PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਪੂਰਥਲਾ-ਜਲੰਧਰ ਰੋਡ ’ਤੇ ਮੰਡ ਨੇੜੇ ਹਾਦਸੇ ’ਚ ਤਿੰਨ ਦੀ ਮੌਤ

ਕਪੂਰਥਲਾ- ਇਥੇ ਕਪੂਰਥਲਾ ਜਲੰਧਰ ਹਾਈਵੇਅ ’ਤੇ ਮੰਡ ਨੇੜੇ ਮੰਗਲਵਾਰ ਸਵੇਰੇ ਗ਼ਲਤ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਬੱਸ ਤੇ ਇਕ ਹੋਰ ਵਾਹਨ (ਛੋਟਾ ਹਾਥੀ) ਦੀ ਟੱਕਰ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਛੋਟਾ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਮਗਰੋਂ ਬੱਸ ਦਾ ਡਰਾਈਵਰ ਮੌਕੇ ਤੋਂ ਰਫੂਚੱਕਰ ਹੋ ਗਿਆ।

ਮ੍ਰਿਤਕਾਂ ਦੀ ਸ਼ਨਾਖਤ ਕਪੂਰਥਲਾ ਅਧਾਰਿਤ ਸਬਜ਼ੀ ਵਪਾਰੀ ਈਸ਼ਵਰ ਲਾਲ ਤੇ ਮੁਕੇਸ਼ ਅਤੇ ਡਰਾਈਵਰ ਰਾਕੇਸ਼ ਵਜੋਂ ਹੋਈ ਹੈ। ਇਹ ਸਾਰੇ ਪਿੱਛੋਂ ਬਿਹਾਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਉਹ ਫ਼ਲ ਤੇ ਸਬਜ਼ੀ ਖਰੀਦਣ ਲਈ ਜਲੰਧਰ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰ ਗਿਆ।

ਹਾਲਾਤ ਕਾਬੂ ਹੇਠ ਲਿਆਉਣ ਲਈ ਪੁਲੀਸ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਉਨ੍ਹਾਂ ਨੂੰ ਪੂਰੀ ਜਾਂਚ ਦਾ ਭਰੋਸਾ ਦਿੱਤਾ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ, ਜਦੋਂ ਕਿ ਬੱਸ ਡਰਾਈਵਰ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜੋ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਸੀ।

Related posts

ਖੇਤੀ ਕਨੂੰਨਾਂ ਦਾ ਵਿਰੋਧ ਕਰਨ ਵਾਲਿਆਂ ‘ਤੇ ਪੀਐਮ ਮੋਦੀ ਦੇ ਤਿਖੇ ਨਿਸ਼ਾਨੇ, ਦਿੱਲੀ ਨੇੜੇ ਡਰਾਏ ਜਾ ਰਹੇ ਕਿਸਾਨ

On Punjab

ਪੀਐਮ ਮੋਦੀ ਨੇ ਕਿਉਂ ਕੀਤੀ ਰਾਸ਼ਟਰਪਤੀ ਨਾਲ ਮੀਟਿੰਗ?

On Punjab

ਅਮਰੀਕੀ ਅਰਬਪਤੀ ਫਾਈਨਾਂਸਰ ਥਾਮਸ ਲੀ ਨੇ 78 ਸਾਲ ਦੀ ਉਮਰ ‘ਚ ਕੀਤੀ ਖੁਦਕੁਸ਼ੀ, ਖੁਦ ਨੂੰ ਮਾਰੀ ਗੋਲੀ

On Punjab