80.69 F
New York, US
July 13, 2020
PreetNama
ਫਿਲਮ-ਸੰਸਾਰ/Filmy

ਮਲਾਇਕਾ ਨਾਲ ਵਿਆਹ ਦੀਆਂ ਖ਼ਬਰਾਂ ‘ਤੇ ਅਰਜੁਨ ਕਪੂਰ ਨੇ ਦਿੱਤਾ ਇਹ ਜਵਾਬ

Arjun speaks marriage with malaika: ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦਾ ਰਿਲੇਸ਼ਨ ਕਿਸੇ ਤੋਂ ਲੁਕਿਆ ਨਹੀਂ ਹੈ। ਕਿਸੀ ਇੰਟਰਵਿਊ ਜਾਂ ਈਵੈਂਟ ਵਿੱਚ ਦੋਵੇਂ ਇੱਕ ਦੂਜੇ ਦੇ ਬਾਰੇ ਵਿੱਚ ਖੁੱਲ੍ਹ ਕੇ ਗੱਲ ਕਰਦੇ ਹਨ।ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਪਿਆਰ ਦੇ ਚਰਚੇ ਹੁਣ ਆਮ ਹੋ ਗਏ ਹਨ ਪਰ ਪ੍ਰਸ਼ੰਸਕ ਅਕਸਰ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਉਤਸ਼ਾਹਿਤ ਦਿਖਾਈ ਦਿੰਦੇ ਹਨ। ਹਾਲ ਹੀ ਵਿੱਚ, ਪਾਨੀਪਤ ਅਦਾਕਾਰ ਅਰਜੁਨ ਕਪੂਰ ਨੇ ਮਲਾਇਕਾ ਨਾਲ ਆਪਣੇ ਵਿਆਹ ਬਾਰੇ ਲੋਕਾਂ ਵਿੱਚ ਉਤਸੁਕਤਾ ਘਟਾ ਦਿੱਤੀ ਹੈ।

ਇਕ ਇੰਟਰਵਿਊ ਦੌਰਾਨ ਅਰਜੁਨ ਨੇ ਵਿਆਹ ਦੀਆਂ ਖਬਰਾਂ ‘ਤੇ ਬਰੇਕ ਲਗਾਉਦੀਆ ਕਿਹਾ ਕਿ ਇਸ ਸਮੇਂ ਉਹ ਵਿਆਹ ਨਹੀਂ ਕਰਵਾ ਰਹੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹ ਵਿਆਹ ਕਰਵਾਓੁਣਗੇ ਤਾਂ ਉਹ ਮੀਡੀਆ ਨੂੰ ਜ਼ਰੂਰ ਦੱਸਣਗੇ। ਉਹ ਮੀਡੀਆ ਨਾਲ ਆਪਣੇ ਵਿਆਹ ਦੀ ਗੱਲ ਨੂੰ ਨਹੀਂ ਲੁਕਾਉਣਗੇ। ਫਿਲਹਾਲ, ਉਹਨਾਂ ਦਾ ਅਜੇ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ ਹੈ। ਅਰਜੁਨ ਨੇ ਲੋਕਾਂ ਵਿੱਚ ਆਪਣੀ ਨਿੱਜੀ ਜ਼ਿੰਦਗੀ ਦੀ ਚਰਚਾ ਬਾਰੇ ਵੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਉਸਦੀ ਨਿੱਜੀ ਜ਼ਿੰਦਗੀ ਹੁਣ ਨਿੱਜੀ ਨਹੀਂ ਰਹੀ, ਉਹਨਾਂ ਨੂੰ ਜ਼ਿੰਦਗੀ ਦੀ ਇਸ ਸਥਿਤੀ ਨਾਲ ਸੈੱਟ ਹੋਣ ਲਈ ਕੁਝ ਸਮਾਂ ਲਗੇਗਾ। ਅਰਜੁਨ ਜਲਦ ਹੀ ਵਰਕ ਫਰੰਟ ਤੇ ਆਸ਼ੂਤੋਸ਼ ਗੋਵਾਰਿਕਰ ਦੀ ਫਿਲਮ ਪਾਣੀਪਤ ਵਿੱਚ ਨਜ਼ਰ ਆਉਣਗੇ।

