ਮੁੰਬਈ: ਰੀਆ ਕਪੂਰ ਨੇ ਪੈਰਿਸ ਫੈਸ਼ਨ ਵੀਕ ਲਈ ਆਪਣੀ ਭੈਣ ਸੋਨਮ ਕਪੂਰ ਲਈ ਸਟਾਈਲਿਸ਼ ਡਰੈੱਸ ਤਿਆਰ ਕੀਤੀ ਹੈ। ਉਸ ਨੇ ਇਕ ਵਾਰ ਮੁੜ ਫੈਸ਼ਨ ਇੰਡਸਟਰੀ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਹੈ। ਸੋਨਮ ਕਪੂਰ ਨੇ ਹਾਲ ਹੀ ਵਿੱਚ ਪੈਰਿਸ ਫੈਸ਼ਨ ਵੀਕ ਵਿੱਚ ਏਲੀ ਸਾਬ ਹਾਉਟ ਕਾਊਚਰ ਸ਼ੋਅ ਵਿੱਚ ਸ਼ਿਰਕਤ ਕੀਤੀ ਸੀ। ਇਸ ਮੌਕੇ ਉਸ ਨੇ ਸ਼ਾਨਦਾਰ ਸਫੈਦ ਰੰਗ ਦਾ ਪਹਿਰਾਵਾ ਪਾਇਆ ਸੀ। ਇਸ ਮੌਕੇ ਸੋਨਮ ਕਪੂਰ ਦੇ ਪਹਿਰਾਵੇ ਨੂੰ ਖਾਸਾ ਪਸੰਦ ਕੀਤਾ ਗਿਆ। ਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਨੀਰਜਾ ਸਟਾਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਬੇਹੱਦ ਸਟਾਈਲਿਸ਼ ਪੋਜ਼ ਦਿੰਦਿਆਂ ਦੇਖਿਆ ਗਿਆ। ਦਿਲਚਸਪ ਗੱਲ ਇਹ ਹੈ ਕਿ ਰੀਆ ਕਪੂਰ ਲੰਬੇ ਸਮੇਂ ਤੋਂ ਆਪਣੀ ਭੈਣ ਸੋਨਮ ਕਪੂਰ ਦੀ ਦਿੱਖ ਨੂੰ ਵਿਲੱਖਣ ਬਣਾ ਰਹੀ ਹੈ। ਰੀਆ ਕਪੂਰ ਤੇ ਸੋਨਮ ਕਪੂਰ ਫੈਸ਼ਨ ਲਾਈਨ ਰੇਸਨ ਦੀ ਸਹਿ-ਮਾਲਕਣ ਹਨ। ਰੀਆ ਕਪੂਰ ਨੇ 2010 ਵਿੱਚ ਰਾਜਸ਼੍ਰੀ ਓਝਾ ਦੀ ‘ਆਈਸ਼ਾ’ ਨਾਲ ਫਿਲਮ ਨਿਰਮਾਤਾ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਸ ਦੀ ਭੈਣ ਸੋਨਮ ਕਪੂਰ ਅਤੇ ਅਭੈ ਦਿਓਲ ਨੇ ਮੁੱਖ ਕਿਰਦਾਰ ਨਿਭਾਏ ਸਨ।
previous post
next post