71.87 F
New York, US
September 18, 2024
PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News

ਲੁਧਿਆਣਾ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ

ਇੱਥੇ ਮਾਛੀਵਾੜਾ ਰੋਡ ’ਤੇ ਲੰਘੀ ਕੱਲ੍ਹ ਵਾਪਰੇ ਸੜਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਦੇਵ ਸਿੰਘ ਵਾਸੀ ਇੰਦਰਾ ਕਲੋਨੀ ਮਾਛੀਵਾੜਾ ਵਜੋਂ ਹੋਈ। ਮ੍ਰਿਤਕ ਦੇ ਵੱਡੇ ਭਰਾ ਪਵਨ ਕੁਮਾਰ ਨੇ ਕੂੰਮਕਲਾਂ ਪੁਲੀਸ ਨੂੰ ਦੱਸਿਆ ਕਿ ਉਸ ਦਾ ਭਰਾ ਢੰਡਾਰੀ ਖੁਰਦ ਸਥਿਤ ਇੱਕ ਫੈਕਟਰੀ ’ਚ ਕੰਮ ਕਰਦਾ ਸੀ। ਉਹ ਕੱਲ੍ਹ ਫੈਕਟਰੀ ਤੋਂ ਛੁੱਟੀ ਕਰਕੇ ਆਪਣੇ ਮੋਟਰਸਾਈਕਲ ਰਾਹੀਂ ਘਰ ਜਾ ਰਿਹਾ ਸੀ। ਪਵਨ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਦਾ ਭਰਾ ਸਵਰਨ ਫੈਕਟਰੀ ਪਿੰਡ ਰਾਈਆਂ ਕੋਲ ਪੁੱਜਾ ਤਾਂ ਸਾਹਮਣੇ ਤੋਂ ਲਾਪ੍ਰਵਾਹੀ ਨਾਲ ਕਾਰ ਚਲਾ ਰਹੇ ਨਾ ਮਲੂਮ ਵਿਅਕਤੀ ਨੇ ਮੋਟਰਸਾਈਕਲ ਵਿਚ ਟੱਕਰ ਮਾਰੀ ਤੇ ਉਸ ਦਾ ਭਰਾ ਸੜਕ ’ਤੇ ਡਿੱਗ ਗਿਆ। ਸੜਕ ’ਤੇ ਡਿੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਚਾਲਕ ਉਥੋਂ ਫ਼ਰਾਰ ਹੋ ਗਿਆ। ਕੂੰਮਕਲਾਂ ਪੁਲੀਸ ਨੇ ਮ੍ਰਿਤਕ ਜਸਦੇਵ ਸਿੰਘ ਦੇ ਭਰਾ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

 

Related posts

ਕਰਤਾਰਪੁਰ ਸਾਹਿਬ ਲਾਂਘਾ ਦਰਸ਼ਨ ਲਈ ਭਾਰਤੀਆਂ ਨੂੰ ਦੇਣੇ ਪੈਣਗੇ 20 ਡਾਲਰ, 24 ਅਕਤੂਬਰ ਨੂੰ ਹੋਵੇਗਾ ਸਮਝੌਤਾ

On Punjab

ਜਾਣੋ ਕਿਵੇਂ ਹੁੰਦਾ ਹੈ ਕੋਰੋਨਾ ਦੇ ਵੇਰੀਐਂਟ ਦਾ ਨਾਮਕਰਨ; ਭਾਰਤ ‘ਚ ਹਨ ਕਈ ਖ਼ਤਰਨਾਕ ਵਾਇਰਸ

On Punjab

Iran US Prisoner Exchange : ਅਮਰੀਕਾ ਨਾਲ ਕੈਦੀਆਂ ਦੀ ਅਦਲਾ-ਬਦਲੀ ‘ਤੇ ਈਰਾਨ ਦਾ ਸਪੱਸ਼ਟੀਕਰਨ, ਕਿਹਾ- ਪਰਮਾਣੂ ਸਮਝੌਤੇ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ

On Punjab