Cooking tips: ਵੈਸੇ ਤਾਂ ਔਰਤਾਂ ਭੋਜਨ ਬਣਾਉਣ ‘ਚ ਮਾਹਿਰ ਹੁੰਦੀਆਂ ਹਨ। ਪਰ ਉਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਕਈ ਵੱਡੀ ਛੋਟੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਨੂੰ ਪਿਆਜ਼ ਨੂੰ ਭੁੰਨਣ ਲਈ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਉਨ੍ਹਾਂ ਨੂੰ ਅਦਰਕ ਦਾ ਛਿੱਲਕਾ ਉਤਾਰਨਾ ਵੀ ਕਾਫੀ ਮੁਸ਼ਕਿਲ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਛੋਟੇ-ਛੋਟੇ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਮਿੰਟਾ ‘ਚ ਕੰਮ ਕਰ ਸਕਦੇ ਹੋ।
ਪਲਾਵ ਜਾਂ ਬਿਰਯਾਨੀ ਬਣਾਉਣ ਦੇ ਲਈ ਪਿਆਜ਼ ਨੂੰ ਭੁੰਨਦੇ ਸਮੇਂ ਉਸ ‘ਚ ਥੋੜ੍ਹੀ ਜਿਹੀ ਸ਼ੱਕਰ ਪਾ ਦਿਓ। ਇਸ ਨਾਲ ਉਹ ਨਾ ਸਿਰਫ਼ ਜਲਦੀ ਫਰਾਈ ਹੁੰਦਾ ਹੈ ਬਲਕਿ ਸ਼ੱਕਰ ਦੇ ਨਾਲ ਉਹ ਕ੍ਰਿਸਪੀ ਵੀ ਹੋ ਜਾਂਦਾ ਹੈ।
ਟੇਢੇ-ਮੇਢੇ ਅਦਰਕ ਦਾ ਛਿੱਲਕਾ ਉਤਾਰਨ ‘ਚ ਔਰਤਾਂ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ। ਪਰ ਜੇਕਰ ਚਾਕੂ ਦੀ ਵਜਾਏ ਚਮਚ ਨਾਲ ਅਦਰਕ ਦਾ ਛਿੱਲਕਾ ਉਤਾਰਿਆ ਜਾਵੇ ਤਾਂ ਛਿੱਲਕਾ ਜਲਦੀ ਉਤਰ ਜਾਂਦਾ ਹੈ।
ਔਰਤਾਂ ਅਕਸਰ ਅਦਰਕ ਲਸਣ ਦਾ ਪੇਸਟ ਬਣਾ ਕੇ ਫਰਿਜ ‘ਚ ਰੱਖ ਦਿੰਦੀਆਂ ਹਨ। ਪਰ ਗਰਮੀਆਂ ‘ਚ ਉਹ ਜਲਦੀ ਖ਼ਰਾਬ ਹੋ ਜਾਂਦਾ ਹੈ। ਇਸ ਲਈ ਤੁਸੀਂ ਅਦਰਕ ਲਸਣ ਦੇ ਪੇਸਟ ‘ਚ ਥੋੜ੍ਹਾ ਜਿਹਾ ਤੇਲ ਮਿਲਾਕੇ ਰੱਖੋ ਇਸ ਨਾਲ ਉਹ ਜਲਦੀ ਖ਼ਰਾਬ ਨਹੀਂ ਹੁੰਦਾ। ਲੰਮੇ ਸਮੇਂ ਲਈ ਫਰੈਸ਼ ਰਹਿੰਦਾ ਹੈ।
ਪਨੀਰ ਨੂੰ ਚਿਪਕਨ ਤੋਂ ਰੋਕਣ ਦੇ ਲਈ ਇਸ ‘ਚ ਥੋੜ੍ਹਾਂ ਜਿਹਾ ਤੇਲ ਲਾ ਕੇ ਰੱਖ ਦਿਓ। ਇਸ ਨਾਲ ਪਨੀਰ ਦੀ ਚਿਪਕਾਹਟ ਘੱਟ ਹੋ ਜਾਵੇਗੀ। ਇਸ ਲਈ ਬੈਂਗਣ ਨੂੰ ਭੁੰਨਣ ਦੇ ਲਈ ਤੇਲ ਲਗਾ ਲਉ ਇਸ ਨਾਲ ਉਸ ਦਾ ਛਿੱਲਕਾ ਜਲਦੀ ਉੱਤਰ ਜਾਵੇਗਾ।
ਮਿੱਠੇ ਆਲੂਆਂ ਨੂੰ ਇੱਕ ਘੰਟਾ ਨਮਕ ਵਾਲੇ ਪਾਣੀ ‘ਚ ਭਿਓ ਕੇ ਰੱਖਣ ਨਾਲ ਆਲੂਆਂ ਦੀ ਮਿਠਾਸ ਖ਼ਤਮ ਹੋ ਜਾਵੇਗੀ। ਫ਼ਿਰ ਤੁਸੀਂ ਇੰਨ੍ਹਾਂ ਦਾ ਇਸਤੇਮਾਲ ਕਰ ਸਕਦੇ ਹੋ। ਨਮਕ ਦਾ ਇਸਤੇਮਾਲ ਸੇਬ ਦੇ ਕਾਲੇਪਨ ਨੂੰ ਦੂਰ ਕਰਨ ਦੇ ਲਈ ਵੀ ਕਰ ਸਕਦੇ ਹੋ।
ਜੇਕਰ ਸਵੇਰੇ ਤੁਸੀਂ ਜਲਦੀ ਗੋਭੀ ਦੀ ਸਬਜ਼ੀ ਬਣਾਉਣੀ ਹੈ ਤਾਂ ਰਾਤ ਨੂੰ ਤੁਸੀਂ ਇਸ ਨੂੰ ਵੱਡੇ-ਵੱਡੇ ਟੁੱਕੜਿਆਂ ‘ਚ ਕੱਟ ਕੇ ਨਮਕ ਵਾਲੇ ਪਾਣੀ ‘ਚ ਪਾ ਕੇ ਰੱਖ ਦਿਓ। ਇਸ ਨਾਲ ਗੋਭੀ ਦੇ ਕੀੜੇ ਆਪਣੇ ਆਪ ਨਿਕਲ ਜਾਣਗੇ ਤੇ ਗੋਭੀ ਵਧੀਆ ਤੇ ਜਲਦੀ ਬਣੇਗੀ।
ਜੇਕਰ ਤੁਸੀਂ ਕੁੱਝ ਉਬਾਲਣ ਦੇ ਲਈ ਰੱਖ ਰਹੇ ਹੋ ਤਾਂ ਧਿਆਨ ਰੱਖੋ ਕੇ ਪ੍ਰੈਸ਼ਰ ਕੁੱਕਰ ਜਾਂ ਪੈਨ ਦਾ ਢੱਕਣ ਬੰਦ ਕਰ ਦਿਓ, ਇਸ ਨਾਲ ਖਾਣਾ ਜਲਦੀ ਉਬਲੇਗਾ ਤੇ ਤੁਹਾਡੇ ਗੈਸ ਦੀ ਵੀ ਬੱਚਤ ਹੋ ਜਾਵੇਗੀ।