PreetNama
ਰਾਜਨੀਤੀ/Politics

ਇਮਰਾਨ ਦਾ ਨਵਾਂ ਪੈਂਤੜਾ, ਪਾਕਿਸਤਾਨ ਗੱਲਬਾਤ ਲਈ ਰਾਜ਼ੀ ਪਰ ਭਾਰਤ ਨੂੰ ਕਰਨਾ ਪਵੇਗਾ ਇਹ ਕੰਮ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਵਾਰ ਫਿਰ ਇਕ ਸ਼ਰਤਾਂ ਦੇ ਨਾਲ ਭਾਰਤ ਨਾਲ ਗੱਲ ਕਰਨ ਲਈ ਤਿਆਰ ਹਨ। ਪਾਕਿਸਤਾਨ ਤੋਂ ਛਪਣ ਵਾਲੇ ਉਰਦੂ ਅਖਬਾਰਾਂ ’ਚ ਇਸ ਹਫ਼ਤੇ ਇਮਰਾਨ ਖ਼ਾਨ ਦੀ ਇਕ ਇੰਟਰਵਿਊ ਤੇ ਵਿਰੋਧੀ ਧਿਰ ਨਾਲ ਜੁੜੀਆਂ ਕਰਕੇ ਸੁਰਖੀਆ ’ਚ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨਾਲ ਇਕ ਵਾਰ ਫਿਰ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਦੇ ਪਰਦਾਨ ਮੰਤਰੀ ਨੇ ਕਿਹਾ ਕਿ ਜੇ ਕਸ਼ਮੀਰ ’ਚ ਪੁਰਾਣੀ ਸਥਿਤੀ ਨੂੰ ਬਹਾਲ ਕਰਨ ਦਾ ਸਿਰਫ਼ ਰੋਡਮੈਪ ਵੀ ਦਿੰਦਾ ਹੈ ਤਾਂ ਪਾਕਿਸਤਾਨ ਉਸ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਆਖੀਰ ਕੀ ਹੈ ਇਮਰਾਨ ਖ਼ਾਨ ਦੀ ਮੰਗ। ਭਾਰਤ ਨੂੰ ਕੀ ਹੈ ਇਤਰਾਜ਼।

ਇਮਰਾਨ ਨੇ ਗੱਲਬਾਤ ਲਈ ਰੱਖੀ ਪੁਰਾਣੀ ਸ਼ਰਤ

 

 

ਇਮਰਾਨ ਨੇ ਇਕ ਵਾਰ ਫਿਰ ਭਾਰਤ ਦੇ ਨਾਲ ਗੱਲ ਕਰਨ ਲਈ ਉਹੀ ਪੁਰਾਣੀ ਸ਼ਰਤ ਰੱਖੀ ਹੈ। ਉਨਾਂ ਨੇ ਕਿਹਾ ਕਿ ਭਾਰਤ ਜੇ ਕਸ਼ਮੀਰ ’ਚ ਪੁਰਾਣੀ ਸਥਿਤੀ ਨੂੰ ਬਹਾਲ ਕਰਨ ਦਾ ਸਿਰਫ਼ ਰੋਡਮੈਪ ਵੀ ਦਿੰਦਾ ਹੈ ਤਾਂ ਪਾਕਿਸਤਾਨ ਗੱਲ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਕੇ ਰੈੱਡਲਾਈਨ ਕ੍ਰਾਸ ਕੀਤੀ ਹੈ, ਪਰ ਭਾਰਤ ਜੇ ਸਿਰਫ਼ ਇਹ ਰੋਡਮੈਪ ਦੱਸ ਦੇਵੇ ਤਾਂ ਗੱਲ ਨੂੰ ਰਾਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਅਗਸਤ 2019 ਦੇ ਫੈਸਲੇ ਨੂੰ ਖ਼ਤਮ ਕਰਨ ਲਈ ਕੀ-ਕੀ ਕਦਮ ਚੁੱਕੇਗਾ ਇਹ ਦੱਸਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਗੱਲ ਦੀ ਬਹਾਲੀ ਲਈ ਪਾਕਿਸਤਾਨ ਲਈ ਇਹ ਸਵੀਕਾਰ ਹੋਵਵੇਗਾ। ਇਮਰਾਨ ਨੇ ਇਕ ਵਾਰ ਫਿਰ ਭਾਰਤ ਦੇ ਇਸ ਫੈਸਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਤੇ ਸੰਯੁਕਤ ਸੁਰੱਖਿਆ ਪਰਿਸ਼ਦ ਦੇ ਨਿਯਮਾਂ ਦਾ ਉਲੰਘਣ ਦੱਸਿਆ ਹੈ। ਹਾਲਾਂਕਿ ਸ਼ੁਰੂ ਤੋਂ ਪਾਕਿਸਤਾਨ ਕਾਨੂੰਨ ਦੀ ਇਸ ਦਲੀਲ ਨੂੰ ਖਾਰਿਜ ਕਰਦਾ ਹੈ। ਭਾਰਤ ਦਾ ਕਹਿਣਾ ਹੈ ਕਿ ਇਹ ਉਸ ਦਾ ਆਂਤਰਿਕ ਮਾਮਲਾ ਹੈ। ਇਸ ’ਚ ਕਿਸੇ ਦੇਸ਼ ਨੂੰ ਦਖ਼ਲ ਦੇਣ ਦਾ ਹੱਕ ਨਹੀਂ ਹੈ।

Related posts

ਰਾਮ ਰਹੀਮ ਦਾ ਜੇਲ੍ਹ ‘ਚੋਂ ਵੱਡਾ ਐਲਾਨ, ਹਨਪ੍ਰੀਤ ਨੇ ਟਵਿੱਟਰ ‘ਤੇ ਸ਼ੇਅਰ ਕੀਤੀ ਚਿੱਠੀ

On Punjab

ਆਰਐੱਸਐੱਸ ਦੇ ਆਗੂ ਦੇ ਪੁੱਤਰ ਦੇ ਕਤਲ ਦੀ ਗੁੱਥੀ ਸੁਲਝੀ; ਦੋ ਗ੍ਰਿਫ਼ਤਾਰ

On Punjab

Punjab School Closed: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ

On Punjab