47.19 F
New York, US
April 25, 2024
PreetNama
ਖਬਰਾਂ/News

ਮਿਸ਼ਨ ਇੰਦਰਧਨੁਸ਼ ਤਹਿਤ ਪਿੰਡ ਨਿਹਾਲਾ ਕਿਲਚਾ ਤੇ ਮਾਛੀਵਾੜਾ ‘ਚ ਲਾਇਆ ਜਾਗਰੂਕਤਾ ਕੈਂਪ

ਮਿਸ਼ਨ ਇੰਦਰਧਨੁਸ਼ ਤਹਿਤ ਨਿੱਕੇ ਬੱਚਿਆਂ ਅਤੇ ਔਰਤਾਂ ਦੇ ਟੀਕਾਕਰਨ ਲਈ ਪਿੰਡ ਨਿਹਾਲਾ ਕਿਲਚਾ ਅਤੇ ਮਾਛੀਵਾੜਾ ਵਿਖੇ ਜਾਗਰੂਕਤ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸੂਚਨਾ ਅਤੇ ਪ੍ਰਸਾਰ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਨੁਕੜ ਨਾਟਕ ਕਰਵਾਇਆ ਗਿਆ। ਇਸ ਨੁਕੜ ਨਾਟਕ ਰਾਹੀਂ ਜ਼ੀਰੋ ਤੋਂ ਲੈ ਕੇ 2 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਨ ਕਰਵਾਉਣ ਬਾਰੇ ਜਾਗਰੂਕ ਕਰਦਿਆਂ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਮਮਦੋਟ ਡਾ: ਰਜਿੰਦਰ ਮਨਚੰਦਾ, ਅੰਕੁਸ਼ ਭੰਡਾਰੀ ਬੀ.ਈ.ਈ, ਬੀ.ਬੀ ਸ਼ਰਮਾ ਨੋਡਲ ਅਫਸਰ, ਦੀਪਕ ਦਹੀਆ ਸਮੇਤ ਨਰਿੰਦਰ ਕਲਾਂ ਮੰਚ ਫ਼ਰੀਦਕੋਟ ਦੇ ਕਲਾਕਾਰਾਂ ਵੱਲੋਂ ਨਿਵੇਕਲੇ ਢੰਗ ਨਾਲ ਪੇਸ਼ਕਾਰੀ ਕਰਦਿਆਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਮੂਹ ਪੈਰਾ ਮੈਡੀਕਲ ਸਟਾਫ, ਪਿੰਡ ਦੇ ਪੰਚਾਇਤ ਸਮੇਤ ਸਰਪੰਚ, ਆਂਗਣਵਾੜੀ ਵਰਕਰਾਂ, ਸਕੂਲ ਅਧਿਆਪਕਾਂ ਸਮੇਤ ਆਮ ਲੋਕਾਂ ਨੇ ਸ਼ਿਰਕਤ ਕਰਕੇ ਸਕੀਮ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਬੋਲਦਿਆਂ ਡਾ: ਨੇ ਸਪੱਸ਼ਟ ਕੀਤਾ ਕਿ ਇਹ ਸਕੀਮ ਨਵੰਬਰ 2019 ਤੋਂ ਸ਼ੁਰੂ ਹੋਈ ਸੀ, ਜੋ ਮਾਰਚ ਮਹੀਨੇ ਤੱਕ ਮਿਥੇ ਟੀਚੇ ਨੂੰ ਪੂਰਾ ਕਰਕੇ ਸੰਪਨ ਹੋਵੇਗੀ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿਚ ਚੱਲ ਰਹੀ ਇਸ ਸਕੀਮ ਤਹਿਤ ਬਲਾਕ ਮਮਦੋਟ ਵਿਚ ਤਕਰੀਬਨ 200 ਤੋਂ ਵੱਧ ਬੱਚਿਆਂ ਦਾ ਟੀਕਾਕਰਨ ਕਰਨ ਦੇ ਨਾਲ-ਨਾਲ ਗਰਭਵਤੀਆਂ ਨੂੰ ਟੀਕੇ ਆਦਿ ਲਗਾ ਕੇ ਆਪਣੀ ਸਿਹਤ ਪ੍ਰਤੀ ਸੁਹਿਰਦ ਕੀਤਾ ਗਿਆ ਹੈ। ਇਸ ਮੌਕੇ ਅੰਕੁਸ਼ ਭੰਡਾਰੀ ਬੀ.