50.29 F
New York, US
November 27, 2020
PreetNama
ਸਮਾਜ/Social

ਸਰਕਾਰ ਵੱਲੋਂ 10 ਲੱਖ ਨਿਓਲੇ ਮਾਰਨ ਦਾ ਐਲਾਨ, ਕੋਰੋਨਾ ਕੇਸ ਵਧਣ ਮਗਰੋਂ ਫੈਸਲਾ

ਡੈਨਮਾਰਕ ਸਰਕਾਰ ਨੇ ਕੋਰੋਨਾਵਾਇਰਸ ਦੀ ਲਾਗ ਦੀ ਰੋਕਥਾਮ ਲਈ 10 ਲੱਖ ਨਿਓਲੇ ਮਾਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਦੇਸ਼ ਭਰ ਦੇ ਖੇਤ ਮਾਲਕਾਂ ਨੂੰ ਆਦੇਸ਼ ਦਿੱਤੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਫੈਸਲਾ ਜਾਨਵਰਾਂ ਵਿੱਚ ਕੋਵਿਡ-19 ਦੇ ਫੈਲਣ ਦੇ ਖੁਲਾਸੇ ਤੋਂ ਬਾਅਦ ਲਿਆ ਗਿਆ ਹੈ।

ਯੂਐਸ ਦੇ ਖੇਤੀਬਾੜੀ ਵਿਭਾਗ ਨੇ ਡੈੱਨਮਾਰਕ ਦੇ ਉੱਤਰੀ ਜੁਟਲੈਂਡ ਦੇ ਇੱਕ ਫਾਰਮ ਤੋਂ ਕੋਵਿਡ-19 ਦੀ ਲਾਗ ਬਾਰੇ ਜਾਣਕਾਰੀ ਦਿੱਤੀ। ਉਸ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਨਿਓਲੇ ਦੇ ਖੇਤ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਵਿੱਚ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ, ਡੈਨਮਾਰਕ ਦੀ ਸਰਕਾਰ ਨੇ ਨਿਓਲਿਆਂ ਦੇ ਫਾਰਮ ਤੋਂ ਨਮੂਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਇਸ ਦੌਰਾਨ, 34 ਨਿਓਲਿਆਂ ਦੇ ਨਮੂਨਿਆਂ ਦੀ ਜਾਂਚ ‘ਚ ਕੋਰੋਨਾਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਉਸ ਤੋਂ ਬਾਅਦ ਸਰਕਾਰ ਨੇ ਨੇਵਲਿਆਂ ਦੇ ਫਾਰਮ ਵਿਚ ਕੋਵਿਡ-19 ਨੂੰ ਰੋਕਣ ਲਈ ਪਾਬੰਦੀਆਂ ਤੇ ਉਪਾਅ ਲਾਗੂ ਕੀਤੇ ਹਨ। ਅਕਤੂਬਰ ਦੇ ਸ਼ੁਰੂ ਵਿੱਚ, ਹਾਲਾਂਕਿ, ਲਾਗ ਦੇ ਮਾਮਲਿਆਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਉੱਤਰੀ ਜਟਲੈਂਡ ਦੇ ਸਿਰਫ 60 ਨਿਓਲਿਆਂ ‘ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਜਦੋਂਕਿ 46 ਹੋਰ ਨੂੰ ਸ਼ੱਕ ਦੀ ਸੰਭਾਵਨਾ ਦੇ ਮੱਦੇਨਜ਼ਰ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਇਸ ਖੁਲਾਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ 10 ਲੱਖ ਨਿਓਲਿਆਂ ਦੀ ਹੱਤਿਆ ਦੇ ਫੈਸਲੇ ਦੀ ਖ਼ਬਰ ਮਗਰੋਂ ਸੋਸ਼ਲ ਮੀਡੀਆ ‘ਤੇ ਸਰਕਾਰ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਸਥਾਨਕ ਲੋਕਾਂ ਨੇ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ। ਇਸ ਫੈਸਲੇ ਦੇ ਸਮਰਥਨ ਵਿਚ ਆਏ ਲੋਕਾਂ ਦਾ ਕਹਿਣਾ ਹੈ ਕਿ ਮੁਸ਼ਕਲ ਹਾਲਾਤ ਵਿੱਚ ਪਹਿਲਾਂ ਮਨੁੱਖੀ ਸਿਹਤ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

Related posts

Fastag ਤੋਂ ਇਲਾਵਾ ਇਸ ਸਾਲ ਦੇਸ਼ ‘ਚ ਹੋਏ ਇਹ ਵੱਡੇ ਬਦਲਾਅ

On Punjab

ਹੁਣ ਮੋਟਰ ਇੰਡਸਟਰੀ ‘ਤੇ ਛਾਇਆ ਮੰਦੀ ਦਾ ਅਸਰ, ਹੌਂਡਾ ਨੇ ਅਣਮਿਥੀ ਛੁੱਟੀ ‘ਤੇ ਭੇਜੇ 300 ਮੁਲਾਜ਼ਮ

On Punjab

ਇਟਲੀ ਦੇ ਰਸਤੇ ‘ਤੇ ਭਾਰਤ, ਮੌਤਾਂ ਤੇ ਕੇਸਾਂ ਦੀ ਰਫਤਾਰ ਇੱਕੋ ਜਿਹੀ, ਫ਼ਰਕ ਸਿਰਫ਼ ਸਮੇਂ ਦਾ

On Punjab