37.11 F
New York, US
February 26, 2021
PreetNama
ਫਿਲਮ-ਸੰਸਾਰ/Filmy

ਮਨੋਰੰਜਨ ਜਗਤ ਤੋਂ ਆਈ ਬੁਰੀ ਖ਼ਬਰ, ਹੁਣ ਇਸ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ

ਮਨੋਰੰਜਨ ਜਗਤ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬਾਲੀਵੁੱਡ ਅਦਾਕਾਰ ਸੰਦੀਪ ਨਾਹਰ ਦੀ ਆਤਮਹੱਤਿਆ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਸੀ ਕਿ ਇਕ ਹੋਰ ਅਦਾਕਾਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਤਾਮਿਲ ਟੈਲੀਵਿਜ਼ਨ ਦੇ ਮਸ਼ਹੂਰ ਅਦਾਕਾਰ ਇੰਦਰ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਦੋਸਤ ਦੇ ਘਰ ਪੱਖੇ ਨਾਲ ਨਾਲ ਲਟਕੀ ਹੋਈ ਮਿਲੀ।
ਇੰਦਰ ਕੁਮਾਰ 25 ਸਾਲ ਦੇ ਸਨ। ਉਹ ਤਾਮਿਲ ਟੈਲੀਵਿਜ਼ਨ ਦੇ ਦਿੱਗਦ ਕਲਾਕਾਰਾਂ ‘ਚੋਂ ਇਕ ਸਨ। ਅੰਗਰੇਜ਼ੀ ਵੈੱਬਸਾਈਟ ਇੰਡੀਆ ਟੁਡੇ ਦੀ ਖ਼ਬਰ ਅਨੁਸਾਰ ਇੰਦਰ ਕੁਮਾਰ ਵੀਰਵਾਰ ਰਾਤ ਨੂੰ ਫਿਲਮ ਦੇ ਕੇ ਪੇਰੰਬਲੁਰ ਸਥਿਤ ਆਪਣੇ ਦੋਸਤ ਦੇ ਘਰ ਗਏ ਸਨ। ਉੱਥੇ ਹੀ ਉਨ੍ਹਾਂ ਨੇ ਆਤਮਹੱਤਿਆ ਕਰ ਲਈ। ਅਚਾਨਕ ਹੋਈ ਉਨ੍ਹਾਂ ਦੀ ਮੌਤ ਨੇ ਦੱਖਣੀ ਸਿਨੇਮਾ ਦੀ ਇੰਡਸਟਰੀ ਤੇ ਮਰਹੂਮ ਅਦਾਕਾਰ ਦੇ ਦੋਸਤਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇੰਦਰ ਕੁਮਾਰ ਦੀ ਮੌਤ ਤੋਂ ਬਾਅਦ ਕਈ ਫਿਲਮੀ ਸਿਤਾਰਿਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦਿੱਤੀ ਹੈ। ਖ਼ਬਰਾਂ ਦੀ ਮੰਨੀਏ ਤਾਂ ਇੰਦਰ ਕੁਮਾਰ ਸ਼੍ਰੀਲੰਕਨ ਸ਼ਰਨਾਰਥੀ ਸਨ। ਉਹ ਆਪਣੇ ਪਰਿਵਾਰ ਨਾਲ ਚੇਨਈ ‘ਚ ਰਹਿੰਦੇ ਸਨ। ਸੂਤਰਾਂ ਅਨੁਸਾਰ ਇੰਦਰ ਕੁਮਾਰ ਫਿਲਮਾਂ ‘ਚ ਕਾਫੀ ਸਮੇਂ ਤੋਂ ਚੰਗੀ ਕੰਮ ਦੀ ਤਲਾਸ਼ ਕਰ ਰਹੇ ਸਨ। ਉਨ੍ਹਾਂ ਨੂੰ ਚੰਗਾ ਕੰਮ ਨਹੀਂ ਮਿਲ ਰਿਹਾ ਸੀ ਤੇ ਉਨ੍ਹਾਂ ਦੇ ਆਪਣੀ ਪਤਨੀ ਨਾਲ ਵੀ ਸਬੰਧ ਠੀਕ ਨਹੀਂ ਸਨ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦੇ ਸਨ। ਇਸ ਕਾਰਨ ਉਨ੍ਹਾਂ ਆਤਮਹੱਤਿਆ ਦਾ ਕਦਮ ਉਠਾਇਆ।ਹਾਲਾਂਕਿ ਪੁਲਿਸ ਨੂੰ ਘਟਨਾ ਵਾਲੀ ਜਗ੍ਹਾ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਦਰ ਕੁਮਾਰ ਦੀ ਲਾਸ਼ ਉਨ੍ਹਾਂ ਦੇ ਦੋਸਤ ਦੇ ਘਰ ਦੇ ਸੀਲਿੰਗ ਫੈਨ ਨਾਲ ਲਟਕੀ ਹੋਈ ਮਿਲੀ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ। ਫਿਲਹਾਲ ਪੁਲਿਸ ਨੇ ਇੰਦਰ ਕੁਮਾਰ ਦੀ ਮੌਤ ਦੇ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਇਸ ਵੱਖਰੇ ਅੰਦਾਜ ਨਾਲ ਆਮਿਰ ਨੇ ਕਰੀਨਾ ਨੂੰ ਵਿਸ਼ ਕੀਤਾ ਹੈਪੀ ਵੈਲਨਟਾਈਨ ਡੇ

On Punjab

ਲੌਕਡਾਊਨ ਵਿਚਕਾਰ ਇਸ ਬਿਮਾਰੀ ਦਾ ਸ਼ਿਕਾਰ ਹੋਈ ਨੋਰਾ ਫਤੇਹੀ,ਵੀਡਿੳ ਸ਼ੇਅਰ ਕੀਤਾ ਖ਼ੁਲਾਸਾ

On Punjab

ਪਤਨੀ ਕਰੀਨਾ ਦੇ ਨਾਲ ਮੂਵੀ ਡੇਟ ਤੇ ਨਿਕਲੇ ਸੈਫ ਅਲੀ ਖਾਨ,ਵੇਖੋ ਤਸਵੀਰਾਂ

On Punjab
%d bloggers like this: