PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇਜ਼ਰਾਈਲ ਵੱਲੋਂ ਇਰਾਨ ਦੇ ਅਰਾਕ ਜਲ ਰਿਐਕਟਰ ’ਤੇ ਹਮਲਾ: ਇਰਾਨ ਨੇ ਇਜ਼ਰਾਈਲ ਦੇ ਦੱਖਣ’ਚ ਹਸਪਤਾਲ’ਤੇ ਮਿਜ਼ਾਈਲਾਂ ਦਾਗ਼ੀਆਂ

ਦੁਬਈ- ਇਜ਼ਰਾਈਲ ਤੇ ਇਰਾਨ ਵਿਚ ਟਕਰਾਅ ਸੱਤਵੇਂ ਦਿਨ ਵੀ ਜਾਰੀ ਰਿਹਾ। ਇਜ਼ਰਾਈਲ ਨੇ ਜਿੱਥੇ ਇਰਾਨ ਦੇ ਅਰਾਕ ਭਾਰੀ ਜਲ ਰਿਐਕਟਰ ’ਤੇ ਹਮਲਾ ਕੀਤਾ, ਉਥੇ ਇਰਾਨ ਨੇ ਇਜ਼ਰਾਈਲ ਦੇ ਦੱਖਣ ਵਿਚ ਪ੍ਰਮੁੱਖ ਹਸਪਤਾਲ ’ਤੇ ਮਿਜ਼ਾਈਲ ਹਮਲੇ ਕੀਤੇ।

ਇਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਮੁਤਾਬਕ ਇਜ਼ਰਾਈਲ ਨੇ ਅਰਾਕ ਭਾਰੀ ਜਲ ਰਿਐਕਟਰ ਨੂੰ ਨਿਸ਼ਾਨਾ ਬਣਾਇਆ। ਚੈਨਲ ਨੇ ਦੱਸਿਆ ਕਿ ਹਮਲੇ ਕਰਕੇ ‘ਕਿਸੇ ਤਰ੍ਹਾਂ ਦੀ ਰੇਡੀਓਐਕਟਿਵ ਰੈਡੀਏਸ਼ਨ ਦਾ ਖ਼ਤਰਾ ਨਹੀਂ’ ਹੈ। ਹਮਲੇ ਤੋਂ ਪਹਿਲਾਂ ਹੀ ਕੇਂਦਰ ਨੂੰ ਖਾਲੀ ਕਰਵਾ ਲਿਆ ਗਿਆ ਸੀ ਤੇ ਰਿਐਕਟਰ ਦੇ ਆਲੇ ਦੁਆਲੇ ਗੈਰਫੌਜੀ ਇਲਾਕਿਆਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ। ਇਜ਼ਰਾਈਲ ਨੇ ਵੀਰਵਾਰ ਸਵੇਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਉਹ ਰਿਐਕਟਰ ’ਤੇ ਹਮਲਾ ਕਰੇਗਾ ਤੇ ਉਸ ਨੇ ਲੋਕਾਂ ਨੂੰ ਇਹ ਥਾਂ ਛੱਡਣ ਲਈ ਕਿਹਾ ਸੀ।

ਉਧਰ ਇਰਾਨ ਨੇ ਇਜ਼ਰਾਈਲ ਦੇ ਦੱਖਣ ਵਿਚ ਪ੍ਰਮੁੱਖ ਹਸਪਤਾਲ ’ਤੇ ਮਿਜ਼ਾਈਲ ਹਮਲਾ ਕੀਤਾ। ਅਧਿਕਾਰੀਆਂ ਨੇ ਹਮਲੇ ਵਿਚ ‘ਵੱਡਾ ਨੁਕਸਾਨ’ ਪੁੱਜਣ ਦਾ ਦਾਅਵਾ ਕੀਤਾ ਹੈ। ਬੀਰ ਸ਼ੇਬਾ ਵਿਚ ਸੋਰੋਕਾ ਮੈਡੀਕਲ ਸੈਂਟਰ ਦੇ ਬੁਲਾਰੇ ਨੇ ਦੱਸਿਆ ਕਿ ਹਮਲੇ ਵਿਚ ਹਸਪਤਾਲ ਨੂੰ ‘ਭਾਰੀ ਨੁਕਸਾਨ’ ਪੁੱਜਾ ਤੇ ਲੋਕ ਜ਼ਖ਼ਮੀ ਹੋ ਗਏ। ਹਸਪਤਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਲਾਜ ਲਈ ਨਾ ਆਉਣ। ਹਸਪਤਾਲ ਦੀ ਵੈੱਬਸਾਈਟ ਮੁਤਾਬਕ ਇਸ ਹਸਪਤਾਲ ਵਿਚ 1000 ਤੋਂ ਵੱਧ ਬਿਸਤਰੇ ਹਨ ਤੇ ਇਹ ਇਜ਼ਰਾਈਲ ਦੇ ਦੱਖਣ ਵਿਚ ਕਰੀਬ 10 ਲੱਖ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਹਮਲੇ ਨੂੰ ਲੈ ਕੇ ਭਾਵੇਂ ਤਫ਼ਸੀਲੀ ਜਾਣਕਾਰੀ ਨਹੀਂ ਮਿਲ ਸਕੀ ਹੈ, ਪਰ ਅੱਗ ਬੁਝਾਊ ਦਸਤੇ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਸਪਤਾਲ ਦੀ ਇਮਾਰਤ ਤੇ ਕੁਝ ਅਪਾਰਟਮੈਂਟ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਇਜ਼ਰਾਈਲ ਨੇ ਇਰਾਨ ਦੇ ਅਰਾਕ ਵਿਚ ਭਾਰੀ ਜਲ ਰਿਐਕਟਰ ’ਤੇ ਹਮਲਾ ਕੀਤਾ ਹੈ।

ਇਜ਼ਰਾਇਲੀ ਫੌਜ ਨੇ ਕਿਹਾ ਕਿ ਵੀਰਵਾਰ ਨੂੰ ਕੀਤੇ ਹਵਾਈ ਹਮਲਿਆਂ ਦਾ ਨਿਸ਼ਾਨਾ ਤਹਿਰਾਨ ਤੇ ਇਰਾਨ ਦੇ ਹੋਰ ਖੇਤਰ ਸਨ, ਪਰ ਉਸ ਨੇ ਇਸ ਬਾਰੇ ਤਫ਼ਸੀਲ ਵਿਚ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਮਗਰੋਂ ਉਸ ਨੇ ਦੱਸਿਆ ਕਿ ਇਰਾਨ ਨੇ ਇਜ਼ਰਾਈਲ ’ਤੇ ਕਈ ਮਿਜ਼ਾਈਲਾਂ ਦਾਗੀਆਂ। ਉਸ ਨੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਨਾਹ ਲੈਣ ਨੂੰ ਕਿਹਾ ਹੈ। ਇਰਾਨ ’ਤੇ ਇਜ਼ਰਾਈਲ ਦੇ ਹਵਾਈ ਹਮਲੇ ਸੱਤਵੇਂ ਦਿਨ ਵੀ ਜਾਰੀ ਰਹੇ।

Related posts

G20 ਸੰਮੇਲਨ ਤੋਂ ਦੂਰੀ ਬਣਾ ਲੈਣਗੇ ਰਾਸ਼ਟਰਪਤੀ ਸ਼ੀ ਜਿਨਪਿੰਗ, ਇਹ ਹੈ ਦਿੱਲੀ ਨਾ ਆਉਣ ਦਾ ਕਾਰਨ; ਹੁਣ ਕੌਣ ਕਰੇਗਾ ਚੀਨ ਦੀ ਨੁਮਾਇੰਦਗੀ !

On Punjab

Afghanistan News: ਅਫ਼ਗਾਨ ਦੇ ਹਾਲਾਤ ਦੇ ਪਿੱਛੇ ਗਨੀ ਜ਼ਿੰਮੇਵਾਰ, ਸਾਡਾ ਫ਼ੌਜ ਨੂੰ ਹਟਾਉਣ ਦਾ ਫੈਸਲਾ ਸਹੀ, ਪੜ੍ਹੋ ਬਾਇਡਨ ਦੇ ਸੰਬੋਧਨ ਦੀਆਂ ਖਾਸ ਗੱਲਾਂ

On Punjab

ਪਾਕਿਸਤਾਨ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਓਸਾਮਾ ਬਿਨ ਲਾਦੇਨ ਨੂੰ ਕਿਹਾ ‘ਸ਼ਹੀਦ’

On Punjab