37.11 F
New York, US
February 26, 2021
PreetNama
ਖੇਡ-ਜਗਤ/Sports News

ਹੁਣ ਆਨਲਾਈਨ ਨੌਜਵਾਨਾਂ ਨੂੰ ਬੱਲੇਬਾਜ਼ੀ ਦੇ ਗੁਣ ਸਿਖਾਵੇਗਾ ਸਚਿਨ ਤੇਂਦੁਲਕਰ, ਤੁਸੀਂ ਵੀ ਬਣ ਸਕਦੇ ਹੋ ਹਿੱਸਾ

ਭਾਰਤੀ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਲਾਈਵ ਇੰਟਰੈਕਟਿਵ ਕਲਾਸਾਂ ਦੀ ਇਕ ਸੀਰੀਜ਼ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ Unacademy ’ਤੇ ਸਿੱਖਣ ਵਾਲਿਆਂ ਲਈ ਹੀ ਮੁਹੱਈਆ ਹੋਵੇਗੀ। ਭਾਰਤ ਦੇ ਆਨਲਾਈਨ ਲਰਨਿੰਗ ਮੰਚ Unacademy ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਮਹਾਨ ਬੱਲੇਬਾਜ਼ ਤੇਂਦੁਲਕਰ ਨਾਲ ਇਕ ਰਣਨੀਤਕ ਸਾਂਝੇਦਾਰੀ ’ਤੇ ਹਸਤਾਖ਼ਰ ਕੀਤੇ ਹਨ।
ਇਸ ਸੌਦੇ ਦੇ ਹਿੱਸੇ ਦੇ ਰੂਪ ’ਚ Unacademy Learners ਨੂੰ ਲਾਈਵ ਇੰਟਰੈਕਟਿਵ ਕਲਾਸਾਂ ਦੀ ਇਕ ਸੀਰੀਜ਼ ਮਿਲੇਗੀ, ਜਿਸ ਜ਼ਰੀਏ ਮਹਾਨ ਬੱਲੇਬਾਜ਼ਾਂ ਵੱਲੋਂ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿਸ ਨੂੰ ਹਰ ਕੋਈ Unacademy ਪਲੈਟਫਰਾਮ ’ਤੇ ਬਿਨਾਂ ਕਿਸੇ ਫ਼ੀਸ ਤੋਂ ਮੁਹੱਈਆ ਕਰ ਸਕਦਾ ਹੈ। ਸਚਿਨ ਤੇਂਦੁਲਕਰ ਨੂੰ Unacademy ਲਈ ਬ੍ਰਾਂਡ ਅੰਬੈਸਡਰ ਦੇ ਰੂਪ ’ਚ ਕੰਮ ਕਰਨ ਲਈ ਚੁਣਿਆ ਗਿਆ ਹੈ।
ਸਚਿਨ ਤੇਂਦੁਲਕਰ ਨੇ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਆਨਲਾਈਨ ਮੁਫ਼ਤ ਸੈਸ਼ਨ ਕਰ ਰਿਹਾ ਹਾਂ ਤੇ ਕੋਈ ਵੀ ਇਸ ’ਚ ਸ਼ਾਮਿਲ ਹੋ ਸਕਦਾ ਹੈ। ਪੂਰਾ ਵਿਚਾਰ ਮੇਰੇ ਤਜਰਬਿਆਂ ਨੂੰ ਸਾਂਝਾ ਕਰਨ ਬਾਰੇ ਹੈ। ਮੈਂ ਬਹੁਤ ਸਾਰੇ ਬੱਚਿਆਂ ਨਾਲ ਗੱਲਬਾਤ ਕੀਤੀ ਹੈ ਪਰ ਡਿਜੀਟਲ ਗੱਲਬਾਤ ਪਹਿਲੀ ਵਾਰ ਹੋਵੇਗੀ। ਇਹ ਵਿਚਾਰ ਹੁਣ ਕੁਝ ਕੁ ਨੌਜਵਾਨਾਂ ਤਕ ਸੀਮਤ ਨਹੀਂ ਰਹੇਗਾ ਸਗੋਂ ਇਹ ਲੱਖਾਂ ਕੋਲ ਜਾਵੇਗਾ। ਇਹ ਸਾਡਾ ਟੀਚਾ ਹੈ ਤੇ ਹਰ ਕਿਸੇ ਕੋਲ ਇਹ ਪਹੰੁਚ ਹੋਣੀ ਚਾਹੀਦੀ ਹੈ ਤੇ ਮੇਰੇ ਕੋਲੋਂ ਸਵਾਲ ਪੱੁਛਣ ’ਚ ਸਮਰੱਥ ਹੋਣੇ ਚਾਹੀਦੇ ਹਨ।

Related posts

ਬੰਗਲਾਦੇਸ਼ ਦੇ 27 ਕ੍ਰਿਕਟਰਾਂ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਪੈਸੇ ਕੀਤੇ ਦਾਨ

On Punjab

IPL 2020, RCB vs SRH Records: SRH ਬਨਾਮ RCB ਨੇ ਹੁਣ ਤੱਕ 15 ਮੈਚ ਖੇਡੇ, ਜਿਨ੍ਹਾਂ ਚੋਂ ਹੈਦਰਾਬਾਦ ਨੇ 53% ਜਿੱਤੇ, ਜਾਣੇ ਦੋਵਾਂ ਟੀਮਾਂ ਬਾਰੇ ਕੁਝ ਖਾਸ ਗੱਲਾਂ

On Punjab

ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ICU ‘ਚ ਭਰਤੀ, ਹਾਲਾਤ ਗੰਭੀਰ

On Punjab
%d bloggers like this: