Shaifali break tendulkar record: ਨਵੀਂ ਦਿੱਲੀ: ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ 15 ਸਾਲਾਂ ਸ਼ੇਫਾਲੀ ਵਰਮਾ ਵੱਲੋਂ ਇੱਕ ਰਿਕਾਰਡ ਬਣਾਇਆ ਗਿਆ ਹੈ, ਜਿਸ ਵਿੱਚ ਸ਼ੇਫਾਲੀ ਕੌਮਾਂਤਰੀ ਕ੍ਰਿਕਟ ਵਿੱਚ ਅਰਧ ਸੈਂਕੜਾ ਮਾਰਨ ਵਾਲੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ ਹੈ ।
ਜਿਸਦੇ ਨਾਲ ਹੀ ਸ਼ੇਫਾਲੀ ਨੇ ਸਚਿਨ ਤੇਂਦੁਲਕਰ ਦਾ 30 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਹੈ । ਦਰਅਸਲ, ਸ਼ੇਫਾਲੀ ਨੇ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ 49 ਗੇਂਦਾਂ ‘ਤੇ 73 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤੀ ਟੀਮ ਨੇ 84 ਦੌੜਾਂ ਨਾਲ ਜਿੱਤ ਹਾਸਿਲ ਕੀਤੀ ।
ਇਸ ਮੁਕਾਬਲੇ ਵਿੱਚ ਆਪਣਾ ਪੰਜਵਾਂ ਟੀ-20 ਕੌਮਾਂਤਰੀ ਮੈਚ ਖੇਡ ਰਹੀ ਸ਼ੇਫਾਲੀ ਨੇ 73 ਦੌੜਾਂ ਦੀ ਪਾਰੀ ਵਿੱਚ 6 ਚੌਕੇ ਅਤੇ 4 ਛੱਕੇ ਜੜੇ ।
ਜ਼ਿਕਰਯੋਗ ਹੈ ਕਿ ਸ਼ੇਫਾਲੀ ਨੇ ਇਹ ਪ੍ਰਾਪਤੀ 15 ਸਾਲ ਅਤੇ 285 ਦਿਨ ਦੀ ਉਮਰ ਵਿੱਚ ਪੂਰੀ ਕੀਤੀ । ਇਸੇ ਪ੍ਰਾਪਤੀ ਦੇ ਨਾਲ ਸ਼ੇਫਾਲੀ ਨੇ ਮਹਾਨ ਕ੍ਰਿਕਟਰ ਤੇਂਦੁਲਕਰ ਵੀ ਨੂੰ ਪਛਾੜ ਦਿੱਤਾ ਹੈ ।