PreetNama
ਖੇਡ-ਜਗਤ/Sports News

ਆਈਸੀਸੀ ਟੀ-20 ਵਰਲਡ ਕੱਪ ਫਾਈਨਲ ‘ਚ ਪਹੁੰਚੀ ਇੰਡੀਆ ਟੀਮ

Team India in ICC T-20: ਮੋਗਾ ਦੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਟੀ-20 ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚ ਗਈ ਹੈ। ਐਤਵਾਰ ਨੂੰ ਮੈਲਬਾਰਨ ‘ਚ ਉਸ ਦਾ ਸਾਹਮਣਾ 4 ਵਾਰ ਦੀ ਵਰਲਡ ਚੈਂਪੀਅਨ ਆਸਟ੍ਰੇਲੀਆ ਨਾਲ ਹੋਵੇਗਾ। ਡਿਫੈਂਡਿੰਗ ਚੈਂਪੀਅਨ ਆਸਟ੍ਰੇਲੀਆ ਲਗਾਤਾਰ ਛੇਵੀਂ ਵਾਰ ਫਾਈਨਲ ਵਿਚ ਪਹੁੰਚੀ ਹੈ। ਵੀਰਵਾਰ ਨੂੰ ਮੀਂਹ ਕਾਰਨ ਸੈਮੀਫਾਈਨਲ ਮੈਚ ਰੱਦ ਹੋ ਜਾਣ ਅਤੇ ਟੂਰਨਾਮੈਂਟ ਵਿਚ ਟਾਪ ‘ਤੇ ਰਹਿਣ ਕਾਰਨ ਭਾਰਤ ਪਹਿਲੀ ਵਾਰ ਫਾਈਨਲ ਵਿਚ ਪਹੁੰਚਿਆ। ਮੈਚ ਦੀ ਖਾਸ ਗੱਲ ਇਹ ਹੈ ਕਿ ਉਸ ਦਿਨ ਮਹਿਲਾ ਦਿਵਸ ਵੀ ਹੈ ਅਤੇ ਕਪਤਾਨ ਹਰਮਨਪ੍ਰੀਤ ਦਾ ਜਨਮ ਦਿਨ ਵੀ ਹੈ।

8 ਮਾਰਚ ਨੂੰ ਹਰਮਨਪ੍ਰੀਤ 31 ਸਾਲ ਦੀ ਹੋ ਜਾਏਗੀ। ਆਪਣੇ ਜਨਮ ਦਿਨ ‘ਤੇ ਕਿਸੇ ਈਸੀਸੀ ਟੂਰਨਾਮੈਂਟ ਦਾ ਫਾਈਨਲ ਖੇਡਣ ਵਾਲੀ ਉਹ ਦੁਨੀਆ ਦੀ ਪਹਿਲੀ ਕਪਤਾਨ ਵੀ ਬਣੇਗੀ। ਉਥੇ, ਇਹ ਉਸ ਦੇ ਕਰੀਅਰ ‘ਚ ਪਹਿਲਾ ਮੌਕਾ ਹੋਵੇਗਾ, ਜਦੋਂ ਮਾਤਾ-ਪਿਤਾ ਬੇਟੀ ਦਾ ਮੈਚ ਦੇਣਗੇ। ਜੇਕਰ ਉਸ ਦੇ ਟੀ-20 ਕਰੀਅਰ ਨੂੰ ਦੇਖੀਏ ਤਾਂ ਕੁਲ 113 ਮੈਚ ਵਿਚ 2182 ਦੌੜਾਂ, ਇਕ ਸੈਂਕੜਾ (51 ਗੇਂਦਾਂ ‘ਤੇ 103 ਦੌੜਾਂ) ਤੇ 29 ਵਿਕਟਾਂ ਹਨ। ਉਹ 100 ਮੈਚ ਖੇਡਣ ਵਾਲੀ ਇਕਲੌਤੀ ਭਾਰਤੀ ਹੈ। ਟੌਪ ਆਰਡਰ ਬੱਲੇਬਾਜ਼ ਹਰਮਨਪ੍ਰੀਤ ਕੌਰ ਲੰਬੇ ਛੱਕੇ ਮਾਰਨ ਲਈ ਜਾਣੀ ਜਾਂਦੀ ਹੈ। 21 ਸਾਲ ਦੀ ਉਮਰ ਵਿਚ 2009 ਵਿਚ ਲੰਬਾ ਸਿਕਸਰ ਲਗਾਉਣ ‘ਤੇ ਉਸ ਦੇ ਬੈਟ ਦੀ ਜਾਂਚ ਵੀ ਕੀਤੀ ਗਈ ਸੀ। ਪੰਜਾਬ ਦੇ ਛੋਟੇ ਜਿਹੇ ਕਸਬੇ ਮੋਗਾ ਵਿਚ ਪਲੀ ਹਰਮਨ ਰੋਜ਼ ਟ੍ਰੇਨ ਰਾਹੀਂ 30 ਕਿ.ਮੀ. ਸਫਰ ਕਰਦੇ ਅਕੈਡਮੀ ਜਾਂਦੀ ਸੀ।

