ਿਆਦਾ ਗ੍ਰਿਫ਼ਤਾਰੀਆਂ ਕੀਤੀਆਂ ਹਨ।’

Related posts

ਪਟਿਆਲਾ: ਇੱਕ ਦਿਨ ਵਿੱਚ 391 ਥਾਵਾਂ ’ਤੇ ਮਿਲਿਆ ਡੇਂਗੂ ਦਾ ਲਾਰਵਾ

On Punjab

ਦਿੱਲੀ ਦੇ ਦਵਾਰਕਾ ਵਿੱਚ ਗੈਂਗਸਟਰ ਦੀ ਪਤਨੀ ਸਮੇਤ ਚਾਰ ਗ੍ਰਿਫ਼ਤਾਰ

On Punjab

ISRO ਨੇ ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਪੂਰੀਆਂ, TV-D1 ਭਲਕੇ ਆਪਣੀ ਪਹਿਲੀ ਟੈਸਟ ਉਡਾਣ ਭਰੇਗਾ

On Punjab