PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਦੋ ਜਹਾਜ਼ਾਂ ਦੀ ਭਿਆਨਕ ਟੱਕਰ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ

ਵਾਸ਼ਿੰਗਟਨ: ਅਮਰੀਕਾ ਦੇ ਉੱਤਰ-ਪੱਛਮੀ ਰਾਜ ਇਦਾਹੋ ‘ਚ ਦੋ ਜਹਾਜ਼ ਇੱਕ-ਦੂਜੇ ਨਾਲ ਟਕਰਾ ਗਏ। ਇਹ ਜਹਾਜ਼ ਕੋਇਰ ਡੀ ਅਲੇਨ (Coeur d’Alene) ਝੀਲ ‘ਤੇ ਟਕਰਾਏ। ਝੀਲ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਕੁਟੇਨਾਈ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਲੈਫਟੀਨੈਂਟ ਰਾਏਨ ਹਿਗਿੰਸ ਨੇ ਬਿਆਨ ਵਿੱਚ ਕਿਹਾ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਫਿਲਹਾਲ ਜਹਾਜ਼ ਦੇ ਹਾਦਸੇ ਵਿੱਚ ਕੋਈ ਵੀ ਜਿੰਦਾ ਨਹੀਂ ਬਚਿਆ।

ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ‘ਤੇ ਦੋ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਦੂਜੇ ਛੇ ਪੀੜਤਾਂ ਦੀ ਪਛਾਣ ਅਜੇ ਨਹੀਂ ਹੋਈ। ਅਜੇ ਵੀ ਉਹ ਮਿਲੇ ਨਹੀਂ ਹਨ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਮਰ ਗਏ ਹਨ। ਫਿਲਹਾਲ ਸਰਚ ਆਪ੍ਰੇਸ਼ਨ ਜਾਰੀ ਹੈ।

Related posts

Quantum of sentence matters more than verdict, say experts

On Punjab

ਮਨੀਪੁਰ ਵਿੱਚ ਰਾਜਭਵਨ ’ਤੇ ਪਥਰਾਅ ਰਾਜਪਾਲ ਤੇ ਡੀਜੀਪੀ ਦੇ ਅਸਤੀਫੇ ਮੰਗੇ; ਕਈ ਜਣੇ ਜ਼ਖਮੀ; ਪੁਲੀਸ ਵੱਲੋਂ ਲਾਠੀਚਾਰਜ

On Punjab

ਚੋਣਾਂ ਹਾਰਨ ਮਗਰੋਂ ਟਰੰਪ ਦੀ ਵੱਡੀ ਕਾਰਵਾਈ, ਮਾਰਕ ਐਸਪਰ ਨੂੰ ਕੀਤਾ ਟਰਮੀਨੇਟ

On Punjab