27.82 F
New York, US
January 17, 2025
PreetNama
ਸਮਾਜ/Social

ਸ਼ਰਧਾਲੂਆਂ ਨਾਲ ਭਰੀ ਬੱਸ ਡਿੱਗੀ ਖੱਡ ‘ਚ, ਦਰਜਨ ਹਲਾਕ, ਕਈ ਜ਼ਖਮੀ

ਨਵੀਂ ਦਿੱਲੀ: ਨੇਪਾਲ ਦੇ ਸਿੰਧੂਪਾਲਚੋਕ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਦੇ ਖੱਡ ‘ਚ ਡਿੱਗਣ ਨਾਲ ਤਕਰੀਬਨ 12 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ। ਇਸ ਬੱਸ ਵਿੱਚ ਤਕਰੀਬਨ 40 ਲੋਕ ਸਵਾਰ ਸਨ।ਪੁਲਿਸ ਅਨੁਸਾਰ 40 ਸ਼ਰਧਾਲੂਆਂ ਨਾਲ ਭਰੀ ਬੱਸ ਕਾਲੀਚੋਕ ਮੰਦਰ ਤੋਂ ਵਾਪਸ ਆ ਰਹੀ ਸੀ। ਇਸ ਦੌਰਾਨ ਅੱਜ ਸਵੇਰੇ ਤਕਰੀਬਨ ਸਾਢੇ ਅੱਠ ਵਜੇ ਸਿੰਧੂਪਾਲਚੋਕ ਜ਼ਿਲੇ ‘ਚ ਸੁਨਕੋਸ਼ੀ ਦਿਹਾਤੀ ਨਗਰ ਪਾਲਿਕਾ ਨੇੜੇ ਬੱਸ ਇੱਕ ਡੂੰਗੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਇੱਕ ਦਰਜਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਕਾਲੀਚੋਕ ਤੋਂ ਭਗਤਪੁਰ ਜਾ ਰਹੀ ਬੱਸ ਅਚਾਨਕ ਆਪਣਾ ਕੰਟਰੋਲ ਗਵਾ ਬੈਠੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਮੌਕੇ ‘ਤੇ ਰਾਹਤ ਅਤੇ ਬਚਾਅ ਕੀਤਾ ਗਿਆ। ਪੁਲਿਸ ਨੇ ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਾ ਦਿੱਤਾ ਹੈ।

Related posts

ਲੱਖਾਂ ਪੜ ਲੈ ਕਿਤਾਬਾਂ

Pritpal Kaur

ਬੈਂਕਾਂ ‘ਚ 5 ਦਿਨ ਨਹੀਂ ਹੋਵੇਗਾ ਕੰਮਕਾਜ, ਦੇਸ਼ ਵਿਆਪੀ ਹੜਤਾਲ ਦਾ ਐਲਾਨ

On Punjab

ਮੁੰਬਈ ’ਚ 25 ਸਾਲਾ ਏਅਰਹੋਸਟੈਸ ਨਾਲ ਬਲਾਤਕਾਰ

On Punjab