ਇਸ ਫਿਲਮ ਵਿੱਚ ਕ੍ਰਿਤੀ ਸਨਨ, ਸੰਜੇ ਦੱਤ, ਮੋਹਨਿਸ ਬਹਿਲ, ਪਦਮਿਨੀ ਕੋਲਹਾਪੁਰੀ ਉਨ੍ਹਾਂ ਨਾਲ ਅਹਿਮ ਭੂਮਿਕਾਵਾਂ ਵਿੱਚ ਹਨ। ਅਰਜੁਨ ਨੇ ਇਸ ਵਿਚ ਸਦਾਸ਼ਿਵ ਰਾਓ ਭਾਊ ਦੀ ਭੂਮਿਕਾ ਨਿਭਾਈ ਹੈ। ਹਾਲ ਹੀ ਵਿੱਚ ਫਿਲਮ ਦੇ ਇੱਕ ਗਾਣੇ ‘ਮਨ ਮੇ ਸਿਵਾ’ ਦੇ ਲਾਂਚ ਈਵੈਂਟ ਵਿੱਚ ਅਰਜੁਨ ਇੱਕ ਸ਼ਾਹੀ ਅੰਦਾਜ਼ ਵਿੱਚ ਵੇਖੇ ਗਏ ਸਨ। ਉਹਨਾਂ ਨੇ ਫਿਲਮ ਦੀ ਟੀਮ ਦੇ ਨਾਲ ਰਥ ਉੱਤੇ ਸਵਾਰ ਹੋ ਕੇ ਇਸ ਦਾ ਪ੍ਰਮੋਸ਼ਨ ਕੀਤਾ ਹੈ ਅਰਜੁਨ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਮਲਾਇਕਾ ਨੇ ਕਿਹਾ ਕਿ ਅਰਜੁਨ ਨੂੰ ਲੱਗਦਾ ਹੈ ਕਿ ਮੈਂ ਉਸ ਦੀਆਂ ਚੰਗੀਆਂ ਤਸਵੀਰਾਂ ਨਹੀਂ ਲੈਂਦੀ। ਜਦੋਂ ਕਿ ਉਹ ਮੇਰੀ ਬੈਸਟ ਫੋਟੋਜ਼ ਕਲਿੱਕ ਕਰਦਾ ਹੈ।ਪਿਛਲੇ ਦਿਨੀਂ ਦੋਹਾਂ ਦੇ ਨਿਊਯਾਰਕ ਵੈਕੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ।ਨਿਊਯਾਰਕ ਵੈਕੇਸ਼ਨ ਦੇ ਦੌਰਾਨ ਦੋਹਾਂ ਨੇ ਰਿਸ਼ੀ ਅਤੇ ਨੀਤੂ ਕਪੂਰ ਨਾਲ ਮੁਲਾਕਾਤ ਵੀ ਕੀਤੀ ਹੈ।

Related posts

ਡ੍ਰਗ ਓਵਰਡੋਜ ਨਾਲ ਮੀਕਾ ਸਿੰਘ ਦੀ ਮੈਨੇਜਰ ਦਾ ਹੋਇਆ ਦੇਹਾਂਤ , ਸਟੂਡਿਓ ਵਿੱਚ ਮਿਲੀ ਲਾਸ਼

On Punjab

ਕੋਰੀਓਗ੍ਰਾਫਰ ਸਰੋਜ ਖ਼ਾਨ ਦਾ ਫਰਸ਼ ਤੋਂ ਅਰਸ਼ ਤਕ ਦਾ ਸਫ਼ਰ

On Punjab

Why Diljit Dosanjh was bowled over by Ivanka Trump’s sense of humour

On Punjab