PreetNama
ਰਾਜਨੀਤੀ/Politics

ਸਾਨੂੰ ਹਰਾਉਣ ਲਈ ਪਤਾ ਨਹੀਂ ਕਿੱਥੋਂ -ਕਿੱਥੋਂ ਆਈਆਂ ਨੇ ਪਾਰਟੀਆਂ : ਕੇਜਰੀਵਾਲ

kejriwal att
acks to shah: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜ਼ੁਬਾਨੀ ਜੰਗ ਹੁਣ ਤੇਜ਼ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਨੂੰ ਦਿੱਲੀ ਵਿੱਚ ਕੋਈ ਨਹੀਂ ਮਿਲਿਆ, ਤਾ ਇਸ ਲਈ ਸੰਸਦ ਮੈਂਬਰਾਂ ਦੀ ਫੌਜ ਬਾਹਰੋਂ ਲਿਆਂਦੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ “ਉਹ ਤੁਹਾਡੇ ਬੇਟੇ ਨੂੰ ਹਰਾਉਣ ਆਏ ਹਨ।”

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਆਰ.ਜੇ.ਡੀ ਪਤਾ ਨਹੀਂ ਕਿੱਥੋਂ -ਕਿੱਥੋਂ ਪਾਰਟੀਆਂ ਸਾਨੂੰ ਹਰਾਉਣ ਲਈ ਆਂ ਰਹੀਆਂ ਹਨ। ਇੱਕ ਜਨਤਕ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਤੁਹਾਨੂੰ ਕਹੇਗੀ ਕਿ ਸਕੂਲ ਖਰਾਬ ਹਨ, ਕਲੀਨਿਕ ਖਰਾਬ ਹਨ। ਪਰ ਤੁਸੀਂ ਉਨ੍ਹਾਂ ਨੂੰ ਚਾਹ ਪਿਆ ਕਿ ਵਾਪਸ ਭੇਜ ਦਿਓ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਅਪਮਾਨ ਬਰਦਾਸ਼ਤ ਨਹੀਂ ਕਰਨਗੇ।
ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਭਾਜਪਾ ਵੱਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਦਿੱਲੀ ਦੇ ਮੁੱਖ ਮੰਤਰੀ ਨੇ ਵਿਰੋਧੀਆਂ ਉੱਤੇ ਸਖਤ ਹਮਲਾ ਬੋਲਿਆ ਹੈ। ਰੈਲੀ ਵਿਚ ਉਨ੍ਹਾਂ ਕਿਹਾ ਕਿ ਜੇ ਉਹ ਆਉਂਦੇ ਹਨ ਤਾਂ ਪੁੱਛੋ ਕਿ ਉਹ ਕਿਸ ਰਾਜ ਤੋਂ ਆਏ ਹਨ। ਕੀ ਤੁਸੀਂ ਦਿੱਲੀ ਬਾਰੇ ਕੁਝ ਜਾਣਦੇ ਹੋ? ਉਨ੍ਹਾਂ ਨੂੰ ਪੁੱਛੋ ਕਿ ਤੁਹਾਡੇ ਰਾਜ ਵਿੱਚ ਕਿੰਨੇ ਘੰਟੇ ਬਿਜਲੀ ਆਉਂਦੀ ਹੈ? ਉਨ੍ਹਾਂ ਨੂੰ ਦੱਸੋ ਕਿ ਦਿੱਲੀ ਵਿਚ 24 ਘੰਟੇ ਬਿਜਲੀ ਆਉਂਦੀ ਹੈ ਅਤੇ ਬਿਜਲੀ ਮੁਫਤ ਵੀ ਹੈ।

ਭਾਜਪਾ ਨੇਤਾਵਾਂ ‘ਤੇ ਵਰ੍ਹਦਿਆਂ ਕੇਜਰੀਵਾਲ ਨੇ ਕਿਹਾ ਕਿ ਮੈਂ ਸਕੂਲ ਹਸਪਤਾਲ ਠੀਕ ਕਰਨਾ ਚਾਹੁੰਦਾ ਹਾਂ, ਤਾ ਇਹ ਭਾਜਪਾ ਵਾਲੇ ਕਹਿੰਦੇ ਹਨ, ਕੇਜਰੀਵਾਲ ਨੂੰ ਹਰਾਓਂ। ਮਹੱਤਵਪੂਰਣ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਲਗਾਤਾਰ ਭਾਜਪਾ ਦੇ ਹਮਲੇ ਵਿੱਚ ਰਹਿੰਦੇ ਹਨ। ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਵੀਡੀਓ ਜਾਰੀ ਕਰਦਿਆਂ ਦੋਸ਼ ਲਾਇਆ ਸੀ ਕਿ ਦਿੱਲੀ ਦੇ ਸਕੂਲਾਂ ਵਿਚ ਕੋਈ ਕ੍ਰਾਂਤੀ ਨਹੀਂ ਆਈ ਹੈ। ਭਾਜਪਾ ਵੱਲੋਂ ਵੀਡੀਓ ਜਾਰੀ ਕਰਕੇ ਸਕੂਲਾਂ ਦੀ ਅਸਲੀਅਤ ਨੂੰ ਦਰਸਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

Related posts

ਜੰਮੂ-ਕਸ਼ਮੀਰ ਤੇ ਲੱਦਾਖ ਲਈ ਮੋਦੀ ਸਰਕਾਰ ਦਾ ਨਵਾਂ ਪੈਂਤੜਾ

On Punjab

HappyFriendshipDay2019: ਇਸ ਅਦਾਕਾਰਾ ਨੇ ਕਿਹਾ ਮੋਦੀ ਤੋਰਨ ਰਾਹੁਲ ਨਾਲ ਉਸ ਦੇ ਵਿਆਹ ਦੀ ਗੱਲ

On Punjab

ਚੋਣਾਂ ਜਿੱਤਣ ‘ਤੇ ਟਰੂਡੋ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫਾ

On Punjab
%d bloggers like this: