48.74 F
New York, US
April 20, 2024
PreetNama
ਸਮਾਜ/Social

ਅਗਲੇ ਹਫਤੇ ਮਿਲੇਗੀ ਗਰਮੀ ਤੋਂ ਰਾਹਤ, ਜੁਲਾਈ ‘ਚ ਲੱਗੇਗੀ ਛਹਿਬਰ

ਚੰਡੀਗੜ੍ਹ: ਪੰਜਾਬ ਵਿੱਚ ਮੌਨਸੂਨ ਜੁਲਾਈ ਦੇ ਪਹਿਲੇ ਹਫਤੇ ਪਹੁੰਚੇਗੀ ਪਰ ਗਰਮੀ ਤੋਂ ਰਾਹਤ ਅਗਲੇ ਹਫਤੇ ਮਿਲ ਸਕਦੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਪ੍ਰੀ-ਮੌਨਸੂਨ ਬਾਰਸ਼ ਅਗਲੇ ਹਫਤੇ ਹੋ ਸਕਦੀ ਹੈ। ਉਂਝ ਮੌਨਸੂਨ ਦੀਆਂ ਛਹਿਬਰਾਂ ਲਈ ਜੁਲਾਈ ਦੇ ਪਹਿਲੇ ਹਫਤੇ ਤੱਕ ਉਡੀਕਣਾ ਪਏਗਾ।

ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਹਫ਼ਤੇ ਦੀ ਦੇਰੀ ਨਾਲ ਸ਼ਨੀਵਾਰ ਨੂੰ ਮੌਨਸੂਨ ਨੇ ਕੇਰਲ ’ਚ ਦਸਤਕ ਦੇ ਦਿੱਤੀ ਹੈ। ਇਸ ਨਾਲ ਦੇਸ਼ ਵਿੱਚ ਬਾਰਸ਼ ਦੀ ਚਾਰ ਮਹੀਨਿਆਂ ਦੀ ਰੁੱਤ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐੱਮ ਮਹਾਪਾਤਰਾ ਨੇ ਕਿਹਾ ਕਿ ਸ਼ਨੀਵਾਰ ਨੂੰ ਮੌਨਸੂਨ ਕੇਰਲ ਪਹੁੰਚ ਗਿਆ ਹੈ। ਕੇਰਲ ਦੇ ਬਹੁਤਿਆਂ ਹਿੱਸਿਆਂ ’ਚ ਭਰਵਾਂ ਮੀਂਹ ਪਿਆ ਹੈ।

ਉਨ੍ਹਾਂ ਕਿਹਾ ਕਿ ਇਹ ਖ਼ਬਰ ਦੇਸ਼ ਲਈ ਵੱਡੀ ਖੁਸ਼ੀ ਦੇਣ ਵਾਲੀ ਹੈ ਕਿਉਂਕਿ ਦੇਸ਼ ਦੇ ਬਹੁਤਿਆਂ ਹਿੱਸਿਆਂ ’ਚ ਖੇਤੀ ਖਰਾਬ ਹੋ ਰਹੀ ਹੈ ਤੇ ਪੱਛਮੀ ਤੇ ਦੱਖਣੀ ਭਾਰਤ ’ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ ਹੈ। ਖੇਤੀ ਲਈ ਸਹੂਲਤਾਂ ਦੀ ਘਾਟ ਕਾਰਨ ਭਾਰਤ ਦੀ ਪੇਂਡੂ ਵਸੋਂ ਦਾ ਵੱਡਾ ਹਿੱਸਾ ਬਰਸਾਤ ’ਤੇ ਹੀ ਨਿਰਭਰ ਕਰਦਾ ਹੈ। ਮੌਸਮ ਵਿਭਾਗ ਨੇ ਉੱਤਰੀ ਖੇਤਰਾਂ ’ਚ ਜੂਨ ਦੇ ਅਖੀਰ ਜਾਂ ਜੁਲਾਈ ਦੇ ਪਹਿਲੇ ਹਫ਼ਤੇ ’ਚ ਮੌਨਸੂਨ ਦੇ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ’ਚ ਮੌਨਸੂਨ ਪਹਿਲਾਂ ਦੀ ਭਵਿੱਖਬਾਣੀ ਤੋਂ ਦੋ-ਤਿੰਨ ਦਿਨ ਦੇਰੀ ਨਾਲ 29 ਜੂਨ ਨੂੰ ਪਹੁੰਚ ਸਕਦਾ ਹੈ।

