27.82 F
New York, US
January 17, 2025
PreetNama
ਖਾਸ-ਖਬਰਾਂ/Important News

ਵਿਕਰਮ ਲੈਂਡਰ ਦੀ ਹੋਈ ਸੀ ਹਾਰਡ ਲੈਂਡਿੰਗ, ਨਾਸਾ ਵੱਲੋਂ ਖੁਲਾਸਾ

ਵਾਸ਼ਿੰਗਟਨ: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਆਪਣੇ ‘ਲੂਨਰ ਰਿਕਾਨਿਸੰਸ ਆਰਬਿਟਰ ਕੈਮਰਾ’ ਰਾਹੀਂ ਉਸ ਥਾਂ ਦੀਆਂ ‘ਹਾਈ ਰੈਜੋਲੂਸ਼ਨ’ ਤਸਵੀਰਾਂ ਭੇਜੀਆਂ ਹਨ ਜਿੱਥੇ ‘ਚੰਦਰਯਾਨ-2’ ਮਿਸ਼ਨ ਤਹਿਤ ਲੈਂਡਰ ਵਿਕਰਮ ਦੀ ‘ਸਾਫਟ ਲੈਂਡਿੰਗ’ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ੁੱਕਰਵਾਰ ਨੂੰ ਜਾਰੀ ਇਨ੍ਹਾਂ ਤਸਵੀਰਾਂ ‘ਚ ਨਾਸਾ ਨੇ ਸਾਬਤ ਕੀਤਾ ਹੈ ਕਿ ਵਿਕਰਮ ਦੀ ਹਾਰਡ ਲੈਂਡਿੰਗ ਹੋਈ ਸੀ।

ਨਾਸਾ ਨੇ ਐਲਆਰਓ ਪੁਲਾੜ ਵਾਹਨ ਨਾਲ 17 ਸਤੰਬਰ ਨੂੰ ਚੰਨ ਦੇ ਅਣਛੂਹੇ ਦੱਖਣੀ ਧਰੁਵ ਨੇੜਿਓਂ ਲੰਘਣ ਦੌਰਾਨ ਉਸ ਥਾਂ ਦੀਆਂ ਕਈ ਤਸਵੀਰਾਂ ਲਈਆਂ ਪਰ ਐਲਆਰਓ ਦੀ ਟੀਮ ਲੈਂਡਰ ਦੀ ਥਾਂ ਜਾਂ ਉਸ ਦੀ ਤਸਵੀਰ ਦਾ ਪਤਾ ਨਹੀਂ ਲਾ ਸਕੀ। ਨਾਸਾ ਨੇ ਕਿਹਾ ਕਿ ਵਿਕਰਮ ਦੀ ਹਾਰਡ ਲੈਂਡਿੰਗ ਹੋਈ ਤੇ ਪੁਲਾੜ ਯਾਨ ਦੇ ਥਾਂ ਦਾ ਅਜੇ ਤਕ ਪਤਾ ਨਹੀਂ ਲੱਗਿਆ।ਨਾਸਾ ਨੇ ਦੱਸਿਆ ਕਿ ਇਹ ਤਸਵੀਰਾਂ ਲੂਨਰ ਰਿਕਾਨਿਸੰਸ ਆਰਬਿਟਰ ਕੈਮਰਾ ਕਲਿਕਮੈਪ ਨੇ ਤੈਅ ਸਥਾਨ ਤੋਂ ਉਡਾਣ ਭਰਣ ਦੌਰਾਨ ਕਲਿੱਕ ਕੀਤੀਆਂ। ਚੰਦਰਯਾਨ-2 ਦੇ ਵਿਕਰਮ ਮਾਡਿਊਲ ਦੀ ਸੱਤ ਸਤੰਬਰ ਨੂੰ ਚੰਨ੍ਹ ਦੀ ਸਤ੍ਹ ‘ਤੇ ਸਾਫਟ ਲੈਂਡਿੰਗ ਕਰਨ ਲਈ ਇਸਰੋ ਦੀ ਕੋਸ਼ਿਸ਼ ਨਾਕਾਮਯਾਬ ਰਹੀ ਸੀ। ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹੀ ਵਿਕਰਮ ਦਾ ਸੰਪਰਕ ਜ਼ਮੀਨੀ ਕੇਂਦਰਾਂ ਨਾਲ ਟੁੱਟ ਗਿਆ ਸੀ।

Related posts

ਕੌਣ ਬਣੇਗਾ ਪ੍ਰਧਾਨ ਮੰਤਰੀ ਮੋਦੀ ਦਾ ਉੱਤਰਾਧਿਕਾਰੀ, ਯੋਗੀ-ਸ਼ਾਹ ਜਾਂ ਗਡਕਰੀ?

On Punjab

14 ਚੀਨੀ ਅਫਸਰਾਂ ‘ਤੇ ਅਮਰੀਕਾ ਲਗਾ ਸਕਦੈ ਪਾਬੰਦੀ

On Punjab

ਅਮਰੀਕਾ ਦੀ ਪ੍ਰਸ਼ਾਂਤ ਖੇਤਰ ‘ਚ ਸਮੁੰਦਰੀ ਫ਼ੌਜ ਤਾਇਨਾਤੀ ਦੀ ਯੋਜਨਾ, ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ

On Punjab