PreetNama
ਸਿਹਤ/Health

ਵਰਕਆਊਟ ਕਰਨ ਤੋਂ ਬਾਅਦ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

ਅੱਜਕੱਲ੍ਹ ਦੀ ਭੱਜਦੌੜ ਭਰੀ ਲਾਇਫ ‘ਚ ਕੁੱਝ ਲੋਕ ਹੀ ਆਪਣੇ ਸਿਹਤ ਵੱਲ ਧਿਆਨ ਦੇ ਪਾਉਂਦੇ। ਪਰ ਅੱਜ ਅਸੀਂ ਉਨ੍ਹਾਂ ਲੋਕਾਂ ਲਈ ਖਾਸ ਟਿਪਸ ਲੈ ਕੇ ਆਏ ਹਾਂ, ਜੋ ਵਰਕਆਉਟ ਤੋਂ ਬਾਅਦ ਅਜਿਹਾ ਖਾਣਾ ਖਾ ਲੈਂਦੇ ਹਨ , ਜੋ ਉਨ੍ਹਾਂ ਦੀ ਸਿਹਤ ਲਈ ਠੀਕ ਨਹੀ ਹੁੰਦਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ, ਵਰਕਆਉਟ ਤੋਂ ਬਾਅਦ ਤੁਹਾਨੂੰ ਕੀ ਕਹਿਣਾ ਚਾਹੀਦਾਸਰੀਰ ਨੂੰ ਫਿਟ ਰੱਖਣ ਲਈ ਜਿਮ ਜਾਣਾ ਹੀ ਬਹੁਤ ਜਰੂਰੀ ਨਹੀਂ ਹੈ। ਇਸਦੇ ਲਈ ਪ੍ਰੋਟੀਨ, ਮਿਨਰਲਸ, ਵਿਟਾਮਿਨ ਅਤੇ ਫਾਇਬਰ ਯੁਕਤ ਫੂਡਸ ਦਾ ਸੇਵਨ ਕਰਨਾ ਵੀ ਬਹੁਤ ਜ਼ਰੂਰੀ ਹੈ। ਵਰਕਆਉਟ ਤੋਂ ਬਾਅਦ ਸਰੀਰ ਦਾ ਪ੍ਰੋਟੀਨ ਯੂਟੀਲਾਇਜ ਜਾਂਦਾ ਹੈ ਅਤੇ ਇਨ੍ਹਾਂ ਨੂੰ ਦੁਬਾਰਾ ਰਿਪੇਅਰ ਕਰਨ ਲਈ ਪ੍ਰੋਟੀਨ ਦੀ ਬਹੁਤ ਲੋੜ ਹੁੰਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਪ੍ਰੋਟੀਨ ਯੁਕਤ ਕੁੱਝ ਅਜਿਹੇ ਫੂਡਸ ਬਾਰੇ ਦਸਾਂਗੇ, ਜਿਸ ਨੂੰ ਵਰਕਆਉਟ ਤੋਂ ਬਾਅਦ ਖਾਣ ਨਾਲ ਤੁਹਾਨੂੰ ਦੁਗਣਾ ਫਾਇਦਾ ਮਿਲੇਗਾ।

ਜੇਕਰ ਤੁਸੀਂ ਆਪਣੇ ਸਰੀਰ ਨੂੰ ਫਿਟ ਰੱਖਣਾ ਚਾਹੁੰਦੇ ਹੋ ਤਾਂ ਵਰਕਆਉਟ ਤੋਂ ਬਾਅਦ ਪ੍ਰੋਟੀਨ ਲਈ ਟੋਫੂ ਦਾ ਸੇਵਨ ਵੀ ਕਰ ਸਕਦੇ ਹੋ। ਸਰੀਰ ਵਿੱਚ ਪ੍ਰੋਟੀਨ ਲਈ ਵਰਕਆਉਟ ਤੋਂ ਬਾਅਦ ਆਰਗੇਨਿਕ ਟੋਫੂ ਉਤਪਾਦ ਦਾ ਸੇਵਨ ਜਰੂਰ ਕਰੋ।

ਵਰਕਆਉਟ ਤੋਂ ਦੇ ਬਾਅਦ ਆਪਣੀ ਡਾਇਟ ‘ਚ ਆਇਲ ਸੀਡਸ ਜਿਵੇ ਕਿ ਮੂੰਗਫਲੀ, ਅਲਸੀ ਦੇ ਬੀਜ, ਚਿਆ ਦੇ ਬੀਜ , ਕੱਦੂ ਦੇ ਬੀਜ ਵੀ ਜ਼ਰੂਰ ਸ਼ਾਮਿਲ ਕਰੋ। ਪ੍ਰੋਟੀਨ ਨਾਲ ਭਰਪੂਰ ਇਹ ਬੀਜ ਤੁਹਾਡੇ ਸਰੀਰ ਨੂੰ ਤਾਕਤ ਦੇਣ ਦੇ ਨਾਲ – ਨਾਲ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਾਏਗਾ ।

ਹਾਈ ਪ੍ਰੋਟੀਨ ਨਾਲ ਭਰਪੂਰ ਦਾਲਾਂ ਦਾ ਸੇਵਨ ਨਾਲ ਐਕਸਰਸਾਇਜ ਦੇ ਕਾਰਨ ਥੱਕ ਗਈਆਂ ਮਾਂਸਪੇਸ਼ੀਆਂ ਨੂੰ ਨਵੀਂ ਜਾਨ ਦਿੰਦਾ ਹੈ। ਇਸ ਲਈ ਵਰਕਆਉਟ ਤੋਂ ਬਾਅਦ ਹਾਈ ਪ੍ਰੋਟੀਨ, ਫਾਇਬਰ, ਆਇਰਨ ਅਤੇ ਪੋਟਾਸ਼ੀਅਮ ਨਾਲ ਭਰਪੂਰ ਦਾਲਾਂ ਦਾ ਸੇਵਨ ਜ਼ਰੂਰ ਕਰੋ।

Related posts

ਟੀਬੀ ਨਾਲ ਨਿਪਟਣ ਦੀ ਦਿਸ਼ਾ ‘ਚ ਉਮੀਦ ਦੀ ਨਵੀਂ ਕਿਰਨ

On Punjab

Weight Loss Tips : ਇਕ ਮਹੀਨੇ ‘ਚ ਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਆਸਾਨ ਟਿਪਸ

On Punjab

ਸਕਿਨ ਦੇ ਰੋਗਾਂ ਲਈ ਫ਼ਾਇਦੇਮੰਦ ਹੁੰਦੀ ਹੈ ‘ਗੁਲਕੰਦ’ !

On Punjab