ਮੁੰਬਈ: ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਪੰਜ ਮਹੀਨੇ ਪੂਰੇ ਹੋ ਗਏ ਹਨ। ਦੋਵੇਂ ਜਣੇ ਇਟਲੀ ਦੇ ਟਸਕਨੀ ’ਚ ਇਸ ਦਾ ਜਸ਼ਨ ਮਨਾ ਰਹੇ ਹਨ। ਇੰਸਟਾਗ੍ਰਾਮ ’ਤੇ ਸੋਨਾਕਸ਼ੀ ਨੇ ਇਸ ਦੇ ਕੁਝ ਪਲ ਸਾਂਝੇ ਕੀਤੇ ਹਨ। ਇਕ ਤਸਵੀਰ ’ਚ ਦੋਵੇਂ ਜਣੇ ‘ਦੇਸੀ’ ਨਾਂ ਦੇ ਇਕ ਸਟੋਰ ਅੱਗੇ ਪੋਜ਼ ਬਣਾ ਰਹੇ ਹਨ। ਅਦਾਕਾਰਾ ਨੇ ਲਿਖਿਆ, ‘‘ਜੋੜਾ ਚੌਥੇ ਹਨੀਮੂਨ ’ਤੇ ਹੈ। ਵਾਈਬ ਹੈ ਵਾਈਬ ਹੈ ਵਾਈਬ ਹੈ’’। ਅਦਾਕਾਰਾ ਨੇ ਤਸਵੀਰ ਨਾਲ ਦਿਲਜੀਤ ਦੋਸਾਂਝ ਦਾ ਗੀਤ ‘ਵਾਈਬ’ ਹੈ ਵੀ ਲਾਇਆ ਹੋਇਆ ਹੈ। ਇਸ ਦੇ ਨਾਲ ਹੀ ਜ਼ਹੀਰ ਨੇ ਵੀ ਇੰਸਟਾਗ੍ਰਾਮ ’ਤੇ ਇਕ ਸਟੋਰ ਵਿੱਚਲੀ ਸੋਨਾਕਸ਼ੀ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ’ਚ ਅਦਾਕਾਰਾ ਆਪਣੇ ਪਤੀ ਨੂੰ ਮਜ਼ਾਕੀਆ ਅੰਦਾਜ਼ ਵਿੱਚ ਵੀਡੀਓ ਬਣਾਉਣ ਤੋਂ ਰੋਕਦੀ ਹੈ। ਇਸ ਤੋਂ ਇਲਾਵਾ ਜ਼ਹੀਰ ਨੇ ਆਪਣੀ ਪਤਨੀ ਦੀ ਹੁੱਡ ਜੈਕੇਟ ਪਾ ਕੇ ਘੁੰਮਦੀ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਦੋਵੇਂ ਜਣੇ ਇਕ ਮਿਊਜ਼ੀਅਮ ’ਚ ਵੀ ਗਏ। ਇਸ ਦੌਰਾਨ ਜਦੋਂ ਜ਼ਹੀਰ ਉਸ ਨੂੰ ਆਪਣੇ ਅਨੁਭਵ ਬਾਰੇ ਪੁੱਛਦਾ ਹੈ ਤਾਂ ਸੋਨਾਕਸ਼ੀ ਕਹਿੰਦੀ ਹੈ, ‘‘ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ’’। ਇੱਥੇ ਉਹ ਮੁਸਕਰਾਉਂਦੀ ਨਜ਼ਰ ਆਉਂਦੀ ਹੈ। ਸੋਨਾਕਸ਼ੀ ਅਤੇ ਜ਼ਹੀਰ 23 ਜੂਨ ਨੂੰ ਮੁੰਬਈ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ।
previous post
next post