ਈ.ਈ ਅਤੇ ਅਮਰਜੀਤ, ਗੁਰਪ੍ਰੀਤ ਸਿੰਘ ਐਮ.ਪੀ ਮੇਲ, ਸੁਖਵੰਤ ਕੌਰ ਐਲ.ਐਚ.ਵੀ ਸਮੇਤ ਸੀ.ਐਚ.ਓ ਸਟਾਫ ਨੇ ਹਾਜ਼ਰ ਹੋ ਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਲੋਕ ਹਿੱਤ ਵਿਚ ਚੱਲ ਰਹੀ ਸਕੀਮ ਨੂੰ ਹਰ ਹੀਲੇ ਪੂਰਾ ਕਰਨ ਦਾ ਅਹਿਦ ਲਿਆ। ਬੱਚੇ ਕਿਸੇ ਬਿਮਾਰੀ ਦੀ ਚਪੇੜ ਵਿਚ ਨਾ ਆ ਸਕਣ ਇਸ ਮੌਕੇ ਬੋਲਦਿਆਂ ਬੀ.ਈ.ਈ ਅੰਕੁਸ਼ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਸੀ.ਐਚ.ਸੀ ਮਮਦੋਟ ਸਮੇਤ ਅਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਹਰ ਤਰ੍ਹਾਂ ਦਾ ਇਲਾਜ਼ ਮੁਫਤ ਤੇ ਆਧੁਨਿਕਾ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ ਅਤੇ ਬਿਮਾਰੀ ਦੀ ਅਵਸਥਾ ਵਿਚ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿਚ ਪਹੁੰਚ ਕਰਨੀ ਚਾਹੀਦੀ ਹੈ ਮਿਸ਼ਨ ਇੰਦਰ ਧਨੁਸ਼ ਜਾਗਰੁਕਤਾ ਤਹਿਤ ਸਬ ਸੈਟਰ ਲੱਖਾ ਹਾਜੀ ਦੇ ਅੱੀਨ ਪੈਦੈ ਪਿੰਡਾ ਵਿਚ ਵੀ ਲੋਕਾਂ ਨੂੰ ਐਮ.ਪੀ.ਐਚ.ਡ (ਮੇਲ) ਅਤੇ ਐਮ.ਪੀ.ਐਚ.ਡ (ਫ਼ੀਮੇਲ), ਆ ਵਰਕਰ,ਆਂਗਨਵਾੜੀ ਵਰਕਰ ਲੋਕਾਂ ਵੱਲੋ ਵੱਧ ਤੋ ਵੱਧ ਲੋਕਾ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਮੋਕੇ ਸਰੋਜ਼ ਬਾਲਾ ਐਮ.ਪੀ.ਐਚ.ਡ (ਫ਼ੀਮੇਲ), ਸੁਖਵਿੰਦਰ ਕੋਰ ਸਰਪੰਚ,ਹੰਸਾ ਸਿੰਘ, ਰਮਨਦੀਪ ਕੋਰ,ਪ੍ਰੀਤੋ ਬਾਈ,ਮਹਿੰਦਰ ਕੋਰ ਆਦਿ ਲੋਕ ਹਾਜਿਰ ਹਨ .

Related posts

ਫਾਸੀਵਾਦੀ ਹਮਲਿਆਂ ਵਿਰੋਧੀ ਫਰੰਟ ਦੀ ਹੋਈ ਮੀਟਿੰਗ

Pritpal Kaur

ਰਾਜਸਥਾਨ ਤੋਂ ਆਏ ਲੜਕੀ ਨੂੰ ਅਗਵਾ ਕਰਕੇ ਹੋਏ ਫ਼ਰਾਰ, ਹੰਗਾਮੇ ਦੌਰਾਨ ਪੰਜ ਬੱਚੇ ਜ਼ਖ਼ਮੀ

On Punjab

ਬਲਬੀਰ ਸਿੰਘ ਸੀਨੀਅਰ ਜ਼ਿੰਦਗੀ ਦਾ ਮੁਕਾਬਲਾ ਜਿੱਤ ਪਹੁੰਚੇ ਘਰ

Pritpal Kaur