54.81 F
New York, US
April 20, 2024
PreetNama
ਸਮਾਜ/Social

ਹੁਣ ਮੋਟਰ ਇੰਡਸਟਰੀ ‘ਤੇ ਛਾਇਆ ਮੰਦੀ ਦਾ ਅਸਰ, ਹੌਂਡਾ ਨੇ ਅਣਮਿਥੀ ਛੁੱਟੀ ‘ਤੇ ਭੇਜੇ 300 ਮੁਲਾਜ਼ਮ

ਚੰਡੀਗੜ੍ਹ: ਮਾਨੇਸਰ ਵਿੱਚ ਹੌਂਡਾ ਮੋਟਰਸਾਈਕਲ ਤੇ ਸਕੂਟਰ ਇੰਡੀਆ (ਐਚਐਮਐਸਆਈ) ਪ੍ਰਾਈਵੇਟ ਲਿਮਟਿਡ ਵਿੱਚ ਕੰਮ ਕਰ ਰਹੇ ਲਗਪਗ 2000 ਠੇਕਾ ਕਰਮਚਾਰੀਆਂ ਨੇ ਮੰਗਲਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ। ਇਹ ਲੋਕ ਇਲਜ਼ਾਮ ਲਗਾ ਰਹੇ ਹਨ ਕਿ ਉਨ੍ਹਾਂ ਵਿੱਚੋਂ 300 ਨੂੰ ਪਿਛਲੇ ਹਫ਼ਤੇ ਅਣਮਿਥੇ ਸਮੇਂ ਲਈ ਛੁੱਟੀ ’ਤੇ ਜਾਣ ਲਈ ਕਿਹਾ ਗਿਆ ਹੈ।

ਇੱਕ ਅੰਗਰੇਜ਼ੀ ਅਖ਼ਬਾਰ ਦੇ ਅਨੁਸਾਰ, ਕਰਮਚਾਰੀਆਂ ਨੇ ਦਾਅਵਾ ਕੀਤਾ ਕਿ ਕੰਪਨੀ ਨੇ ਤਕਰੀਬਨ 650 ਕਾਮਿਆਂ ਦੀ ਇੱਕ ਸੂਚੀ ਤਿਆਰ ਕੀਤੀ ਸੀ ਜਿਸ ਨੂੰ ਉਹ ਅਣਮਿਥੇ ਸਮੇਂ ਲਈ ਛੁੱਟੀ ‘ਤੇ ਭੇਜਣ ਦੀ ਯੋਜਨਾ ਬਣਾ ਰਹੇ ਸਨ। ਲਗਪਗ 300 ਵਰਕਰਾਂ ਨੂੰ ਛੁੱਟੀ ‘ਤੇ ਜਾਣ ਲਈ ਕਿਹਾ ਗਿਆ ਹੈ, ਬਾਕੀ 350 ਲਾਈਨ ਵਿੱਚ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਅਗਸਤ ਦੇ ਬਾਅਦ ਤੋਂ ਵੇਖੀਏ ਤਾਂ ਲਗਪਗ 2 ਹਜ਼ਾਰ ਕਾਮਿਆਂ ਨੂੰ ਜਾਣ ਲਈ ਕਿਹਾ ਗਿਆ ਹੈ।

ਹੌਂਡਾ ਦੇ ਇਕ ਬੁਲਾਰੇ ਨੇ ਕਿਹਾ, ‘ਮੰਗ ਦੇ ਉਤਰਾਅ-ਚੜ੍ਹਾਅ ਤੇ ਉਤਪਾਦਨ ਵਿਵਸਥਾ ਦੇ ਅਧਾਰ ਤੇ, 200 ਠੇਕਾ ਕਰਮਚਾਰੀਆਂ ਦਾ ਸਮਾਂ ਪੂਰਾ ਹੋ ਗਿਆ ਸੀ। ਭਾਰੀ ਪੁਲਿਸ ਤਾਇਨਾਤੀ ਦੇ ਦੌਰਾਨ, ਲਗਪਗ 300 ਵਰਕਰਾਂ ਨੇ ਪਲਾਂਟ ਦੇ ਬਾਹਰ ਤੇ 1,500 ਤੋਂ ਵੱਧ ਨੇ ਕੈਂਪਸ ਵਿੱਚ ਪ੍ਰਦਰਸ਼ਨ ਕੀਤਾ। ਆਟੋਮੋਬਾਈਲ ਸੈਕਟਰ ਵਿੱਚ ਆਈ ਮੰਦੀ ਦੇ ਮੱਦੇਨਜ਼ਰ ਗੁੜਗਾਉਂ-ਮਾਨੇਸਰ ਉਦਯੋਗਿਕ ਖੇਤਰ ਵਿੱਚ ਇਹ ਪਹਿਲਾ ਵਿਰੋਧ ਪ੍ਰਦਰਸ਼ਨ ਹੈ।

Related posts

ਮਿਸ ਗਲੋਬਲ ਦਾ ਹਿੱਸਾ ਬਣੇਗੀ ਟਰਾਂਸਜੈਂਡਰ ਨਾਜ਼, ਜਾਣੋ ਕਿਵੇਂ ਸੰਪਨ ਪਰਿਵਾਰ ਤੋਂ ਹੋਣ ਦੇ ਬਾਵਜੂਦ ਕਿਵੇਂ ਰਿਸ਼ਤਿਆਂ ‘ਚ ਆ ਗਈ ਸੀ ਦਰਾਰ

On Punjab

WHO ਦਾ ਦਾਅਵਾ: ਵੈਕਸੀਨ ਲਈ 100 ਬਿਲੀਅਨ ਡਾਲਰ ਦੀ ਲੋੜ, ਅਜੇ 10 ਫੀਸਦ ਵੀ ਇਕੱਠੇ ਨਹੀਂ ਹੋਏ

On Punjab

ਦਿੱਲੀ ਹਿੰਸਾ ਕਾਰਨ ਜਾਮੀਆ ਮਿਲੀਆ ਯੂਨੀਵਰਸਿਟੀ 5 ਜਨਵਰੀ ਤੱਕ ਬੰਦ

On Punjab