BCCI scrap IPL opening: ਹਰ ਸਾਲ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (BCCI) ਵੱਲੋਂ IPL (ਇੰਡੀਅਨ ਪ੍ਰੀਮੀਅਰ ਲੀਗ) ਦੇ ਸਿਰਫ ਉਦਘਾਟਨ ਸਮਾਰੋਹ ਵਿੱਚ ਹੀ 30 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ । ਸਾਲ 2008 ਤੋਂ IPL ਦੀ ਸ਼ੁਰੂਆਤ ਕੀਤੀ ਗਈ ਸੀ ਤੇ ਜਦੋਂ ਤੋਂ IPL ਨੇ ਭਾਰਤੀ ਕ੍ਰਿਕਟ ਵਿਚ ਕਦਮ ਰੱਖਿਆ ਹੈ ਉਸ ਸਮੇ ਤੋਂ ਹੀ ਹਰ ਸਾਲ ਇਸ ਲੀਗ ਦਾ ਉਦਘਾਟਨੀ ਸਮਾਰੋਹ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ।
ਜਿਸ ਵਿੱਚ ਦੁਨੀਆ ਭਰ ਦੇ ਫਿਲਮੀ ਸਿਤਾਰੇ ਅਤੇ ਪੌਪ ਸਿੰਗਰ ਮੰਚ ਸਾਂਝਾ ਕਰਦੇ ਹਨ ਤੇ ਰੌਣਕਾਂ ਵਧਾਉਂਦੇ ਹਨ । ਪਰ ਹੁਣ ਇਸ ਮਾਮਲੇ ਵਿੱਚ BCCI ਦਾ ਮੰਨਣਾ ਹੈ ਕਿ IPL ਦੇ ਉਦਘਾਟਨੀ ਸਮਾਰੋਹ ਵਿੱਚ ਪੈਸਿਆਂ ਦੀ ਬਰਬਾਦੀ ਕੀਤੀ ਜਾਂਦੀ ਹੈ. ਜਿਸ ਕਾਰਨ ਹੁਣ ਬੋਰਡ ਵੱਲੋਂ ਉਦਘਾਟਨੀ ਸਮਾਰੋਹ ਨੂੰ IPL ਵਿਚੋਂ ਹਟਾਉਣ ਦਾ ਫੈਸਲਾ ਲਿਆ ਗਿਆ ਹੈ ।
ਜਾਣਕਾਰੀ ਦਿੰਦੇ ਹੋਏ BCCI ਦੇ ਇੱਕ ਅਧਿਕਾਰੀ ਨੇ ਦੱਸਿਆ ਕਿ IPL ਦੇ ਉਦਘਾਟਨੀ ਸਮਾਰੋਹ ਵਿੱਚ ਪੈਸਿਆਂ ਦੀ ਬਰਬਾਦੀ ਹੁੰਦੀ ਹੈ । ਦਰਅਸਲ, ਪ੍ਰਸ਼ੰਸਕਾਂ ਵੱਲੋਂ ਇਸ ਸਮਾਗਮ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਜਾਂਦੀ, ਜਿਸ ਕਾਰਨ ਉਦਘਾਟਨੀ ਸਮਾਰੋਹ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਫਿਲਮੀ ਸਿਤਾਰਿਆਂ ਅਤੇ ਪੌਪ ਸਿੰਗਰਸ ‘ਤੇ ਬਹੁਤ ਜ਼ਿਆਦਾ ਪੈਸੇ ਖਰਚ ਹੁੰਦੇ ਹਨ ।
ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਤੋਂ ਕੇਟੀ ਪੈਰੀ, ਏਕਨ ਅਤੇ ਪਿਟ ਬੁਲ ਵਰਗੇ ਇੰਟਰਨੈਸ਼ਨਲ ਪਾਪ ਸਟਾਰਸ ਲੇਜ਼ਰ ਸ਼ੋਅ ਵਿਚਾਲੇ IPL ਦੇ ਉਦਘਾਟਨੀ ਸਮਾਰੋਹ ਵਿੱਚ ਪਰਫਾਰਮ ਕਰ ਰਹੇ ਹਨ । ਇਸ ਤੋਂ ਇਲਾਵਾ IPL ਦਾ ਇਹ ਸਮਾਰੋਹ ਬਾਲੀਵੁੱਡ ਸਟਾਰਸ ਨਾਲ ਵੀ ਸੱਜਿਆ ਰਹਿੰਦਾ ਹੈ । ਹਾਲਾਂਕਿ 2019 ਵਿੱਚ IPL ਦੇ ਉਦਘਾਟਨੀ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਗਿਆ ਸੀ, ਕਿਉਂਕਿ ਉਸ ਸਮੇਂ ਪੁਲਵਾਮਾ ਵਿੱਚ CRPF ਜਵਾਨਾਂ ‘ਤੇ ਹੋਏ ਅੱਤਵਾਦੀ ਹਮਲਿਆਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਫੈਸਲਾ ਲਿਆ ਗਿਆ ਸੀ ।