ਡੀਗੜ੍ਹ: ‘ਮਿਸ ਵਰਲਡ ਅਮੈਰਿਕਾ’ ਦੀ ਦੌੜ ‘ਚ ਸ਼ਾਮਲ ਪੰਜਾਬਣ ਨਾਲ ਅਨੋਖਾ ਭਾਣਾ ਵਾਪਰ ਗਿਆ। ਪੰਜਾਬ ਦੀ ਜੰਮਪਲ 23 ਸਾਲਾ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਦੇ ਆਖ਼ਰੀ ਗੇੜ ਤੋਂ ਪਹਿਲਾਂ ਹੀ ਬੇਹੋਸ਼ ਹੋ ਗਈ। ਉਸ ਦੀ ਬੇਹੋਸ਼ੀ ਦੀ ਖ਼ਬਰ ਕਾਫ਼ੀ ਤੇਜ਼ੀ ਨਾਲ ਫੈਲ ਗਈ। ਇਸ ਤੋਂ ਬਾਅਦ ਉਸ ਦੀ ਮਾਂ ਨੇ ਇੰਸਟਾਗ੍ਰਾਮ ਰਾਹੀਂ ਸ੍ਰੀ ਸੈਣੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ।
ਹਸਪਤਾਲ ਵਿੱਚ ਸੈਣੀ ਦੇ ਸੀਏਟੀ ਸਕੈਨ, ਈਕੇਜੀ ਜਿਹੇ ਟੈਸਟ ਕੀਤੇ ਗਏ ਹਨ। ਉਸ ਨੂੰ ਦਿਲ ਦਾ ਦੌਰਾ ਪੈਣ ਦੇ ਸ਼ੱਕ ਤਹਿਤ ਜਾਂਚ ਲਈ ਹਸਪਤਾਲ ਵਿੱਚ ਰੱਖਿਆ ਜਾ ਰਿਹਾ ਹੈ। ਇਸੇ ਦੌਰਾਨ ‘ਮਿਸ ਵਰਲਡ ਅਮੈਰੀਕਾ ਆਰਗੇਨਾਈਜ਼ੇਸ਼ਨ’ ਨੇ ਹਸਪਤਾਲ ਪਹੁੰਚ ਕੇ ਉਸ ਨੂੰ ਪੰਜ ਖ਼ਿਤਾਬਾਂ ਨਾਲ ਨਿਵਾਜਿਆ ਹੈ ਜੋ ਉਸ ਨੇ ਆਖ਼ਰੀ ਗੇੜ ਵਿੱਚ ਪੁੱਜਣ ਤੋਂ ਪਹਿਲਾਂ ਜਿੱਤੇ ਸਨ।
ਸ੍ਰੀ ਸੈਣੀ ਨੇ ਫੋਟੋਆਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ ਤੇ ਆਪਣੇ ਨਾਲ ਦੇ ਮੁਕਾਬਲੇਬਾਜ਼ਾਂ ਦਾ ਧੰਨਵਾਦ ਕੀਤਾ ਹੈ। ਉਸ ਨੇ ਲਿਖਿਆ ਕਿ ਡਾਕਟਰਾਂ ਨੂੰ ਉਸ ਦੇ ਬੇਹੋਸ਼ ਹੋਣ ਦਾ ਕਾਰਨ ਅਜੇ ਪਤਾ ਨਹੀਂ ਲੱਗਾ ਪਰ ਉਸ ਦਾ ਜ਼ਿੰਦਗੀ ਜਿਊਣ ਦਾ ਢੰਗ ਹਮੇਸ਼ਾ ਤੋਂ ਕਾਫ਼ੀ ਚੁਸਤ-ਦਰੁਸਤ ਰਿਹਾ ਹੈ। ਉਸ ਨੇ ਲਗਾਤਾਰ ਨ੍ਰਿਤ ਸਿੱਖਿਆ ਹੈ।