PreetNama
ਸਿਹਤ/Health

ਇਸ ਤਰ੍ਹਾਂ ਬੱਚ ਸਕਦੇ ਹੋ ‘ਸਾਈਲੈਂਟ ਹਾਰਟ ਅਟੈਕ’ ਤੋਂ …

Silent Heart Attack Treatment : ਉਂਝ ਤਾਂ ਹਾਰਟ ਅਟੈਕ ਦਾ ਪਹਿਲਾ ਲੱਛਣ ਛਾਤੀ ‘ਚ ਜਲਣ ਤੇ ਦਰਦ ਹੁੰਦਾ ਹੈ। ਪਰ ਸਾਈਲੈਂਟ ਹਾਰਟ ਅਟੈਕ ‘ਚ ਅਜਿਹਾ ਨਹੀਂ ਹੁੰਦਾ।  ‘ਸਾਈਲੈਂਟ ਹਾਰਟ ਅਟੈਕ’ ਭਾਵ ਬਿਨ੍ਹਾਂ ਤਕਲੀਫ ਵਾਲਾ ਦਿਲ ਦਾ ਦੌਰਾ, ਜਦੋਂ ਕਿਸੇ ਇਨਸਾਨ ਨੂੰ ਸਾਈਲੈਂਟ ਹਾਰਟ ਅਟੈਕ ਆਉਂਦਾ ਹੈ ਤਾਂ ਉਸ ਨੂੰ ਛਾਤੀ ‘ਚ ਕਿਸੇ ਵੀ ਤਰ੍ਹਾਂ ਦਾ ਦਰਦ ਨਹੀਂ ਹੁੰਦਾ। ਇਸ ਬਿਮਾਰੀ ਵਿਚ ਮਰੀਜ਼ ਨੂੰ ਕੁਝ ਪਤਾ ਨਹੀਂ ਚੱਲਦਾ ਕਿ ਇਹ ਹੋ ਕੀ ਰਿਹਾ ਹੈ?ਇਸ ਦੇ ਲੱਛਣਾਂ ਨੂੰ ਪਹਿਚਾਣ ਕੇ ਜੇਕਰ ਸਹੀ ਸਮੇਂ ਤੇ ਇਲਾਜ ਕੀਤਾ ਜਾਵੇ , ਤਾਂ ਇਸ ਗੰਭੀਰ ਸਮੱਸਿਆ ਤੋਂ ਬਚ ਸਕਦੇ ਹਾਂ । ਇਸ ‘ਚ ਦਿਮਾਗ ਤੱਕ ਦਰਦ ਦਾ ਅਹਿਸਾਸ ਪਹੁੰਚਾਉਣ ਵਾਲੀਆਂ ਨਸਾਂ ਵਿੱਚ ਕਈ ਵਾਰ ਪ੍ਰਾਬਲਮ ਆ ਜਾਂਦੀ ਹੈ।ਜਿਸ ਵਜ੍ਹਾ ਕਰਕੇ ਇਨਸਾਨ ਨੂੰ ਸਾਈਲੈਂਟ ਹਾਰਟ ਅਟੈਕ ਮਹਿਸੂਸ ਨਹੀਂ ਹੁੰਦਾ । ਅਤੇ ਅਚਾਨਕ ਹੀ ਦਿਲ ਕੰਮ ਕਰਨਾ ਛੱਡ ਦਿੰਦਾ ਹੈ । ਇੰਨਾ ਹੀ ਨਹੀਂ , ਜ਼ਿਆਦਾ ਉਮਰ ਜਾਂ ਫਿਰ ਡਾਇਬਿਟੀਜ਼ ਦੇ ਮਰੀਜ਼ਾਂ ਵਿੱਚ ਆਟੋਨਾਮਿਕ ਨਿਊਰੋਪੈਥੀ ਦੇ ਕਾਰਨ ਸੀਨੇ ਵਿਚ ਜਲਣ ਅਤੇ ਦਰਦ ਮਹਿਸੂਸ ਨਹੀਂ ਹੁੰਦਾਇਕ ਸਟੱਡੀ ‘ਚ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਸਾਈਲੈਂਟ ਹਾਰਟ ਅਟੈਕ ਰਾਤ ਦੇ ਸਮੇਂ ਆਉਂਦੇ। ਜੇਕਰ ਤੁਹਾਨੂੰ ਸੌਂਦੇ ਸਮੇਂ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ ਨੀਂਦ ਖੁੱਲ੍ਹ ਜਾਂਦੀ ਹੈ । ਜ਼ਿਆਦਾ ਜ਼ੋਰ ਨਾਲ ਖਰਾਟੇ ਆਉਂਦੇ ਹਨ , ਤਾਂ ਇਹ ਦਿਲ ਦੀ ਸਿਹਤ ਖ਼ਰਾਬ ਹੋਣ ਦੇ ਸੰਕੇਤ ਹਨ । ਇਸ ਨੂੰ ਸਲੀਪ ਡਿਸਆਰਡਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।

Related posts

Monkeypox Guidelines: ਭਾਰਤ ‘ਚ ਮੰਕੀਪੌਕਸ ਨੂੰ ਲੈ ਸਿਹਤ ਮੰਤਰਾਲੇ ਨੇ ਜਾਰੀ ਕੀਤੀਆਂ ਗਈਡਲਾਈਨਜ਼; ਤੁਸੀਂ ਵੀ ਪੜ੍ਹੋ

On Punjab

ਪਨੀਰ ਦੇ ਸੇਵਨ ਨਾਲ ਦਿਲ ਦੀ ਬਿਮਾਰੀਆ ਦਾ ਖ਼ਤਰਾ ਹੁੰਦਾ ਹੈ ਘੱਟ,ਜਾਣੋ ਕਿਵੇਂ

On Punjab

ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

On Punjab