ਹਰਮਨਪ੍ਰੀਤ ਕੌਰ ਨੇ ਕਿਹਾ ਕਿ ਪਹਿਲੇ ਦਿਨ ਤੋਂ ਅਸੀਂ ਜਾਣਦੇ ਸੀ ਕਿ ਹਰ ਮੈਚ ਜਿੱਤਣਾ ਹੋਵੇਗਾ, ਜੇਕਰ ਸੈਮੀਫਾਈਨਲ ਨਹੀਂ ਹੁੰਦਾ ਹੈ ਤਾਂ ਸਾਡੇ ਲਈ ਮੁਸ਼ਕਲ ਹੋ ਜਾਂਦੀ। ਮੈਚ ਜਿੱਤਣ ਦਾ ਸਿਹਰਾ ਟੀਮ ਨੂੰ ਜਾਂਦਾ ਹੈ। ਹਰ ਖਿਡਾਰੀ ਚੰਗੀ ਲੈਅ ਵਿਚ ਹੈ। ਸ਼ੇਫਾਲੀ ਤੇ ਸਮ੍ਰਿਤੀ ਚੰਗੀ ਸ਼ੁਰੂਆਤ ਦੇ ਰਹੀਆਂ ਹਨ। ਬਦਕਿਸਮਤੀ ਨਾਲ ਉਹ ਵੱਡੀ ਪਾਰੀ ਨਹੀਂ ਖੇਡ ਸਕੀ। ਉਸ ਨੇ ਕਿਹਾ ਕਿ ਫਾਈਨਲ ਵਿਚ ਪਾਜ਼ੀਟਿਵ ਹੋ ਕੇ ਉਤਰਾਂਗੇ ਅਤੇ 4 ਵਾਰ ਦੀ ਚੈਂਪੀਅਨ ਟੀਮ ਆਸਟ੍ਰੇਲੀਆ ਨੂੰ ਹਰਾਉਣਗੇ। ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਕਪਤਾਨ ਹਰਮਨਪ੍ਰੀਤ ਤੇ ਆਸਟ੍ਰੇਲੀਅਨ ਕਪਤਾਨ ਮੈਗ ਲੇਨਿੰਗ ਨੇ ਕਿਹਾ ਸੀ- ਅਸੀਂ ਦੋਵੇਂ ਫਾਈਨਲ ਵਿਚ ਆਪਸ ਵਿਚ ਭਿੜਨਾ ਚਾਹੁੰਦੇ ਹਨ।

Related posts

IPL ਲਈ ਏਸ਼ੀਆ ਕੱਪ ਦੇ ਸ਼ਡਿਊਲ ‘ਚ ਤਬਦੀਲੀ ਮੰਨਜੂਰ ਨਹੀਂ : PCB

On Punjab

Asian Para Youth Games 2021 : ਪੰਜਾਬ ਦੇ ਖਿਡਾਰੀ ਕਰਨਦੀਪ ਕੁਮਾਰ ਨੇ ਲੰਬੀ ਛਾਲ ‘ਚ ਰਚਿਆ ਇਤਿਹਾਸ, ਗੋਲਡ ਮੈਡਲ ਕੀਤਾ ਆਪਣੇ ਨਾਂ, ਹੁਣ ਤਕ ਭਾਰਤ ਦੇ 27 ਖਿਡਾਰੀਆਂ ਨੇ ਮੈਡਲ ਜਿੱਤੇ

On Punjab

8 ਫੁੱਟ 2 ਇੰਚ ਲੰਬੇ ਅਫਗਾਨੀ ਸ਼ੇਰ ਖਾਨ ਨੂੰ ਵੇਖਦੇ ਹੀ ਰਹਿ ਗਏ ਭਾਰਤੀ, ਬੁਲਾਉਣੀ ਪਈ ਪੁਲਿਸ

On Punjab