ਹਾਲਾਂਕਿ ਪ੍ਰਾਈਵੇਟ ਖੇਤਰ ਦੀ ਏਜੰਸੀ ਸਕਾਈਮੈਟ ਨੇ ਇਸ ’ਚ ਇੱਕ ਹਫ਼ਤੇ ਦੀ ਦੇਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਨੇ ਦਿੱਲੀ ਤੇ ਉੱਤਰ ਪੱਛਮੀ ਇਲਾਕਿਆਂ ਸਮੇਤ ਤਕਰੀਬਨ ਪੂਰੇ ਦੇਸ਼ ’ਚ ਮੌਨਸੂਨ ਆਮ ਵਰਗੀ ਰਹਿਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਨੇ ਪਿਛਲੇ ਮਹੀਨੇ ਦੱਖਣੀ ਪੱਛਮੀ ਮੌਨਸੂਨ ਦੇ ਕੇਰਲ ਤੱਟ ’ਤੇ ਛੇ ਜੂਨ ਨੂੰ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਸੀ, ਪਰ ਹਵਾ ’ਚ ਘੱਟ ਦਬਾਅ ਦਾ ਖੇਤਰ ਬਣਨ ’ਚ ਹੋਈ ਦੇਰੀ ਕਾਰਨ ਮੌਨਸੂਨ ਦੋ ਦਿਨ ਪੱਛੜ ਕੇ ਪਹੁੰਚਿਆ ਹੈ।

ਦੇਸ਼ ’ਚ ਮੌਨਸੂਨ ਦੇ ਪੁੱਜਣ ਦੀ ਖ਼ਬਰ ਨਾਲ ਭਿਆਨਕ ਗਰਮੀ ਨਾਲ ਜੂਝ ਰਹੇ ਉੱਤਰੀ ਤੇ ਮੱਧ ਭਾਰਤ ਦੇ ਮੈਦਾਨੀ ਖੇਤਰਾਂ ਤੇ ਦੱਖਣੀ ਸੂਬਿਆਂ ’ਚ ਤਾਪਮਾਨ ’ਚ ਗਿਰਾਵਟ ਆਉਣ ਦੀ ਵੀ ਉਮੀਦ ਜਗੀ ਹੈ। ਮੈਦਾਨੀ ਇਲਾਕਿਆਂ ’ਚ ਇਨ੍ਹੀਂ ਦਿਨੀ ਵੱਧ ਤੋਂ ਵੱਧ ਤਾਪਮਾਨ 40 ਤੋਂ 45 ਡਿਗਰੀ ਵਿਚਾਲੇ ਚੱਲ ਰਿਹਾ ਹੈ ਜਦਕਿ ਰਾਜਸਥਾਨ ਦੇ ਚੁਰੂ ਤੇ ਨੇੜਲੇ ਇਲਾਕਿਆਂ ’ਚ ਪਾਰਾ 50 ਡਿਗਰੀ ਤੋਂ ਵੀ ਟੱਪ ਗਿਆ ਹੈ।

Related posts

ਗਲੂਕੋਨ-ਡੀ ਪੀਣ ਲੱਗੀ ਫੜੀ ਗਈ ‘ਡਾਕੂ ਹਸੀਨਾ’, ਸਾਢੇ 8 ਕਰੋੜ ਲੁੱਟਕਾਂਡ ਦੀ ਹੈ ਮਾਸਟਰਮਾਈਂਡ

On Punjab

ਮੇਵਾ ਖਾਣ ਨਾਲ ਘੱਟ ਹੁੰਦਾ ਹੈ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ, ਨਵੇਂ ਅਧਿਐਨ ‘ਚ ਦਾਅਵਾ

On Punjab

ਸਟੇਟ ਬੈਂਕ ਦੇ ਗਾਹਕਾਂ ਲਈ ਖੁਸ਼ਖ਼ਬਰੀ! ਅੱਜ ਤੋਂ ਨਵੇਂ ਨਿਯਮ ਲਾਗੂ

On Punjab