44.96 F
New York, US
April 19, 2024
PreetNama
ਸਮਾਜ/Social

ਵਿਸ਼ਵਾਸ–>ਸਭ ਤੋਂ ਖੂਬਸੂਰਤ ਬੂਟਾ

ਇੱਕ ਅਜਿਹਾ ਸ਼ਬਦ ਜਿਸ ਨੂੰ ਪੜ੍ਹਨ ਲਈ ਕੇਵਲ ਇੱਕ ਸੈਕਿੰਡ,ਸਮਝਣ ਲਈ ਇੱਕ ਦਿਨ ਅਤੇ ਸਿੱਧ ਕਰਨ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ, ਉਸ ਨੂੰ ਵਿਸ਼ਵਾਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਅਜਿਹੀ ਸ਼ਕਤੀ ਹੈ ਜਿਸ ਨਾਲ ਆਸ ਬੱਝਦੀ, ਸ਼ਾਂਤੀ ਮਿਲਦੀ ਹੈ ਅਤੇ ਅਸੰਭਵ ਨੂੰ ਜੀਵਨ ਵਿੱਚ ਸੰਭਵ ਬਣਾਉਣ ਵਿੱਚ ਮਦਦ ਮਿਲਦੀ ਹੈ। ਦੁਨੀਆਂ ਦਾ ਸਭ ਤੋਂ ਖੂਬਸੂਰਤ ਬੂਟਾ ਵਿਸ਼ਵਾਸ ਹੈ।ਜੋ ਜ਼ਮੀਨ ਵਿੱਚ ਨਹੀਂ, ਦਿਲਾਂ ਵਿੱਚ ਉੱਗਦਾ ਹੈ, ਪ੍ਰਮਾਤਮਾ ਵੱਲੋਂ ਸਿਰਜੀ ਸਾਰੀ ਦੁਨੀਆਂ ਵਿਸ਼ਵਾਸ ਦੇ ਸਹਾਰੇ ਤੇ ਟਿਕੀ ਹੋਈ ਹੈ। ਵਿਸ਼ਵਾਸ ਹੀ ਹੈ ਜਿਸ ਦੇ ਸਹਾਰੇ ਮਨੁੱਖੀ ਜੀਵਨ ਚੱਲਦਾ ਹੈ ਤੇ ਫਲਦਾ-ਫੁਲਦਾ ਹੈ ਪਰਿਵਾਰਕ ਸਬੰਧਾਂ ਦਾ ਆਧਾਰ ਵੀ ਸਿਰਫ ਵਿਸ਼ਵਾਸ ਹੀ ਹੁੰਦਾ ਹੈ। ਅਪਣਾਪਨ ਤਾਂ ਹਰ ਕੋਈ ਵਿਖਾਉਂਦਾ ਹੈ ਪਰ ਅਪਨਾ ਕੋਣ ਹੈ ਇਹ ਉਸ ਵਿਅਕਤੀ ਦੇ ਵਿਸ਼ਵਾਸ ‘ਤੇ ਹੀ ਨਿਰਭਰ ਕਰਦਾ ਹੈ, ੲਿਹ ਵਿਸ਼ਵਾਸ ਹੀ ਹੈ ਜਿਸ ਨਾਲ ਉਜੜੀ ਹੋਈ ਦੁਨੀਆਂ ਵਿੱਚ ਵੀ ਰੋਸ਼ਨੀ ਲਿਆਂਦੀ ਜਾ ਸਕਦੀ ਹੈ। ਵਿਸ਼ਵਾਸ ਅੱਗੇ ਵਧਣ ਦੀ ਤਾਕਤ ਹੈ। ਜਿਨ੍ਹਾਂ ਵਿਅਕਤੀਆਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਹੈ, ਉਹ ਜਿੱਤ ਪ੍ਰਾਪਤ ਕਰ ਲੈਂਦੇ ਹਨ।ਇਹ ਪ੍ਰਮਾਤਮਾ ਵਿੱਚ ਵੀ ਵਿਸ਼ਵਾਸ ਹੁੰਦਾ ਹੈ, ਜਿਸ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਅਸੀਂ ਆਪਣੀਆਂ ਬੇਚੈਨੀਆਂ ਅਤੇ ਚਿੰਤਾਵਾਂ ਤੋਂ ਛੁਟਕਾਰਾ ਪਾ ਲੈਂਦੇ ਹਾਂ। ਵਿਸ਼ਵਾਸ ਅਤੇ ਦੁਆ ਨਜ਼ਰ ਨਹੀਂ ਆਉਂਦੀ,ਪਰ ਇਹ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੰਦੇ ਹਨ। ਪਿਆਰ ‌ਜੋ ਜੀਵਨ ਨੂੰ ਖੂਬਸੂਰਤ ਅਤੇ ਅਰਾਮਦਾਇਕ ਬਣਾਉਣ ਵਿੱਚ‌ ਮਹੱਤਵਪੂਰਨ ਹੁੰਦਾ ਹੈ ਉਸ ਨੂੰ ਕੇਵਲ ਵਿਸ਼ਵਾਸ ਹੀ ਮਜ਼ਬੂਤ ਕਰਦਾ ਹੈ। ਜੇਕਰ ਕਿਤੇ ਧੋਖੇ ਦਾ ਜ਼ਰਾ ਕੁ ਹੀ ਝਟਕਾ ਲੱਗੇ ਤਾਂ ਪਿਆਰ ਖੇਰੂੰ -ਖੇਰੂੰ ਹੋ ‌ਜਾਂਦਾ ਹੈ । ਇੱਕ ‌ਵਾਰ ਜਦੋਂ ਇਨਸਾਨ ਦਾ ਕਿਸੇ ਤੋਂ ਵਿਸ਼ਵਾਸ ਟੁੱਟ ‌ਜਾਵੇ ਤਾਂ ਫਿਰ ਦੁਨੀਆਂ ਦੀ ਕੋਈ ਵੀ ‌ਤਾਕਤ ਇਸ ਨੂੰ ਮੁੜ ਜੋੜ ਨਹੀਂ ਸਕਦੀ , ਵਿਸ਼ਵਾਸ ਕਿਸੇ ਕੀਮਤ ਤੇ ਖਰੀਦਿਆ ਵੀ ਨਹੀਂ ਜਾ ਸਕਦਾ, ਇਹ ਤਾਂ ਕੇਵਲ ਕਮਾਇਆ ਹੀ ਜਾ ਸਕਦਾ ਹੈ, ਜੀਵਨ ਵਿੱਚ ਹੋਣ ਵਾਲੀਆਂ ਚੰਗੀਆਂ ‌ਮਾੜੀਆਂ ਘਟਨਾਵਾਂ ਦੇ ਨਾਲ ਹੀ ਕਿਸੇ ਵਿਅਕਤੀ ਦਾ ਵਿਸ਼ਵਾਸ ਲਗਾਤਾਰ ਘਟਦਾ ਵਧਦਾ ਰਹਿੰਦਾ ਹੈ, ਰਿਸ਼ਤੇ, ਪਿਆਰ ਅਤੇ ‌ਮਿੱਤਤਰਤਾ ਹਰ ਜਗ੍ਹਾ ਮਿਲਦੇ ਹਨ। ਪਰ ਇਹ ਠਹਿਰਦੇ ਕੇਵਲ ਉੱਥੇ ਹੀ ਹਨ, ਜਿਥੇ ਇਨ੍ਹਾਂ ਨੂੰ ਵਿਸ਼ਵਾਸ ਦਾ ਆਦਰ ਮਿਲਦਾ ਹੈ। ਜੀਵਨ ਦੇ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਕਿਸੇ ਦੇ ਅਹੁਦੇ ਜਾਂ ਪ੍ਰਸਿੱਧੀ ਦੇ ਮੁਥਾਜ ਨਹੀਂ ਹੁੰਦੇ, ਉਹ ‌ਕੇਵਲ ਵਿਸ਼ਵਾਸ ਦੀ ਬੁਨਿਆਦ ‘ਤੇ ਹੀ ਟਿਕੇ ਹੁੰਦੇ ਹਨ। ਅਜਿਹੇ ਰਿਸ਼ਤੇ ਜਿਨ੍ਹਾਂ ਦੀ ਸਿਲਾਈ ਪਿਆਰ ਅਤੇ ਵਿਸ਼ਵਾਸ਼ ਨਾਲ ਹੋਈ ਹੁੰਦੀ ਹੈ, ੳੁਨ੍ਹਾਂ ਦਾ ਟੁੱਟਣਾ ਮੁਸ਼ਕਿਲ ਹੁੰਦਾ ਹੈ, ਬੇਵਿਸ਼ਵਾਸੀ ਨਾਲ ਪੈਦਾ ਹੋਇਆ ਸ਼ੱਕ ਇੱਕ ਮਾਨਸਿਕ ਬਿਮਾਰੀ ‌ਹੈ।ਜੋ ਅੱਗੇ ਡਰ ਨੂੰ ਜਨਮ ‌ਦਿੰਦੀ ਹੈ ਸ਼ੱਕ ਤੇ ਡਰ ਦੀ ਮੌਜੂਦਗੀ ਵਿੱਚ ਕੋਈ ਵੀ ਮਨੁੱਖ ਚਾਹ ਕੇ ਵੀ ਚੰਗਾ ਨਹੀਂ ਕਰ ਸਕਦਾ, ਕੋਈ ਵੀ ਵਿਅਕਤੀ ਕੇਵਲ ਉਸ ਘਰ ਵਿੱਚ ਹੀ ਜਾਂਦਾ ਹੈ ਜਿਥੇ ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਉੱਥੇ ਹਰ ਕੋਈ ਉਸ ਨੂੰ ਖਿੜੇ ਮੱਥੇ ਸਵੀਕਾਰ ਕਰੇਗਾ ਅਤੇ ਉਸ ਨੂੰ ਬਣਦਾ ਮਾਣ- ਸਨਮਾਨ ਮਿਲੇਗਾ। ਦੁਨੀਆਂ ਦਾ ਸਭ ਤੋਂ ਖੂਬਸੂਰਤ ਤੋਹਫ਼ਾ ਵਿਸ਼ਵਾਸ ‌ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਦੇ ਵਿਸ਼ਵਾਸ ‘ਤੇ ‌ਖਰੇ ਉਤਰਦੇ ਹੋ ਤਾਂ ਉਸ ਦੇ ਜੀਵਨ ਵਿੱਚ ਖੁਸ਼ੀਆਂ ਭਰ ਦਿੰਦੇ ਹੋ, ਇਸ ਲਈ ਕਦੇ ਵੀ ਕਿਸੇ ਦਾ ਵਿਸ਼ਵਾਸ ਨਾ ਤੋੜੋ। ਵਿਸ਼ਵਾਸ ਦੁਨੀਆਂ ਵਿੱਚ ਗੁਆਉਣ ਲਈ ਸਭ ਤੋਂ ਸੌਖੀ ਚੀਜ਼ ਹੈ, ਪਰ ਇਸ ਨੂੰ ਦੁਬਾਰਾ ਪਾਉਣਾ ਸਭ ਤੋਂ ਔਖਾ ਹੈ ਕਿਉਂਕਿ ਅਜਿਹੇ ਲੋਕਾਂ ਤੇ ਫਿਰ ਕੋਈ ਵੀ ਵਿਸ਼ਵਾਸ ਨਹੀਂ ਕਰਦਾ, ਕਿਸੇ ਨੂੰ ਮੁਆਫ ਤਾਂ ਵਾਰ-ਵਾਰ ਕੀਤਾ ਜਾ ਸਕਦਾ ਹੈ।ਪਰ ਉਸ ‘ਤੇ ਵਿਸ਼ਵਾਸ ਵਾਰ-ਵਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਲੋਕਾਂ ਤੇ ਕਦੇ ਵਿਸ਼ਵਾਸ ਨਾ ਕਰੋ, ਜਿਨ੍ਹਾਂ ਦਾ ਖਿਆਲ ਵਕਤ ਨਾਲ ਬਦਲਦਾ ਰਹੇ ਵਿਸ਼ਵਾਸ ਨੂੰ ਸਦਾ ਤਰਕ ਨਾਲ ਤੋੜਨਾ ਚਾਹੀਦਾ ਹੈ,ਇਸ ਲਈ ਕਿਸੇ ਨੂੰ ਚੰਗੀ ਤਰ੍ਹਾਂ ਸਮਝੇ‌ ਬਿਨ੍ਹਾਂ ਉਸ ‘ਤੇ ਵਿਸ਼ਵਾਸ ਨਾ ਕਰੋ ਤਾਂ ਹੀ ਅਸੀਂ ਆਪਣੇ ਮਹਿਕਦੇ ਜੀਵਨ ਦੀ‌ ਖੁਸ਼ਬੂ ਲੱਮੇਂ ਸਮੇਂ ਤਕ ਕਾਇਮ ਰੱਖ ਸਕਦੇ ਹਾਂ।

 

ਜਸਵਿੰਦਰ ਕੌਰ
9465806991

Related posts

ਐੱਫਏਟੀਐੱਫ ਦੇ ਡਰੋਂ ਪਾਕਿ ਨੇ ਹਾਫਿਜ਼ ਸਈਦ ‘ਤੇ ਕੱਸਿਆ ਸ਼ਿਕੰਜਾ, ਮੁੰਬਈ ਹਮਲੇ ਦੇ ਮਾਸਟਰ ਮਾਈਂਡ ਦੇ ਪੰਜ ਗੁਰਗਿਆਂ ਨੂੰ 9 ਸਾਲ ਦੀ ਕੈਦ

On Punjab

ਦੁਨੀਆ ਦੀ ਸਭ ਤੋਂ ਵੱਡੀ ਦਸਤਾਨੇ ਬਣਾਉਣ ਵਾਲੀ ਕੰਪਨੀ ‘ਚ ਕੋਰੋਨਾ ਸੰਕ੍ਰਮਤ ਮਜ਼ਦੂਰ ਦੀ ਮੌਤ, ਕੰਪਨੀ ਦੇ ਸ਼ੇਅਰਾਂ ‘ਚ ਆਈ ਗਿਰਾਵਟ

On Punjab

ਅਹਿਮ ਖ਼ਬਰ ! UK ਨੇ ਵੀਜ਼ਾ ਨਿਯਮ ਕੀਤੇ ਸਖ਼ਤ, ਭਾਰਤ ਸਮੇਤ ਸੈਂਕੜੇ ਦੇਸ਼ ਹੋਣਗੇ ਪ੍ਰਭਾਵਿਤ

On Punjab