PreetNama
ਖਾਸ-ਖਬਰਾਂ/Important News

ਅਮਰੀਕਾ: ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ

2020 Presidential Election Candidates: ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮ ਦੀ ਸੂਚੀ ਐਤਵਾਰ ਨੂੰ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਐਲਕਸ ਪਡੀਲਾ ਵੱਲੋਂ ਜਾਰੀ ਕਰ ਦਿੱਤੀ ਗਈ ਹੈ । ਜਿਨ੍ਹਾਂ ਦੇ ਨਾਮ 3 ਮਾਰਚ 2020 ਨੂੰ ਹੋਣ ਵਾਲੇ ਪ੍ਰੈਜ਼ੀਡੈਂਟਸ਼ਲ ਪ੍ਰਾਇਮਰੀ ਇਲੈਕਸ਼ਨ ਬੈਲਟ ਪੇਪਰ ‘ਤੇ ਛਾਪੇ ਜਾਣਗੇ ।

ਦਰਅਸਲ, ਡੈਮੋਕ੍ਰੇਟ ਪਾਰਟੀ ਵੱਲੋਂ ਜੋਸਫ ਆਰ. ਬਾਇਡਨ , ਮਾਈਕਲ ਬੈਨੇਟ, ਮਾਈਕਲ ਬਲੂਮਬਰਗ, ਮਾਈਕਲ ਅਲਿੰਗਰ, ਤੁਲਸੀ ਗਾਬਰਡ, ਐਮੀ ਕਲੋਬੁਚਰ, ਕੋਰੀ ਬੁੱਕਰ, ਮੌਸੀ ਬੋਇਡ, ਪੀਟ ਬੁਟੀਗਿਗ, ਜੂਲੀਅਨ ਕਾਸਤਰੋ, ਰਾਕੀ ਫਿਊਂਟ, ਜੌਹਨ ਡਿਲਾਨੀ, ਡੇਵਾਲ ਪੈਟਰਿਕ, ਬਰਨੀ ਸੈਂਡਰਸ, ਜੋਹ ਸਿਸਟੇਕ, ਮਾਰਕ ਗਰੀਨਸਟੀਨ, ਟਾਮ ਸਟੀਅਰ, ਐਲਿਜ਼ਾਬੇਥ ਵਾਰਨ, ਮੈਰੀਨ ਵਿਲੀਅਮਸਨ ਤੇ ਐਂਡਰਿਊ ਯਾਂਗ ਚੋਣ ਮੈਦਾਨ ਵਿੱਚ ਹਨ ।

ਦੱਸ ਦੇਈਏ ਕਿ ਇਸੇ ਤਰ੍ਹਾਂ ਲਿਬਰਟੇਰੀਅਨ ਪਾਰਟੀ ਵੱਲੋਂ ਮੈਕਸ ਅਬਰਾਮਸਨ, ਕੇਨ ਆਰਮਸਟਰਾਂਗ, ਡੇਨ ਬਹਿਰਮਨ ਆਦਿ ਹੋਰ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਹਨ । ਇਸ ਤੋਂ ਅੱਗੇ ਪੀਸ ਅਤੇ ਫਰੀਡਮ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ ਵਿੱਚ ਖੜ੍ਹੇ ਕੀਤੇ ਗਏ ਹਨ । ਉਥੇ ਹੀ ਦੂਜੇ ਪਾਸੇ ਰੀਪਬਲਿਕਨ ਪਾਰਟੀ ਵੱਲੋਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਰਾਬਰਟ ਅਰਡੀਨੀ, ਰਾਕੀ ਫਿਊਂਟ, ਜੋਲਟਨ ਇਸਟਵਾਨ, ਮੈਥਿਊ ਮੈਟਰਨ, ਜੋਅ ਵਾਲਸ਼ ਅਤੇ ਬਿਲ ਵੈਲਡ ਵੀ ਚੋਣ ਮੈਦਾਨ ਵਿੱਚ ਹਨ ।

ਇਸ ਤੋਂ ਇਲਾਵਾ ਅਮਰੀਕਨ ਇੰਡੀਪੈਂਡਟ ਪਾਰਟੀ ਵੱਲੋਂ ਡਾਨ ਬਲੈਂਕਨਸ਼ਿਪ, ਚਾਰਲਸ ਕਰਾਟ,ਜੀ.ਆਰ. ਮਾਇਰਸ, ਫਿਲ ਕੋਲੀਨਸ ਤੇ ਰਾਕੀ ਫਿਊਂਟ ਰਾਸ਼ਟਰਪਤੀ ਦੀ ਚੋਣ ਲੜ ਰਹੇ ਹਨ । ਹਾਵੀ ਹਾਕਿਨਸ, ਡੋਰਿਓ ਹੰਟਰ, ਡੇਵਿਡ ਰੋਲਡੇ, ਡੈਨਿਸ ਲੰਬਰਟ ਤੇ ਸੈਡਿਨਮ ਕਰੀ ਗਰੀਨ ਪਾਰਟੀ ਦੇ ਉਮੀਦਵਾਰ ਹਨ । ਇਨ੍ਹਾਂ ਚੋਣਾਂ ਲਈ ਉਮੀਦਵਾਰ 26 ਦਸੰਬਰ, 2019 ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ ਤੇ ਉਸ ਤੋਂ ਬਾਅਦ ਹੀ ਆਖਰੀ ਲਿਸਟ ਜਾਰੀ ਕੀਤੀ ਜਾਵੇਗੀ ।

Related posts

LAC ‘ਤੇ ਦੋ ਥਾਵਾਂ ਤੋਂ ਪਿੱਛੇ ਹਟੀ ਭਾਰਤ-ਚੀਨ ਦੀ ਫੌਜ, ਪੜ੍ਹੋ ਪੈਟਰੋਲਿੰਗ ‘ਤੇ ਕਦੋਂ ਨਿਕਲਣਗੇ ਜਵਾਨ ਬੀਤੀ 21 ਅਕਤਬੂਰ ਨੂੰ ਹੋਏ ਸਮਝੌਤੇ ਤੋਂ ਬਾਅਦ ਬ੍ਰਿਕਸ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜ਼ਿੰਨਪਿੰਗ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਸਬੰਧਾਂ ਦੀ ਅਹਿਮੀੱਤ ਸਿਰਫ਼ ਸਾਡੇ ਲੋਕਾਂ ਲਈ ਹੀ ਨਹੀਂ, ਦੁਨੀਆ ਦੀ ਸ਼ਾਂਤੀ ਤੇ ਸਥਿਰਤਾ ਲਈ ਵੀ ਅਹਿਮ ਹਨ।

On Punjab

ਵਿਰੋਧ ਦਾ ਸਾਹਮਣਾ ਕਰ ਰਹੇ ਇਮਰਾਨ ਖ਼ਾਨ ਨੇ ਮਾਰਕ ਜੁਕਰਬਰਗ ਨੂੰ ਲਿਖੀ ਚਿੱਠੀ, ਫੇਸਬੁੱਕ ‘ਤੇ ਖਾਸ ਕੰਟੈਂਟ ‘ਤੇ ਪਾਬੰਦੀ ਦੀ ਕੀਤੀ ਮੰਗ

On Punjab

ਭਾਰਤ ‘ਚ ਜ਼ਿਆਦਾ ਬੱਚੇ ਪੈਦਾ ਕਰ ਰਹੇ ਮੁਸਲਿਮ, ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ‘ਚ ਖੁਲਾਸਾ

On Punjab