37.11 F
New York, US
February 26, 2021
PreetNama
ਸਿਹਤ/Health

ਸਿਹਤ ਕਾਮਿਆਂ ਵੱਲੋਂ ਕਰੋਨਾ ਵੈਕਸੀਨ ਲਗਾਉਣ ਤੋਂ ਇਨਕਾਰ

ਪੰਜਾਬ ਦੇ ਸਿਹਤ ਕਾਮਿਆਂ ਨੇ ਕਰੋਨਾ ਵੈਕਸੀਨ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਵਕਸੀਨ ਨਹੀਂ ਲਗਾਈ ਜਾਵੇਗੀ।

ਸਿਹਤ ਕਾਮਿਆਂ ਨੇ ਅੱਜ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਉਹ ਅੱਜ ਆਪਣੀਆਂ ਮੰਗਾਂ ਮਨਵਾਉਣ ਲਈ ਚੰਡੀਗੜ੍ਹ ਪਹੁੰਚੇ ਹਨ। ਸਿਹਤ ਕਾਮਿਆਂ ਨੇ ਪੰਜਾਬ ਦੇ ਸਿਹਤ ਵਿਭਾਗ ਦੇ ਡਾਇਰੈਕਟੋਰੇਟ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ।

ਇਸ ਮੌਕੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਐਲਾਨ ਕੀਤਾ ਗਿਆ ਕਿ ਕਰੋਨਾ ਵੈਕਸੀਨ ਨਹੀਂ ਲਗਾਈ ਜਾਵੇਗੀ। ਸਿਹਤ ਵਰਕਰਾਂ ਨੇ ਕਿਹਾ ਸਾਨੂੰ ਪਹਿਲਾਂ ਆਰਥਿਕ ਤੌਰ ‘ਤੇ ਸੁਰੱਖਅਤ ਕਰੋ। ਸਾਡੀਆਂ ਹੱਕੀ ਮੰਗਾਂ ਅੱਗੇ ਕਰੋਨਾ ਵੱਡੀ ਚੀਜ਼ ਨਹੀਂ ਹੈ।

Related posts

Covid-19 vaccine: ਆਕਸਫੋਰਡ ਦੇ ਤੀਜੇ ਪੜਾਅ ‘ਚ ਮਨੁੱਖੀ ਪਰੀਖਣ ‘ਚ ਸੱਤ ਵਾਲੰਟੀਅਰਾਂ ਕੀਤੇ ਗਏ ਬਾਹਰ, ਇਹ ਹੈ ਕਾਰਨ

On Punjab

ਕੋਰੋਨਾ ਦਾ ਟੀਕਾ ਲਵਾਉਣ ਵਾਲਿਆਂ ਨੂੰ ਦੋ ਮਹੀਨਿਆਂ ਲਈ ਛੱਡਣੀ ਹੋਵੇਗੀ ਸ਼ਰਾਬ

On Punjab

ਬੱਤਾ ਪੀਣ ਦੇ ਸ਼ੌਕੀਨ ਸਾਵਧਾਨ! ਖੋਜ ‘ਚ ਵੱਡਾ ਖੁਲਾਸਾ

On Punjab
%d bloggers like this: