64.15 F
New York, US
October 7, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਵਿਦੇਸ਼ ਪਾਇਲਟਾਂ ਦੀ ਹੜਤਾਲ: ਏਅਰ ਕੈਨੇਡਾ ਨੇ ਸਰਕਾਰ ਤੋਂ ਦਖਲ ਮੰਗਿਆ

ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਸੇਵਾ ਅਤੇ ਕਾਰੋਬਾਰੀ ਆਗੂਆਂ ਨੇ ਬੀਤੇ ਦਿਨ ਸੰਘੀ ਸਰਕਾਰ ਤੋਂ ਸ਼ਟਡਾਊਨ ਤੋਂ ਬਚਣ ਦੀ ਆਸ ਵਿੱਚ ਆਪਣੇ ਪਾਇਲਟਾਂ ਨਾਲ ਵਾਰਤਾ ’ਚ ਦਖਲ ਦੇਣ ਦੀ ਮੰਗ ਕੀਤੀ ਪਰ ਕਿਰਤ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਸਮਝੌਤੇ ’ਤੇ ਗੱਲਬਾਤ ਕਰਨੀ ਚਾਹੀਦੀ ਹੈ। ਏਅਰ ਕੈਨੇਡਾ ਦੇ ਬੁਲਾਰੇ ਕ੍ਰਿਸਟੌਫ ਹੈਨੇਬੈਲੇ ਨੇ ਕਿਹਾ ਕਿ ਏਅਰਲਾਈਨ ਗੱਲਬਾਤ ਲਈ ਪ੍ਰਤੀਬੱਧ ਹੈ ਪਰ ਉਸ ਨੂੰ ਏਅਰ ਲਾਈਨ ਪਾਇਲਟ ਐਸੋਸੀਏਸ਼ਨ ਦੀਆਂ ਤਨਖਾਹਾਂ ਸਬੰਧੀ ਮੰਗਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਉਹ ਪੂਰਾ ਨਹੀਂ ਕਰ ਸਕਦੇ। 5200 ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਲਗਾਤਾਰ ਰਿਕਾਰਡ ਮੁਨਾਫਾ ਕਮਾ ਰਹੀ ਹੈ, ਜਦਕਿ ਉਨ੍ਹਾਂ ਨੂੰ ਆਸ ਹੈ ਕਿ ਪਾਇਲਟ ਘੱਟ ਮੁਆਵਜ਼ਾ ਸਵੀਕਾਰ ਕਰਨਗੇ। ਪਾਇਲਟ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਅਮਰੀਕੀ ਹਵਾਈ ਸੇਵਾ ਦੇ ਬਰਾਬਰ ਤਨਖਾਹ ਦਿੱਤੀ ਜਾਵੇ।

Related posts

Raw Banana Benefits : ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਗੁਣਕਾਰੀ ਹਨ ਕੱਚੇ ਕੇਲੇ, ਜਾਣੋ ਇਸ ਦੇ ਹੋਰ ਫਾਇਦੇ

On Punjab

Opposition Meet: ਸ਼ਿਮਲਾ ਦੀ ਬਜਾਏ ਹੁਣ ਬੈਂਗਲੁਰੂ ‘ਚ ਹੋਵੇਗੀ ਵਿਰੋਧੀ ਪਾਰਟੀਆਂ ਦੀ ਮੀਟਿੰਗ, 13 ਤੇ 14 ਜੁਲਾਈ ਨੂੰ ਹੋਣਗੀਆਂ ਵਿਚਾਰਾਂ

On Punjab

ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਯੂਕਰੇਨ ਦੇ ਹਸਪਤਾਲਾਂ ‘ਤੇ 620 ਹੋਏ ਹਮਲੇ – WHO

On Punjab