43.9 F
New York, US
March 29, 2024
PreetNama
ਖਾਸ-ਖਬਰਾਂ/Important News

ਅਫ਼ਗਾਨਿਸਤਾਨ ‘ਚ ਵਿਸ਼ੇਸ਼ ਬਲਾਂ ਦੇ ਟਿਕਾਣੇ ‘ਤੇ ਕਾਰ ਬੰਬ ਧਮਾਕਾ, 18 ਦੀ ਮੌਤ

ਕਾਬੁਲ, 21 ਜਨਵਰੀ- ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਵਾਰਦਕ ਦੀ ਰਾਜਧਾਨੀ ਮੈਦਾਨ ਸ਼ਰ ‘ਚ ਅੱਜ ਅੱਤਵਾਦੀ ਸੰਗਠਨ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਸ਼ੇਸ਼ ਬਲ ਦੇ ਟਿਕਾਣੇ ‘ਤੇ ਕਾਰ ਬੰਬ ਧਮਾਕੇ ਨੂੰ ਅੰਜਾਮ ਦਿੱਤਾ, ਜਿਸ ‘ਚ 18 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖ਼ਮੀ ਹੋ ਗਏ। ਅਧਿਕਾਰਕ ਸੂਤਰਾਂ ਮੁਤਾਬਕ ਕਾਰ ਬੰਬ ਧਮਾਕੇ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਘਟਨਾ ‘ਚ ਜ਼ਖ਼ਮੀ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ। ਸੂਤਰਾਂ ਮੁਤਾਬਕ ਕਾਰ ਬੰਬ ਧਮਾਕਾ ਸ਼ਹਿਰ ਦੇ ਮੁੱਖ ਗੇਟ ਦੇ ਕੋਲ ਅੱਜ ਸਵੇਰੇ 8.40 ਵਜੇ ਹੋਇਆ।

ਸੁਰੱਖਿਆ ਬਲਾਂ ਨੇ ਸਾਵਧਾਨੀ ਦੇ ਤੌਰ ‘ਤੇ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਧਮਾਕੇ ਤੋਂ ਬਾਅਦ ਇਲਾਕੇ ‘ਚ ਕਾਲੇ ਧੂੰਏਂ ਦਾ ਗੁਬਾਰ ਦਿਖਾਈ ਦਿੱਤਾ। ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਸਥਾਨਕ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਤਾਲਿਬਾਨ ਨੇ ਇੱਕ ਕਾਰ ਬੰਬ ਧਮਾਕੇ ਨਾਲ ਸੁਰੱਖਿਆ ਬਲਾਂ ਦੇ ਅੱਡੇ ‘ਤੇ ਧਾਵਾ ਬੋਲਿਆ ਅਤੇ ਹਥਿਆਰਬੰਦ ਅੱਤਵਾਦੀਆਂ ਦੇ ਦੂਜੇ ਸਮੂਹ ਨੇ ਇਸ ਤੋਂ ਬਾਅਦ ਤੁਰੰਤ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ।

Related posts

ਪਟਿਆਲਾ ‘ਚ ਅੱਧੀ ਰਾਤ ਸਮੇਂ ਤਿੰਨ ਬਦਮਾਸ਼ ਗੁੰਡਿਆਂ ਵੱਲੋਂ 30 ਤੋਂ ਵੱਧ ਗੁੰਡਿਆਂ ਨੂੰ ਨਾਲ ਲੈ ਕੇ ਦੋ ਬਜ਼ੁਰਗ ਮਹਿਲਾਵਾਂ ਦੇ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਕੀਤੀ ਵੱਡੀ ਲੁੱਟ ਮਾਰ

On Punjab

ਨਾਸਾ ਦੇ Perseverance ਰੋਵਰ ਨੇ ਭੇਜੀ ਤਸਵੀਰ, ਲਾਲ ਗ੍ਰਹਿ ’ਤੇ ਦਿਖਿਆ ਹਰਾ ਪੱਥਰ

On Punjab

ਅਮਰੀਕਾ: ਕੋਰੋਨਾ ਨੇ ਪਿਛਲੇ 24 ਘੰਟਿਆਂ ‘ਚ ਲਈ 1303 ਲੋਕਾਂ ਦੀ ਜਾਨ, ਮ੍ਰਿਤਕਾਂ ਦਾ ਅੰਕੜਾ 56 ਹਜ਼ਾਰ ਦੇ ਪਾਰ

On Punjab